
ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ, ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ
IND vs SA - ਸੈਂਚੁਰੀਅਨ ਟੈਸਟ ਵਿਚ ਭਾਰਤ ਨੂੰ ਤੀਜੇ ਦਿਨ ਪਾਰੀ ਅਤੇ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਦੀ ਟੀਮ ਨੇ ਦੂਜੀ ਪਾਰੀ 'ਚ 131 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ, ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਦੱਖਣੀ ਅਫ਼ਰੀਕਾ ਵੱਲੋਂ ਨੈਂਡਰੇ ਬਰਗਰ ਨੇ 4 ਵਿਕਟਾਂ ਹਾਸਲ ਕੀਤੀਆਂ।
ਮੰਗਲਵਾਰ ਨੂੰ ਸੁਪਰਸਪੋਰਟ ਪਾਰਕ ਮੈਦਾਨ 'ਤੇ ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਕੇਐੱਲ ਰਾਹੁਲ ਦੇ ਸੈਂਕੜੇ ਦੇ ਦਮ 'ਤੇ ਪਹਿਲੀ ਪਾਰੀ 'ਚ 245 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਨੇ ਪਹਿਲੀ ਪਾਰੀ ਵਿਚ 408 ਦੌੜਾਂ ਬਣਾਈਆਂ, ਡੀਨ ਐਲਗਰ ਨੇ 185 ਦੌੜਾਂ ਬਣਾਈਆਂ। ਭਾਰਤ 163 ਦੌੜਾਂ ਨਾਲ ਪਿੱਛੇ ਸੀ ਪਰ ਟੀਮ 131 ਦੌੜਾਂ ਹੀ ਬਣਾ ਸਕੀ।
ਪਹਿਲੇ ਟੈਸਟ 'ਚ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਦੂਜਾ ਅਤੇ ਆਖਰੀ ਟੈਸਟ 3 ਜਨਵਰੀ 2024 ਤੋਂ ਕੇਪਟਾਊਨ ਵਿਚ ਖੇਡਿਆ ਜਾਵੇਗਾ। ਭਾਰਤ ਅੱਜ ਤੱਕ ਦੱਖਣੀ ਅਫਰੀਕਾ ਵਿਚ ਸੀਰੀਜ਼ ਨਹੀਂ ਜਿੱਤ ਸਕਿਆ ਹੈ। ਪਹਿਲੇ ਟੈਸਟ 'ਚ ਮਿਲੀ ਹਾਰ ਦੇ ਨਾਲ ਹੀ ਇਹ ਪੱਕਾ ਹੋ ਗਿਆ ਹੈ ਕਿ ਟੀਮ ਇੰਡੀਆ ਇਸ ਦੌਰੇ 'ਤੇ ਵੀ ਬਿਨਾਂ ਸੀਰੀਜ਼ ਜਿੱਤੇ ਹੀ ਘਰ ਵਾਪਸੀ ਕਰੇਗੀ।
(For more news apart from IND vs SA, stay tuned to Rozana Spokesman)