ਭਾਰਤੀ ਮੁੱਕੇਬ²ਾਜ਼ ਸਾਹਮਣੇ ਟਿਕ ਨਾ ਸਕਿਆ ਚੀਨੀ ਮੁਕੇਬ²ਾ²ਜ਼
Published : Aug 6, 2017, 5:45 pm IST
Updated : Mar 29, 2018, 3:32 pm IST
SHARE ARTICLE
Vijayendra Singh
Vijayendra Singh

ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪ੍ਰੋ-ਬਾਕਸਿੰਗ ਦੇ ਮੁਕਾਬਲੇ ਵਿਚ ਸ਼ਨੀਵਾਰ ਰਾਤ ਚੀਨ ਦੇ ਮੁੱਕੇਬਾਜ਼ ਜੁਲਪਿਕਾਰ ਮੈਮਾਤਾਲੀ ਨੂੰ ਹਰਾ ਦਿਤਾ।

ਨਵੀਂ ਦਿੱਲੀ,  6 ਅਗੱਸਤ : ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪ੍ਰੋ-ਬਾਕਸਿੰਗ ਦੇ ਮੁਕਾਬਲੇ ਵਿਚ ਸ਼ਨੀਵਾਰ ਰਾਤ ਚੀਨ ਦੇ ਮੁੱਕੇਬਾਜ਼ ਜੁਲਪਿਕਾਰ ਮੈਮਾਤਾਲੀ ਨੂੰ ਹਰਾ ਦਿਤਾ। ਨਾਕਆਊਟ ਕਿੰਗ ਵਿਜੇਂਦਰ ਸਿੰਘ ਨੇ ਚੀਨ ਦੇ ਨੰਬਰ ਇਕ ਮੁੱਕੇਬਾਜ਼ ਜੁਲਿਪਕਾਰ ਮੈਮਾਤਾਲੀ ਨੂੰ 10 ਰਾਊਂਡ ਦੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ ਵਿਚ ਹਰਾ ਕੇ ਅਪਣਾ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਸੁਪਰ ਮਿਡਲ ਵੇਟ ਖਿਤਾਬ ਬਰਕਰਾਰ ਰਖਿਆ ਅਤੇ ਨਾਲ ਹੀ ਚੀਨੀ ਮੁੱਕੇਬਾਜ਼ ਦਾ ਡਬਲਯੂ. ਬੀ. ਓ. ਓਰੀਐਂਟਲ ਸੁਪਰ ਮਿਡਲ ਵੇਟ ਖਿਤਾਬ ਖੋਹ ਲਿਆ।
ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੇ ਵਜਿੰਦਰ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਮੈਂ ਇਹ ਬੇਲਟ ਜੂਲੀਫਿਕਾਰ ਨੂੰ ਵਾਪਸ ਦੇਣਾ ਚਾਹੁੰਦਾ ਹਾਂ। ਮੈਂ ਸਰਹੱਦ 'ਤੇ ਸ਼ਾਂਤੀ ਦੀ ਉਮੀਦ ਕਰਦਾ ਹਾਂ।
ਭਾਰਤ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਸ ਮੁਕਾਬਲੇ ਵਿਚ ਜਿੱਤ ਦੇ ਬਾਅਦ ਵਿਜੇਂਦਰ ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਲਿਖਿਆ, ''ਮੁਕਾਬਲਾ ਔਖਾ ਰਿਹਾ, ਪਰ ਵਿਜੇਂਦਰ ਜਿੱਤ ਲਈ ਤੁਹਾਨੂੰ ਵਧਾਈ। ਇਸ ਫਾਇਟ ਨੂੰ ਵੇਖਦੇ ਹੋਏ ਮੈਂ ਹੱਕਾ ਨੂਡਲਸ ਦਾ ਆਨੰਦ ਲਿਆ ਲਿਆ। ਉਥੇ ਹੀ ਤੁਸੀਂ ਚਾਇਨੀਜ਼ ਦਾ ਹੱਕਾ-ਬੱਕਾ ਕਰ ਦਿਤਾ।''
ਸਹਿਵਾਗ ਦੇ ਇਲਾਵਾ ਵੀ ਹਜ਼ਾਰਾਂ ਭਾਰਤੀ ਫੈਂਸ ਨੇ ਵਿਜੇਂਦਰ ਦੀ ਜਿੱਤ ਨੂੰ ਸੋਸ਼ਲ ਮੀਡੀਆ ਉੱਤੇ ਸੈਲੀਬਰੇਟ ਕੀਤਾ ਅਤੇ ਉਨ੍ਹਾਂ ਨੂੰ ਲੈ ਕੇ ਮੈਸੇਜ਼ ਕੀਤੇ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement