ਇੱਕ ਓਵਰ 'ਚ 7 ਛੱਕੇ, ਤਾਬੜਤੋੜ ਬੱਲੇਬਾਜ਼ੀ ਨਾਲ ਰੁਤੁਰਾਜ ਨੇ ਤੋੜ ਦਿੱਤਾ ਯੁਵਰਾਜ ਸਿੰਘ ਦਾ ਰਿਕਾਰਡ
Published : Nov 28, 2022, 4:33 pm IST
Updated : Nov 28, 2022, 5:22 pm IST
SHARE ARTICLE
Image
Image

ਵਿਜੇ ਹਜ਼ਾਰੇ ਟਰਾਫ਼ੀ 'ਚ ਰੁਤੁਰਾਜ ਗਾਇਕਵਾੜ ਨੇ ਕਰ ਦਿਖਾਇਆ ਕਮਾਲ

 

ਨਵੀਂ ਦਿੱਲੀ - ਰੁਤੁਰਾਜ ਗਾਇਕਵਾੜ ਨੇ ਉਹ ਕਰ ਦਿਖਾਇਆ ਹੈ, ਜੋ ਅੱਜ ਤੱਕ ਕੋਈ ਵੀ ਕ੍ਰਿਕੇਟਰ ਨਹੀਂ ਕਰ ਸਕਿਆ। ਮਹਾਰਾਸ਼ਟਰ ਦੇ ਨੌਜਵਾਨ ਸਲਾਮੀ ਬੱਲੇਬਾਜ਼ ਨੇ ਵਿਜੇ ਹਜ਼ਾਰੇ ਟਰਾਫੀ 2022 ਦੇ ਕੁਆਰਟਰ ਫ਼ਾਈਨਲ ਵਿੱਚ ਉੱਤਰ ਪ੍ਰਦੇਸ਼ (ਮਹਾਰਾਸ਼ਟਰ ਬਨਾਮ ਉੱਤਰ ਪ੍ਰਦੇਸ਼) ਖ਼ਿਲਾਫ਼ ਇੱਕ ਓਵਰ ਵਿੱਚ ਲਗਾਤਾਰ 7 ਛੱਕੇ ਜੜੇ। ਉਸ ਨੇ ਨੋ ਬਾਲ 'ਤੇ ਛੱਕਾ ਲਗਾਇਆ, ਜਦਕਿ ਇੱਕ ਓਵਰ 'ਚ ਕੁੱਲ 43 ਦੌੜਾਂ ਬਣੀਆਂ। ਇਸ ਦੇ ਨਾਲ ਹੀ ਉਸ ਨੇ ਮੈਚ ਵਿੱਚ ਦੋਹਰਾ ਸੈਂਕੜਾ ਵੀ ਪੂਰਾ ਕੀਤਾ। ਰੁਤੁਰਾਜ ਨੇ ਇਹ ਕਾਰਨਾਮਾ ਪਾਰੀ ਦਾ 49ਵਾਂ ਓਵਰ ਪਾ ਰਹੇ ਸ਼ਿਵਾ ਸਿੰਘ ਦੇ ਓਵਰ ਵਿੱਚ ਕੀਤਾ।

ਚੌਕਿਆਂ ਤੋਂ ਵੱਧ ਛੱਕੇ ਮਾਰੇ

159 ਗੇਂਦਾਂ 'ਤੇ 10 ਚੌਕੇ ਅਤੇ 16 ਛੱਕਿਆਂ ਦੀ ਮਦਦ ਨਾਲ 220 ਦੌੜਾਂ ਬਣਾ ਕੇ ਰੁਤੂਰਾਜ ਅਜੇਤੂ ਰਿਹਾ, ਅਤੇ ਉਸ ਦੀ ਟੀਮ ਨੇ 50 ਓਵਰਾਂ ਵਿੱਚ 330 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀ-20 ਵਿਸ਼ਵ ਕੱਪ 2007 'ਚ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਸਟੂਅਰਟ ਬ੍ਰਾਡ ਨੂੰ ਇੱਕ ਓਵਰ 'ਚ 6 ਛੱਕੇ ਜੜੇ ਸਨ, ਜਦਕਿ ਉਸ ਤੋਂ ਪਹਿਲਾਂ ਇਹ ਕਾਰਨਾਮਾ ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਘਰੇਲੂ ਕ੍ਰਿਕਟ 'ਚ ਕੀਤਾ ਸੀ। ਹੁਣ ਗਾਇਕਵਾੜ ਨੇ ਇੱਕ ਓਵਰ ਵਿੱਚ 7 ​​ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਹੈ।

ਮੈਚ ਵਿੱਚ ਟਾਸ ਜਿੱਤ ਕੇ ਉੱਤਰ ਪ੍ਰਦੇਸ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਜੋ ਵੀ ਹੋਇਆ, ਉਸ ਦੀ ਉਮੀਦ ਕਿਸੇ ਨੇ ਸ਼ਾਇਦ ਹੀ ਕੀਤੀ ਹੋਵੇਗੀ। ਪਿਛਲੇ ਮੁਕਾਬਲੇ 'ਚ ਮੁੰਬਈ ਨੂੰ ਹਾਰ ਲਈ ਮਜਬੂਰ ਕਰਨ ਵਾਲੇ ਯੂ.ਪੀ. ਉੱਤੇ ਰੁਤੁਰਾਜ ਪੂਰਾ ਜੰਮ ਕੇ ਵਰ੍ਹਿਆ। 

ਨਰਿੰਦਰ ਮੋਦੀ ਸਟੇਡੀਅਮ 'ਚ ਬਣਾਇਆ ਰਿਕਾਰਡ

ਰੁਤੂਰਾਜ ਨੇ ਇਹ ਰਿਕਾਰਡ ਨਰਿੰਦਰ ਮੋਦੀ ਸਟੇਡੀਅਮ 'ਚ ਬਣਾਇਆ ਹੈ। ਮਹਾਰਾਸ਼ਟਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੂੰ ਪਹਿਲਾ ਝਟਕਾ ਰਾਹੁਲ ਤ੍ਰਿਪਾਠੀ (9) ਦੇ ਰੂਪ 'ਚ ਲੱਗਿਆ, ਜਦਕਿ ਇਸ ਤੋਂ ਬਾਅਦ ਕਾਰਤਿਕ ਤਿਆਗੀ ਨੇ ਬਛਾਵ (11) ਨੂੰ ਆਊਟ ਕੀਤਾ ਅਤੇ ਯੂ.ਪੀ. ਦੀ ਟੀਮ ਝੂਮ-ਝੂਮ ਜਸ਼ਨ ਮਨਾਉਂਦੀ ਦਿਖਾਈ ਦਿੱਤੀ। ਇਸ ਤੋਂ ਬਾਅਦ ਬਵਾਨੇ ਅਤੇ ਕਾਜ਼ੀ ਦੀਆਂ ਵਿਕਟਾਂ ਵੀ ਤੇਜ਼ੀ ਨਾਲ ਡਿੱਗੀਆਂ, ਪਰ ਦੂਜੇ ਸਿਰੇ 'ਤੇ ਰੁਤੁਰਾਜ ਚੌਕੇ-ਛੱਕਿਆਂ ਦੀ ਬਰਸਾਤ ਕਰਦਾ ਰਿਹਾ। 

ਸ਼ਿਵਾ ਸਿੰਘ ਦੇ ਓਵਰ 'ਚ ਲੱਗੇ 7 ਛੱਕੇ

ਪਾਰੀ ਦਾ 49ਵਾਂ ਓਵਰ ਸੁੱਟਣ ਆਏ ਸ਼ਿਵਾ ਸਿੰਘ ਦੀ ਉਸ ਨੇ ਪੂਰੀ ਖ਼ਬਰ ਲਈ। ਸ਼ੁਰੂਆਤ 'ਚ ਜਦੋਂ 5 ਗੇਂਦਾਂ 'ਚ 5 ਛੱਕੇ ਲੱਗੇ ਤਾਂ ਸ਼ਿਵਾ ਦਬਾਅ 'ਚ ਆ ਗਿਆ। ਇਸ ਤੋਂ ਬਾਅਦ ਰੁਤੁਰਾਜ ਨੇ ਛੱਕਾ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇੱਥੇ ਸ਼ਿਵਾ ਹੋਰ ਵੀ ਬਦਕਿਸਮਤ ਸਾਬਤ ਹੋਏ। ਇਹ ਗੇਂਦ ਨੋ ਬਾਲ ਰਹੀ, ਜਦ ਕਿ ਆਖਰੀ ਗੇਂਦ 'ਤੇ ਜਦੋਂ ਬੱਲਾ ਘੁੰਮਿਆ ਤਾਂ ਗੇਂਦ ਹਵਾਈ ਯਾਤਰਾ 'ਤੇ ਹੀ ਨਿੱਕਲ ਗਈ। ਇਹ ਵੀ ਇੱਕ ਛੱਕਾ ਰਿਹਾ। ਇਸ ਤਰ੍ਹਾਂ ਇੱਕ ਓਵਰ 'ਚ 7 ਛੱਕੇ ਲੱਗੇ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement