ਆਨੰਦ ਨੇ ਸਿੰਕਫ਼ੀਲਡ ਸ਼ਤਰੰਜ 'ਚ ਆਰੋਨੀਅਨ ਨਾਲ ਖੇਡਿਆ ਡਰਾਅ
Published : Aug 7, 2017, 5:29 pm IST
Updated : Mar 29, 2018, 12:05 pm IST
SHARE ARTICLE
Viswanathan Anand
Viswanathan Anand

ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇਥੇ ਸਿੰਕਫ਼ੀਲਡ ਸ਼ਤਰੰਜ ਟੂਨਾਮੈਂਟ 'ਚ ਆਰਮੇਨੀਆ ਦੇ ਲੇਵੋਨ ਆਰੋਨੀਅਨ ਵਿਰੁਧ ਲਗਾਤਾਰ ਚੌਥੇ ਡਰਾਅ ਤੋਂ ਬਾਅਦ..

ਸੇਂਟ ਲੁਈ (ਅਮਰੀਕਾ), 7 ਅਗੱਸਤ: ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇਥੇ ਸਿੰਕਫ਼ੀਲਡ ਸ਼ਤਰੰਜ ਟੂਨਾਮੈਂਟ 'ਚ ਆਰਮੇਨੀਆ ਦੇ ਲੇਵੋਨ ਆਰੋਨੀਅਨ ਵਿਰੁਧ ਲਗਾਤਾਰ ਚੌਥੇ ਡਰਾਅ ਤੋਂ ਬਾਅਦ ਖ਼ੁਦ ਨੂੰ ਖ਼ਿਤਾਬ ਦੀ ਦੌੜ 'ਚ ਬਰਕਰਾਰ ਰਖਿਆ ਹੈ। ਆਰੋਨੀਅਨ ਵਿਰੁਧ ਆਨੰਦ ਨੂੰ ਰਲੀ-ਮਿਲੀ ਸਫ਼ਲਤਾ ਮਿਲੀ ਹੈ ਪਰ ਇਸ ਖਿਡਾਰੀ ਨੂੰ ਉਨ੍ਹਾਂ ਨੇ ਪਿਛਲੇ ਕੁੱਝ ਸਾਲਾਂ 'ਚ ਕਾਫ਼ੀ ਪ੍ਰੇਸ਼ਾਨ ਕੀਤਾ ਹੈ। ਆਨੰਦ ਲਈ ਲਗਾਤਾਰ ਚੌਥਾ ਡਰਾਅ ਚੰਗਾ ਨਤੀਜਾ ਹੈ ਕਿਉਂਕਿ ਪਿਛਲੇ ਕੁੱਝ ਸਮੇਂ 'ਚ ਉਹ ਪ੍ਰਤੀਯੋਗਤਾ 'ਚ ਚੰਗੀ ਫ਼ਾਰਮ 'ਚ ਨਹੀਂ ਰਹੇ ਹਨ। ਆਨੰਦ ਦੇ 4 ਮੈਚਾਂ 'ਚ 2 ਅੰਕ ਹਨ ਅਤੇ ਇਕ ਜਿੱਤ ਉਨ੍ਹਾਂ ਨੂੰ ਖ਼ਿਤਾਬ ਦਾ ਦਾਅਵੇਦਾਰ ਬਣਾ ਸਕੀ ਹੈ।
ਮੈਗਨਸ ਕਾਰਲਸਨ ਦੀ ਹਾਰ ਨਾਲ ਉਨ੍ਹਾਂ ਦੀ ਰਾਹ ਵੀ ਕੁੱਝ ਆਸਾਨ ਹੋਈ ਹੈ। ਲਗਭਗ ਇਕ ਸਾਲ ਪਹਿਲਾਂ ਅਜੇਤੂ ਮੰਨੇ ਜਾ ਰਹੇ ਕਾਰਲਸਨ ਦੀ ਫ਼ਾਰਮ 'ਚ ਪਿਛਲੇ ਕੱਝ ਸਾਲਾਂ 'ਚ ਗਿਰਾਵਟ ਆਈ ਹੈ ਅਤੇ ਉਨ੍ਹਾਂ ਨੂੰ ਫ਼ਰਾਂਸ ਦੇ ਮੈਕਸਿਮ ਵਾਚੀਏਰ ਲਾਗ੍ਰੇਵ ਵਿਰੁਧ ਜਿੱਤ ਦੀ ਸਥਿਤੀ 'ਚ ਹੋਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਹੋਰ ਫ਼ੈਸਲੇ ਵਾਲੇ ਮੁਕਾਬਲੇ 'ਚ ਰੂਸ ਦੇ ਈਆਨ ਨੇਪੋਮਨਿਆਚੀ ਨੇ ਸਥਾਨਕ ਦਾਅਵੇਦਾਰ ਹਿਕਾਰੂ ਨਾਕਾਮੂਰਾ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ।
ਚੌਥੇ ਦੌਰ ਦੇ ਹੋਰ ਮੁਕਾਬਲਿਆਂ 'ਚ ਰੂਸ ਦੇ ਪੀਟਰ ਸਵਿਡਲਰ ਨੇ ਅਮਰੀਕਾ ਦੇ ਵੇਸਲੀ ਸੋਅ ਨਾਲ ਜਦਕਿ ਫ਼ਾਬਿਓ ਕਰੂਆਨਾ ਨੇ ਰੂਸ ਦੇ ਸਰਜੇਈ ਕਰਜ਼ਾਕਿਨ ਨਾਲ ਡਰਾਅ ਖੇਡਿਆ।
ਵਾਚੀਏਰ ਲਾਗ੍ਰੇਵ ਸੰਭਾਵੀ ਚਾਰ 'ਚੋਂ ਤਿੰਨ ਅੰਕ ਨਾਲ ਸਿੰਗਲ ਬੜ੍ਹਤ ਹੋਣਾਏ ਹੋਏ ਹੈ। ਕਾਰੂਆਨਾ 2.5 ਅੰਕ ਦੇ ਨਾਲ ਦੂਜੇ ਸਥਾਨ 'ਤੇ ਹਨ। ਆਨੰਦ ਤੋਂ ਇਲਾਵਾ ਕਾਰਲਸਨ, ਕਰਜ਼ਾਕਿਨ, ਆਰੋਨੀਅਨ ਅਤੇ ਵੇਸਲੀ ਸੋਅ ਦੋ ਅੰਕ ਨਾਲ ਸੰਯੁਕਤ ਤੀਜੇ ਸਥਾਨ 'ਤੇ ਹਨ। ਨਾਕਾਮੁਰਾ, ਸਵਿਡਲਰ ਅਤੇ ਨੇਪੋਮਨੀਆਚੀ 1.5 ਅੰਕ ਨਾਲ ਸੰਯੁਕਤ ਅੱਠਵੇਂ ਸਥਾਨ 'ਤੇ ਹਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement