ਜਦੋਂ ਸਾਨੀਆ ਨੂੰ ਕਿਹਾ ਗਿਆ....ਟੈਨਿਸ ਖੇਡਣਾ ਬੰਦ ਕਰੋ ਨਹੀਂ ਤਾਂ ‘ਕੋਈ ਵਿਆਹ ਨਹੀਂ ਕਰੇਗਾ’।
Published : Oct 3, 2019, 4:34 pm IST
Updated : Oct 3, 2019, 4:34 pm IST
SHARE ARTICLE
When Sania Mirza was told to stop playing tennis as 'no one would marry'
When Sania Mirza was told to stop playing tennis as 'no one would marry'

ਸਾਨੀਆ ਮਿਰਜ਼ਾ ਨੇ ਖ਼ੁਲਾਸਾ ਕੀਤਾ ਕਿ ਬਚਪਨ 'ਚ ਉਹਨਾਂ ਨੂੰ ਇਹ ਕਹਿੰਦੇ ਹੋਏ ਖੇਡਣ ਤੋਂ ਰੋਕ ਦਿੱਤਾ ਗਿਆ ਕਿ ਜੇਕਰ ਉਹ ਬਾਹਰ ਖੇਡੇਗੀ ਤਾਂ ਉਸ ਦਾ ਰੰਗ ‘ਸਾਂਵਲਾ’ ਹੋ ਜਾਵੇਗਾ

ਨਵੀਂ ਦਿੱਲੀ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀਰਵਾਰ ਨੂੰ ਖ਼ੁਲਾਸਾ ਕੀਤਾ ਕਿ ਬਚਪਨ ਵਿਚ ਇਕ ਵਾਰ ਉਹਨਾਂ ਨੂੰ ਇਹ ਕਹਿੰਦੇ ਹੋਏ ਖੇਡਣ ਤੋਂ ਰੋਕ ਦਿੱਤਾ ਗਿਆ ਸੀ ਕਿ ਜੇਕਰ ਉਹ ਬਾਹਰ ਖੇਡੇਗੀ ਤਾਂ ਉਸ ਦਾ ਰੰਗ ‘ਸਾਂਵਲਾ’ ਹੋ ਜਾਵੇਗਾ ਅਤੇ ‘ਕੋਈ ਉਸ ਨਾਲ ਵਿਆਹ ਨਹੀਂ ‘ ਕਰੇਗਾ। ਸਾਨੀਆ ਨੇ ਦਿੱਲੀ ਵਿਚ ਵਿਸ਼ਵ ਆਰਥਕ ਮੰਚ ਵਿਚ ਔਰਤਾਂ ਅਤੇ ਅਗਵਾਈ ਯੋਗਤਾ ’ਤੇ ਪੈਨਲ ਚਰਚਾ ਵਿਚ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ।

Sania MirzaSania Mirza

ਸਾਨੀਆ ਦੇ ਨਾਂਅ ਕਈ ਵੱਡੇ ਖ਼ਿਤਾਬ ਹਨ। ਉਹ ਭਾਰਤ ਦੀ ਸਭ ਤੋਂ ਸਫਲ ਟੈਨਿਸ ਖਿਡਾਰਨ ਹੈ ਅਤੇ ਡਬਲਯੂਟੀਏ ਸਿੰਗਲ ਸੂਚੀ 2007 ਦੇ ਅੱਧ ਵਿਚ ਕਰੀਅਰ ਦੀ ਸਰਬੋਤਮ 27 ਵੀਂ ਰੈਂਕਿੰਗ 'ਤੇ ਪਹੁੰਚ ਗਈ ਸੀ। 32 ਸਾਲ ਦੀ ਸਾਨੀਆ ਨੇ ਕਿਹਾ, ‘ਸ਼ੁਰੂਆਤ ਕਰਾਂ ਤਾਂ ਸਭ ਤੋਂ ਪਹਿਲਾਂ ਮਾਤਾ-ਪਿਤਾ, ਗੁਆਂਢੀਆਂ ਨੂੰ ਇਹ ਕਹਿਣਾ ਬੰਦ ਕਰਨਾ ਹੋਵੇਗਾ ਕਿ ਤੂੰ ਸਾਂਵਲੀ ਹੋ ਜਾਵੇਗੀ ਅਤੇ ਜੇਕਰ ਤੂੰ ਖੇਡੇਗੀ ਤਾਂ ਕੋਈ ਤੇਰੇ ਨਾਲ ਵਿਆਹ ਨਹੀਂ ਕਰੇਗਾ। ਮੈਂ ਸਿਰਫ਼ ਅੱਠ ਸਾਲ ਦੀ ਸੀ ਜਦੋਂ ਮੈਨੂੰ ਇਹ ਕਿਹਾ ਗਿਆ ਸੀ ਅਤੇ ਹਰ ਕਿਸੇ ਨੂੰ ਲੱਗਦਾ ਸੀ ਕਿ ਕੋਈ ਮੇਰੇ ਨਾਲ ਵਿਆਹ ਨਹੀਂ ਕਰੇਗਾ ਕਿਉਂਕਿ ਮੈਂ ਸਾਂਵਲੀ ਹੋ ਜਾਵਾਂਗੀ’।


ਸਾਨੀਆ ਦੇ ਨਾਂਅ 41 ਡਬਲਯੂਟੀਏ ਖ਼ਿਤਾਬ ਹਨ। ਉਹਨਾਂ ਨੇ ਕਿਹਾ, ‘ਲੋਕਾਂ ਦੇ ਦਿਮਾਗ ਵਿਚ ਇਹੀ ਭਰਿਆ ਹੋਇਆ ਹੈ ਕਿ ਲੜਕੀਆਂ ਨੂੰ ਸੁੰਦਰ ਬਣ ਕੇ ਰਹਿਣਾ ਚਾਹੀਦਾ ਹੈ। ਮੈ ਨਹੀਂ ਜਾਣਦੀ ਅਜਿਹਾ ਕਿਉਂ। ਇਸ ਸੰਸਕ੍ਰਿਤੀ ਨੂੰ ਬਦਲ਼ਣਾ ਚਾਹੀਦਾ ਹੈ’। ਪਾਕਿ ਕ੍ਰਿਕਟਰ ਸ਼ੋਇਬ ਮਲਿਕ ਦੀ ਪਤਨੀ ਸਾਨੀਆ ਮਾਂ ਬਣਨ ਤੋਂ ਬਾਅਦ ਅਗਲੇ ਸਾਲ ਵਾਪਸੀ ‘ਤੇ ਕੰਮ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ਼ ਪੀਟੀ ਊਸ਼ਾ ਤੋਂ ਸਿੱਖਿਆ ਲਈ ਸੀ। ਉਹਨਾਂ ਕਿਹਾ ਕਿ ਪਹਿਲਾਂ ਸਿਰਫ਼ ਪੀਟੀ ਊਸ਼ਾ ਦਾ ਨਾਂਅ ਲਿਆ ਜਾਂਦਾ ਸੀ ਪਰ ਅੱਜ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪੀਵੀ ਸਿੰਧੂ, ਸਾਈਨਾ ਨੇਹਵਾਲ, ਦੀਪਾ ਕਰਮਾਕਰ ਅਤੇ ਹੋਰ ਕਈ ਕੁੜੀਆਂ ਦੇ ਨਾਂਅ ਲਏ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement