
ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਕ੍ਰਿਕਟ ਆਸਟ੍ਰੇਲੀਆ ਨੂੰ ਵੱਡਾ ਝਟਕਾ ਲਗਿਆ ਹੈ। ਟੀਮ ਦੇ ਟਾਪ ਸਪਾਂਸਰ ਮੈਗਲਨ ਨੇ ਆਸਟ੍ਰੇਲਾਈ ਕ੍ਰਿਕਟ ਬੋਰਡ ਨਾਲੋਂ ਅਪਣੀ
ਨਵੀਂ ਦਿੱਲੀ : ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਕ੍ਰਿਕਟ ਆਸਟ੍ਰੇਲੀਆ ਨੂੰ ਵੱਡਾ ਝਟਕਾ ਲਗਿਆ ਹੈ। ਟੀਮ ਦੇ ਟਾਪ ਸਪਾਂਸਰ ਮੈਗਲਨ ਨੇ ਆਸਟ੍ਰੇਲਾਈ ਕ੍ਰਿਕਟ ਬੋਰਡ ਨਾਲੋਂ ਅਪਣੀ ਸਾਂਝੇਦਾਰੀ ਖ਼ਤਮ ਕਰ ਲਈ ਹੈ। ਮੈਗਲਨ ਦੇ ਚੀਫ਼ ਐਗਜ਼ੀਕਿਊਟਿਵ ਅਤੇ ਸਹਿ ਸੰਸਥਾਪਕ ਹਾਮਿਸ਼ ਡਗਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਹਿੱਸੇਦਾਰੀ ਸੱਚੀ ਭਾਵਨਾ ਵਾਲੇ ਖੇਡ ਅਤੇ ਵਧੀਆ ਅਗਵਾਈ, ਸਮਰਪਣ 'ਤੇ ਆਧਾਰਤ ਸੀ।
Cricket Australia dropped by Top Sponsor Magellan After Ball Tempring Case
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਵਲੋਂ ਕੀਤੀ ਗਈ ਸਾਜ਼ਿਸ਼ ਨੇ ਦੱਖਣ ਅਫ਼ਰੀਕਾ ਤੋਂ ਤੀਜਾ ਟੈਸਟ ਜਿੱਤਣ ਲਈ ਨਿਯਮਾਂ ਨੂੰ ਤੋੜਿਆ ਹੈ। ਦਸ ਦਈਏ ਕਿ ਕ੍ਰਿਕਟ ਆਸਟ੍ਰੇਲੀਆ ਦੇ ਸਾਰੇ ਵੱਡੇ ਸਪਾਂਸਰਾਂ ਨੇ ਗੇਂਦ ਨਾਲ ਛੇੜਖ਼ਾਨੀ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆਈ ਬੋਰਡ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਹਾਲਾਂਕਿ ਜਾਂਚ ਰਿਪੋਰਟ ਵਿਚ ਮਾਮਲੇ ਦੇ ਸਹੀ ਪਾਏ ਜਾਣ ਅਤੇ ਦੋਸ਼ੀਆਂ 'ਤੇ ਰੋਕ ਲਗਾਉਣ ਦੇ ਫ਼ੈਸਲੇ ਨਾਲ ਆਸਟ੍ਰੇਲਆਈ ਕ੍ਰਿਕਟ ਦੀ ਹੋਈ ਕਿਰਕਿਰੀ ਤੋਂ ਬਾਅਦ ਸਪਾਂਸਰ ਮੈਗਲਨ ਨੇ ਕ੍ਰਿਕਟ ਆਸਟ੍ਰੇਲੀਆ ਨਾਲੋਂ ਅਪਣਾ ਕਰਾਰ ਖ਼ਤਮ ਕਰ ਲਿਆ ਹੈ।
Cricket Australia dropped by Top Sponsor Magellan After Ball Tempring Case
ਮੈਗਲਨ ਨੇ ਕ੍ਰਿਕਟ ਆਸਟ੍ਰੇਲੀਆ ਦੇ ਨਾਲ ਸਾਲ 2017 ਦੇ ਅਗੱਸਤ ਮਹੀਨੇ ਵਿਚ 20 ਮਿਲੀਅਨ (130 ਕਰੋੜ ਰੁਪਏ) ਦਾ ਕਰਾਰ ਕੀਤਾ ਸੀ ਪਰ ਹੁਣ ਇਹ ਗੇਂਦ ਛੇੜਛਾੜ ਮਾਮਲੇ ਦੀ ਭੇਂਟ ਚੜ੍ਹ ਗਿਆ ਹੈ। ਜਾਣਕਾਰੀ ਅਨੁਸਾਰ ਗੇਂਦ ਨਾਲ ਛੇੜਖ਼ਾਨੀ ਮਾਮਲੇ ਦੇ ਮੱਦੇਨਜ਼ਰ ਮੈਗਲਨ ਤੋਂ ਇਲਾਵਾ ਕ੍ਰਿਕਟ ਆਸਟ੍ਰੇਲੀਆ ਦੇ ਹੋਰ ਸਪਾਂਸਰ ਕਰਤਾ ਵੀ ਆਸਟ੍ਰੇਲੀਆਈ ਕ੍ਰਿਕਟ ਬੋਰਡ ਤੋਂ ਵੱਖ ਹੋਣ ਦਾ ਮਨ ਬਣਾ ਰਹੇ ਹਨ।
Cricket Australia dropped by Top Sponsor Magellan After Ball Tempring Case
ਦਸਿਆ ਜਾ ਰਿਹਾ ਹੈ ਕਿ ਕ੍ਰਿਕਟ ਆਸਟ੍ਰੇਲੀਆ ਦੇ ਵੱਡੇ ਕਾਰਪੋਰੇਟ ਸਪਾਂਸਰ ਕਵਾਂਟਾਸ ਏਅਰਵੇਜ਼ ਅਤੇ ਸੇਨੇਟੇਰੀਅਮ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਨਰਾਜ਼ ਹਨ। ਉਨ੍ਹਾਂ ਨੂੰ ਅਪਣੀ ਕੰਪਨੀ ਦਾ ਨਾਮ ਖ਼ਰਾਬ ਹੋਣ ਦਾ ਡਰ ਹੈ।
ਕਵਾਂਟਸ ਏਅਰਵੇਜ਼ ਨੇ ਕਿਹਾ ਸੀ ਕਿ ਮਾਮਲੇ ਨਾਲ ਸਾਨੂੰ ਨਿਰਾਸ਼ਾ ਹੋਈ ਹੈ। ਸਾਨੂੰ ਇਸ ਕੌਮਾਂਤਰੀ ਅਤੇ ਮਸ਼ਹੂਰ ਟੀਮ ਤੋਂ ਅਜਿਹੀ ਉਮੀਦ ਨਹੀਂ ਸੀ। ਦਸ ਦਈਏ ਕਿ ਸਮਿਥ ਸੇਨੇਟੇਰੀਅਮ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ ਅਤੇ ਕੰਪਨੀ ਨੇ ਕਿਹਾ ਸੀ ਕਿ ਕ੍ਰਿਕਟ ਆਸਟ੍ਰੇਲੀਆ (ਸੀਏ) ਦੀ ਰਿਪੋਰਟ ਤੋਂ ਬਾਅਦ ਉਹ ਇਸ ਨੂੰ ਅੱਗੇ ਜਾਰੀ ਰੱਖਣ 'ਤੇ ਕੋਈ ਫ਼ੈਸਲਾ ਕਰਨਗੇ।
Cricket Australia dropped by Top Sponsor Magellan After Ball Tempring Case
ਹੁਣ ਜਦੋਂ ਇਸ ਮਾਮਲੇ ਵਿਚ ਸਮਿਥ 'ਤੇ ਇਕ ਸਾਲ ਲਈ ਪਾਬੰਦੀ ਲੱਗ ਚੁੱਕੀ ਹੈ ਤਾਂ ਅਜਿਹੇ ਵਿਚ ਸੰਭਵ ਹੈ ਕਿ ਸੇਨੇਟੇਰੀਅਮ ਅਪਣੇ ਬ੍ਰਾਂਡ ਅੰਬੈਸਡਰ ਸਮਿਥ ਵਿਰੁਧ ਕੋਈ ਵੱਡਾ ਫ਼ੈਸਲਾ ਲਵੇ। ਸਮਿਥ 'ਤੇ ਮੈਚ ਅਧਿਕਾਰੀਆਂ ਅਤੇ ਹੋਰ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਏਐਸਆਈਸੀਐਸ, ਕਾਮਨਵੈਲਥ ਬੈਂਕ ਆਫ਼ ਆਸਟ੍ਰੇਲੀਆ, ਬੀਮਾ ਗਰੁੱਪ ਬੁਪਾ, ਸਪੇਕਸਾਵੇਰਸ, ਟੋਇਟਾ ਆਦਿ ਵੀ ਆਸਟ੍ਰੇਲੀਆ ਕ੍ਰਿਕਟ ਨੂੰ ਵੱਡਾ ਝਟਕਾ ਦੇਣ ਬਾਰੇ ਸੋਚ ਰਹੇ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਕ੍ਰਿਕਟ ਨਾਲ ਪੰਜ ਸਾਲ ਲਈ ਟੈਲੀਕਾਸਟ ਕਰਨ ਦਾ ਸਮਝੌਤਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਡੇਵਿਡ ਵਾਰਨਰ ਵਾਸਤੇ ਵੀ ਇਹ ਬੁਰੀ ਖ਼ਬਰ ਹੈ ਕਿ ਉਹ ਇਕ ਸਾਲ ਦੀ ਪਾਬੰਦੀ ਭੁਗਤਣ ਤੋਂ ਬਾਅਦ ਵੀ ਟੀਮ ਦੀ ਕਪਤਾਨੀ ਨਹੀਂ ਕਰ ਸਕੇਗਾ। ਆਸਟ੍ਰੇਲੀਆ ਕ੍ਰਿਕਟ ਦੇ ਸੀਏ ਇਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ।