
ਵਿਸ਼ਵ ਦੇ ਨੰਬਰ ਦੋ ਰਾਫੇਲ ਨਡਾਲ ਨੇ ਦੱਖਣੀ ਕੋਰੀਆ ਦੇ ਕਿਓਨ ਸੂਨ ਵੂ ਨੂੰ 6-2, 6-1 ਨਾਲ...
ਏਂਜਲਸ: ਵਿਸ਼ਵ ਦੇ ਨੰਬਰ ਦੋ ਰਾਫੇਲ ਨਡਾਲ ਨੇ ਦੱਖਣੀ ਕੋਰੀਆ ਦੇ ਕਿਓਨ ਸੂਨ ਵੂ ਨੂੰ 6-2, 6-1 ਨਾਲ ਹਰਾ ਕੇ ਏਟੀਪੀ ਮੈਕਸੀਕੋ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
Rafel Nadal
ਚੋਟੀ ਦਾ ਦਰਜਾ ਹਾਸਲ ਨਡਾਲ ਨੇ ਅਕਾਪੁਲਕੋ ਹਾਰਡ ਕੋਰਟ ਟੂਰਨਾਮੈਂਟ ਵਿਚ ਹਫ਼ਤੇ ਦੇ ਆਪਣੇ ਸਰਬੋਤਮ ਪ੍ਰਦਸ਼ਨ ਨਾਲ ਇੱਥੇ ਆਪਣੇ ਤੀਜੇ ਖ਼ਿਤਾਬ ਵੱਲ ਕਦਮ ਵਧਾਏ। ਉਨ੍ਹਾਂ ਨੇ 25 ਵਿਨਰ ਅੰਕ ਲਏ ਤੇ 11 ਅਸਹਿਜ ਗ਼ਲਤੀਆਂ ਕੀਤੀਆਂ। ਉਨ੍ਹਾਂ ਨੇ ਅੱਠ ਬ੍ਰੇਕ ਪੁਆਇੰਟ ਵੀ ਬਚਾਏ। ਨਡਾਲ ਨੇ ਕਿਹਾ ਕਿ ਨਤੀਜਾ ਜੋ ਕਹਿੰਦਾ ਹੈ ਮੈਚ ਉਸ ਤੋਂ ਕਿਤੇ ਜ਼ਿਆਦਾ ਮੁਸ਼ਕਲ ਰਿਹਾ।
Rafel Nadal
ਮੈਨੂੰ ਲਗਦਾ ਹੈ ਕਿ ਇਹ ਦੇਖਣ ਲਈ ਬਹੁਤ ਖ਼ੂਬਸੂਰਤ ਮੈਚ ਸੀ। ਇਹ ਇਕ ਮਜ਼ਬੂਤ ਵਿਰੋਧੀ ਖ਼ਿਲਾਫ਼ ਚੰਗਾ ਮੈਚ ਸੀ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਟੈਨਿਸ ਕਰੀਅਰ ਬਹੁਤ ਚੰਗਾ ਹੋਣ ਜਾ ਰਿਹਾ ਹੈ। ਨਡਾਲ ਸੈਮੀਫਾਈਨਲ ਵਿਚ ਗਿ੍ਗੋਰ ਦਿਮਿਤ੍ਰੋਵ ਨਾਲ ਭਿੜਨਗੇ ਜਿਨ੍ਹਾਂ ਨੇ ਸਟੇਨ ਵਾਵਰਿੰਕਾ ਨੂੰ 6-4, 6-4 ਨਾਲ ਹਰਾਇਆ। ਦੂਜਾ ਸੈਮੀਫਾਈਨਲ ਅਮਰੀਕੀ ਖਿਡਾਰੀਆਂ ਟੇਲਰ ਫਰਿਟਜ ਤੇ ਜਾਨ ਇਸਨਰ ਵਿਚਾਲੇ ਖੇਡਿਆ ਜਾਵੇਗਾ।