ਵੈਸਟਰਨ ਕਮਾਂਡ ਪੋਲੋ ਚੈਲੇਂਜ ਨੇ ਨੌਜਵਾਨ ਵਿਦਿਆਰਥੀਆਂ ਨੂੰ ਸ਼ਾਨਦਾਰ ਸਾਹਸੀ ਖੇਡ ਪ੍ਰਤੀ ਕੀਤਾ ਉਤਸ਼ਾਹਤ
Published : Oct 28, 2018, 8:26 pm IST
Updated : Oct 28, 2018, 8:26 pm IST
SHARE ARTICLE
Patiala Raiders won the western command polo challenge cup
Patiala Raiders won the western command polo challenge cup

ਦੂਜੇ ਮਿਲਟਰੀ ਸਾਹਿਤ ਮੇਲੇ ਦੀ ਪਹਿਲੀ ਲੜੀ ਦੇ ਉਤਸਵਾਂ ਵਜੋਂ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦਰਮਿਆਨ ਹੋਇਆ ਪੋਲੋ ਮੈਚ ਦੋਵਾਂ ਟੀਮਾਂ 'ਚ ਹੋਏ ਸਖ਼ਤ ਮੁਕਾਬਲੇ...

ਚੰਡੀਗੜ੍ਹ (ਸਸਸ) : ਦੂਜੇ ਮਿਲਟਰੀ ਸਾਹਿਤ ਮੇਲੇ ਦੀ ਪਹਿਲੀ ਲੜੀ ਦੇ ਉਤਸਵਾਂ ਵਜੋਂ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦਰਮਿਆਨ ਹੋਇਆ ਪੋਲੋ ਮੈਚ ਦੋਵਾਂ ਟੀਮਾਂ 'ਚ ਹੋਏ ਸਖ਼ਤ ਮੁਕਾਬਲੇ ਨਾਲ ਅੱਜ ਇਥੇ ਸੰਪੰਨ ਹੋ ਨਿਬੜਿਆ। ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਅੱਜ ਕਰਵਾਈ ਗਈ ਵੈਸਟਰਨ ਕਮਾਂਡ ਪੋਲੋ ਚੈਲੇਂਜ ਚੈਂਪੀਅਨਸ਼ਿਪ ਨੇ ਇਥੇ ਇਕੱਤਰ ਹੋਏ ਐਨ.ਸੀ.ਸੀ. ਕੈਡੇਟਸ, ਵਿਦਿਆਰਥੀ ਤੇ ਖਾਸ ਕਰਕੇ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਗਏ ਸੁਪਨੇ ਅਨੁਸਾਰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰਦਿਆਂ ਜਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਆ।

Games CompetitionWestern Command Polo Challengeਇਸ ਪੋਲੋ ਮੈਚ ਦੀ ਸਮਾਪਤੀ ਨਾਲ ਮਿਲਟਰੀ ਸਾਹਿਤ ਮੇਲੇ ਦਾ ਪਟਿਆਲਾ ਵਿਖੇ ਹੋਇਆ ਤਿੰਨ ਰੋਜ਼ਾ ਖੇਡ ਉਤਸਵ ਅੱਜ ਸੰਪੰਨ ਹੋ ਗਿਆ। ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵਲੋਂ ਕਰਵਾਈ ਗਈ 'ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ' ਚੈਂਪੀਅਨਸ਼ਿਪ ਦੌਰਾਨ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲੇ ਵਾਲਾ ਮੈਚ ਹੋਇਆ, ਜਿਸ 'ਚ ਹਜਾਰਾਂ ਦਰਸ਼ਕਾਂ ਨੇ ਇਸ ਸਾਹਸ ਭਰਪੂਰ ਦਿਲਦਾਰ-ਜਾਨਦਾਰ ਤੇ ਦਿਲਕਸ਼ ਖੇਡ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।

ਇਸੇ ਵਰ੍ਹੇ ਦਸੰਬਰ ਮਹੀਨੇ ਹੋਣ ਵਾਲੇ ਦੂਜੇ ਮਿਲਟਰੀ ਸਾਹਿਤ ਮੇਲੇ ਦੀ ਲੜੀ ਤਹਿਤ ਕਰਵਾਏ ਗਏ ਇਸ ਮੈਚ ਦੇ ਮੁੱਖ ਮਹਿਮਾਨ ਵਜੋਂ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲ ਸੁਰਿੰਦਰ ਸਿੰਘ ਏ.ਵੀ.ਐਸ.ਐਮ., ਵੀ.ਐਸ.ਐਮ, ਏ.ਡੀ.ਸੀ. ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਭਾਰਤੀ ਸੈਨਾ 'ਚ ਭਰਤੀ ਹੋਣ ਲਈ ਪ੍ਰੇਰਿਆ। ਇਸ ਮੈਚ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਪੀ.ਵੀ.ਐਸ.ਐਮ. ਨੇ ਕੀਤੀ। 

fjfjfjGamesਇਸ ਮੌਕੇ ਸ. ਸ਼ੇਰਗਿੱਲ ਨੇ ਕਿਹਾ ਕਿ ਮਿਲਟਰੀ ਸਾਹਿਤ ਮੇਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠਲੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪੋਲੋ ਮੈਚ ਨੇ ਦੂਜੇ ਮਿਲਟਰੀ ਸਾਹਿਤ ਮੇਲੇ ਲਈ ਚੰਗਾ ਮਾਹੌਲ ਸਿਰਜਿਆ ਹੈ।

ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵਲੋਂ ਕਰਵਾਈ ਗਈ ਇਹ 'ਦੀ ਵੈਸਟਰਨ ਕਮਾਂਡ ਪੋਲੋ ਚੈਲੇਂਜ' ਚੈਂਪੀਅਨਸ਼ਿਪ ਪਟਿਆਲਾ ਰੇਡਰਜ ਵਾਲੀ ਅਰਜਨਾ ਅਵਾਰਡੀ ਤੇ ਵਿਸ਼ਵ ਕੱਪ ਖਿਡਾਰੀ ਕਰਨਲ ਰਵੀ ਰਾਠੌਰ ਦੀ ਟੀਮ, ਜਿਸ ਨੇ ਇਸ ਖੇਡ ਦੇ ਚਾਰੇ ਚੱਕਰਾਂ ਦੌਰਾਨ ਵਿਰੋਧੀ ਟੀਮ ਪਟਿਆਲਾ ਚਾਰਜਰਸ 'ਤੇ ਦਬਾਅ ਬਣਾਈ ਰੱਖਿਆ ਦੀ ਅਗਵਾਈ ਹੇਠ 4-3 ਗੋਲਾਂ ਦੇ ਫਰਕ ਨਾਲ ਜਿੱਤ ਲਈ। ਦੋਵੇਂ ਟੀਮਾਂ ਪਹਿਲੇ ਦੋ ਚੱਕਰਾਂ 'ਚ ਬਰਾਬਰ ਰਹੀਆਂ ਪਰੰਤੂ ਤੀਜੇ ਚੱਕਰ 'ਚ ਕਰਨਲ ਰਵੀ ਰਾਠੌਰ ਨੇ ਚੌਥਾ ਗੋਲ ਕਰਦਿਆਂ ਪਟਿਆਲਾ ਚਾਰਜਰਸ ਦੀ ਟੀਮ 'ਤੇ ਆਖਰੀ ਚੱਕਰਾਂ 'ਚ ਦਬਾਅ ਬਣਾਉਂਦਿਆਂ ਜਿੱਤ ਹਾਸਲ ਕੀਤੀ।

rrrPatiala Riders Wonਪਹਿਲੇ ਅੱਧ ਦੌਰਾਨ ਪਟਿਆਲਾ ਰੇਡਰਜ ਨੇ ਖੇਡ 'ਤੇ ਕਾਬੂ ਪਾਉਂਦਿਆਂ ਕਰਨਲ ਰਵੀ ਨੇ ਦੋ ਗੋਲ ਕੀਤੇ ਅਤੇ ਦੂਜੇ ਚੱਕਰ 'ਚ ਦੋਵਾਂ ਟੀਮਾਂ 3-3 ਗੋਲਾਂ ਨਾਲ ਬਰਾਬਰ ਹੋ ਗਈਆਂ। ਪਟਿਆਲਾ ਰੇਡਰਜ ਦੀ ਟੀਮ ਦੇ ਸਟਾਰ ਖਿਡਾਰੀ ਰਵੀ ਰਾਠੌਰ ਨੇ ਤਿੰਨ ਗੋਲ ਕੀਤੇ ਅਤੇ ਲੈਫ. ਕਰਨਲ ਏ. ਸਮਾਂਤਰੇ ਨੇ ਇਕ ਗੋਲ ਕੀਤਾ। ਇਸੇ ਦੌਰਾਨ ਪਟਿਆਲਾ ਚਾਰਜਰਸ ਦੇ ਕਰਨਲ ਐਨ.ਐਸ. ਸੰਧੂ ਨੇ ਦੋ ਗੋਲ ਕੀਤੇ ਅਤੇ ਤੀਜਾ ਗੋਲ ਕਮਾਂਡਰ ਏ.ਪੀ. ਸਿੰਘ ਨੇ ਕੀਤਾ।

ਪਰੰਤੂ ਆਖਰੀ ਦੋ ਚੱਕਰਾਂ 'ਚ ਪਟਿਆਲਾ ਚਾਰਜਰਸ ਕੋਈ ਗੋਲ ਨਾ ਕਰ ਸਕੀ ਤੇ ਇਸ ਹੱਥੋਂ ਮੈਚ ਖੁਸ ਗਿਆ। ਇਸ ਦੌਰਾਨ ਬੈਸਟ ਪੋਲੋ ਪੋਨੀ ਦਾ ਅਵਾਰਡ ਕਰਨਲ ਐਨ.ਐਸ. ਸੰਧੂ ਦੀ ਘੋੜੀ ਮਸਾਇਆ ਨੇ ਜਿੱਤਿਆ। ਇਸ ਤੋਂ ਪਹਿਲਾਂ ਪੀ.ਪੀ.ਐਸ. ਸਕੂਲ ਨਾਭਾ ਦੇ ਘੋੜ ਸਵਾਰ ਵਿਦਿਆਰਥੀਆਂ ਅਤੇ ਫ਼ੌਜ ਦੀ 61 ਕੈਵਲਰੀ ਦੇ ਘੋੜ ਸਵਾਰਾਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਇਸ ਤੋਂ ਪਹਿਲਾਂ ਮੈਚ ਦੇ ਸ਼ੁਰੂ 'ਚ ਪਹਿਲੀ ਗਾਰਡ ਸੈਕੰਡ ਪੰਜਾਬ ਦੇ ਮਿਲਟਰੀ ਬੈਂਡ ਨੇ ਸੂਬੇਦਾਰ ਰਾਕੇਸ਼ ਕੁਮਾਰ ਦੀ ਅਗਵਾਈ 'ਚ ਦੇਸ਼ੋਂ ਕੇ ਸਰਤਾਜ ਭਾਰਤ ਦੀਆਂ ਮਧੁਰ ਧੁੰਨਾ ਨਾਲ ਮਾਹੌਲ ਨੂੰ ਸ਼ਾਨਦਾਰ ਕਰ ਦਿਤਾ।​

Comety membersCommety membersਇਨ੍ਹਾਂ ਜਾਨਦਾਰ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਤੇ ਲੁੱਟ ਸ਼ੂਟਿੰਗ ਦੇ ਕਰਤੱਬ ਦਿਖਾਏ। ਇਸੇ ਦੌਰਾਨ ਪਟਿਆਲਾ ਏਵੀਏਸ਼ਨ ਕਲੱਬ ਦੇ ਸੀਨੀਅਰ ਇੰਸਟ੍ਰਕਰ ਕੈਪਟਨ ਮਲਕੀਅਤ ਸਿੰਘ, ਜਿਨ੍ਹਾਂ ਕੋਲ 10 ਹਜ਼ਾਰ ਘੰਟੇ ਹਵਾਈ ਜਹਾਜ ਉਡਾਉਣ ਦਾ ਤਜਰਬਾ ਹੈ, ਨੇ ਸੈਸਨਾ 172 ਜਹਾਜ ਨਾਲ ਏਅਰੋਬੈਟਿਕ ਸਕਿਲਜ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।

ਉਨ੍ਹਾਂ ਨੇ ਸਿੰਗਲ, ਸਪਾਇਰਲ ਡਾਇਵ ਸਮੇਤ ਹੋਰ ਕਈ ਕਰਤੱਬ ਦਿਖਾਏ। ਪਟਿਆਲਾ ਚਾਰਜਰਸ ਟੀਮ 'ਚ ਦਫ਼ੇਦਾਰ ਰਾਮਵੀਰ ਸਿੰਘ, ਕਰਨਲ ਨਕੁਲ ਯਾਦਵ ਤੇ ਕਰਨਲ ਐਨ.ਐਸ. ਸੰਧੂ ਦੀ ਅਗਵਾਈ 'ਚ ਕਮੋਡੋਰ ਏ.ਪੀ. ਸਿੰਘ ਸ਼ਾਮਲ ਸਨ ਅਤੇ ਪਟਿਆਲਾ ਰੇਡਰਜ ਦੀ ਟੀਮ 'ਚ ਕਰਨਲ ਰਵੀ ਰਾਠੌਰ ਦੀ ਅਗਵਾਈ 'ਚ ਮੇਜਰ ਨਰਿੰਦਰਾ ਕੁਮਾਰ, ਕੈਪਟਨ ਅਨੰਤ ਰਾਪੁਰੋਹਿਤ, ਲੈਫ. ਕਰਨਲ ਏ ਸਮਾਤਰੇ ਸ਼ਾਮਲ ਸਨ।

RidersRidersਇਸ ਦੌਰਾਨ ਲੈਫ. ਜਨਰਲ ਸੇਵਾ ਮੁਕਤ ਬਲਬੀਰ ਸਿੰਘ ਸੰਧੂ ਅਤੇ ਲੈਫ. ਕਰਨਲ ਸੇਵਾ ਮੁਕਤ ਮਨੋਜ ਦੀਵਾਨ ਨੇ ਅੰਮਾਇਰ ਵਜੋਂ ਤੇ ਮੇਜਰ ਜਨਰਲ ਐਨ.ਐਸ. ਰਾਜਪੁਰੋਹਿਤ ਨੇ ਤਕਨੀਕੀ ਰੈਫ਼ਰੀ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਸ਼ਾਟਗੰਨ ਅਤੇ ਆਰਚਰੀ ਦੇ ਜੇਤੂ ਖਿਡਾਰੀਆਂ ਨੂੰ ਲੈਫ. ਜਨਰਲ ਟੀ.ਐਸ. ਸ਼ੇਰਗਿੱਲ ਨੇ ਅਵਾਰਡ ਦਿਤੇ।

ਇਸ ਦੌਰਾਨ ਪਟਿਆਲਾ ਦੇ ਲੋਕ ਸਭਾ ਮੈਂਬਰ ਸ੍ਰੀ ਧਰਮਵੀਰ ਗਾਂਧੀ, ਮੇਅਰ ਨਗਰ ਨਿਗਮ ਪਟਿਆਲਾ ਸ੍ਰੀ ਸੰਜੀਵ ਸ਼ਰਮਾ ਬਿੱਟੂ, ਲੈਫ. ਜਨਰਲ ਅਲੋਕ ਕਲੇਰ ਵੀ.ਐਸ.ਐਮ., ਲੈਫ. ਜਨਰਲ ਚੇਤਿੰਦਰ ਸਿੰਘ, ਸਾਰਾਗੜ੍ਹੀ ਫਾਊਂਡੇਸ਼ਨ ਤੋਂ ਹਰਬਿੰਦਰ ਸਿੰਘ, ਮੇਜਰ ਜਨਰਲ ਬਲਜੀਤ ਸਿੰਘ ਜਸਵਾਲ, ਮੇਜਰ ਜਨਰਲ ਐਨ.ਐਸ. ਰਾਜਪੁਰੋਹਿਤ, ਮੇਜਰ ਜਨਰਲ ਸੰਜੀਵ ਚੌਧਰੀ, ਮੇਜਰ ਜਨਰਲ ਸੰਜੀਵ ਵਰਮਾ, ਮੇਜਰ ਜਨਰਲ ਮਨਜੀਤ ਸਿੰਘ ਸੰਧੂ, ਮੇਜਰ ਜਨਰਲ ਟੀ.ਪੀ.ਐਸ. ਵੜੈਚ,

ਮੇਜਰ ਜਨਰਲ ਗਗਨਜੀਤ ਸਿੰਘ, ਕਰਨਲ ਪੀ.ਐਸ. ਪੈਰੀ ਗਰੇਵਾਲ (ਸਾਰੇ ਸੇਵਾ ਮੁਕਤ), ਬ੍ਰਿਗੇਡੀਅਰ ਏ.ਐਸ. ਰਠੌੜ, ਬ੍ਰਿਗੇਡੀਅਰ ਅਜੇ ਮਲਿਕ, ਬ੍ਰਿਗੇਡੀਅਰ ਐਸ.ਬੀ. ਸ਼ੇਖ, ਕਰਨਲ ਆਰ.ਐਸ. ਬਰਾੜ, ਅਮਰਜੰਗ ਸਿੰਘ ਸਿੱਧੂ, ਸੰਜੇਇੰਦਰ ਸਿੰਘ ਬਨੀ ਚਹਿਲ, ਆਈ.ਜੀ. ਪਟਿਆਲਾ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. (ਡੀ) ਪੂਨਮਦੀਪ ਕੌਰ,

ਆਈ.ਏ.ਐਸ. ਰਾਹੁਲ ਸਿੰਧੂ, ਐਸ.ਡੀ.ਐਮਜ ਸ਼ਿਵ ਕੁਮਾਰ, ਅਰਵਿੰਦ ਕੁਮਾਰ, ਕੇ.ਆਰ. ਕਾਂਸਲ, ਸਹਾਇਕ ਕਮਿਸ਼ਨਰ (ਜ) ਨਮਨ ਮੜਕਨ, 12 ਆਰਮਡ ਡਵੀਜਨ ਦੇ ਫ਼ੌਜੀ ਅਧਿਕਾਰੀ ਤੇ ਸੈਨਿਕ, ਪਟਿਆਲਾ ਦੇ ਕੌਂਸਲਰ, ਐਨ.ਸੀ.ਸੀ. ਕੈਡਿਟਸ, ਸਕੂਲਾਂ ਦੇ ਵਿਦਿਆਰਥੀ ਤੇ ਸੈਨਿਕਾਂ ਦੇ ਪਰਿਵਾਰਕ ਮੈਂਬਰ ਤੇ ਪਟਿਆਲਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement