
ਭਾਰਤ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਅਪਣੀ ਮੁਹਿੰਮ ਦੀ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਭਾਰਤੀ ਦੌੜਾਕ ਦੂਤੀਚੰਦ ਅਤੇ ਰਿਲੇ ਦੌੜਾਕ ਮੁਹੰਮਦ ਅਨਸ ਯਾਹਯਾ ਪਹਿਲੇ ਦੌਰ ਦੀ
ਲੰਡਨ, 6 ਅਗੱਸਤ : ਭਾਰਤ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਅਪਣੀ ਮੁਹਿੰਮ ਦੀ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਭਾਰਤੀ ਦੌੜਾਕ ਦੂਤੀਚੰਦ ਅਤੇ ਰਿਲੇ ਦੌੜਾਕ ਮੁਹੰਮਦ ਅਨਸ ਯਾਹਯਾ ਪਹਿਲੇ ਦੌਰ ਦੀ ਹੀਟ 'ਚ ਬਾਹਰ ਹੋ ਗਏ। ਦੂਜੇ ਦਿਨ 'ਚ 7 ਮੁਕਾਬਲਿਆਂ ਦੇ ਹੇਪਟਾਥਲਨ 'ਚ ਸਵਪਨਾ ਬਰਮਨ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।
ਕੁਆਲੀਫਿਕੇਸ਼ਨ ਮਾਰਕ ਹਾਸਲ ਨਾ ਕਰ ਸਕਣ ਦੇ ਬਾਵਜੂਦ ਕੋਟੇ ਤੋਂ ਪ੍ਰਵੇਸ਼ ਕਰਨ ਵਾਲੀ ਦੁਤੀ ਮਹਿਲਾਵਾਂ ਦੇ 100 ਮੀਟਰ ਦੇ ਪਹਿਲੇ ਦੌਰ 'ਚ ਪੰਜਵੀਂ ਹੀਟ 'ਚ ਛੇਵੇਂ ਸਥਾਨ 'ਤੇ ਰਹੀ। ਉਸ ਨੇ 12.07 ਸਕਿੰਟ ਦਾ ਸਮਾਂ ਕੱਢਿਆ। ਉਹ ਇਸ ਸੈਸ਼ਨ ਦਾ ਅਪਣਾ ਸੱਭ ਤੋਂ ਵਧੀਆ ਪ੍ਰਦਰਸ਼ਨ (11.30 ਸਕਿੰਟ) ਦਾ ਨਹੀਂ ਦੁਹਰਾ ਸੀ। ਹਲਕੀ ਵਰਖਾ ਕਾਰਨ ਹਾਲਾਂਕਿ ਟ੍ਰੈਕ ਥੋੜ੍ਹਾ ਗਿੱਲਾ ਸੀ ਅਤੇ ਤਾਪਮਾਨ ਵੀ 20 ਡਿਗਰੀ ਤੋਂ ਘੱਟ ਸੀ।
ਦੁਤੀ 47 ਐਥਲੀਟਾਂ 'ਚ 38ਵੇਂ ਸਥਾਨ 'ਤੇ ਰਹੀ। ਛੇਵੀਂ ਲੇਨ 'ਚ ਦੌੜਨ ਵਾਲੀ ਦੁਤੀ ਨੇ ਕਿਹਾ ਕਿ ਗਲਤ ਸ਼ੂਰਆਤ ਦੇ ਕਾਰਨ ਪੰਜਵੀਂ ਲੇਨ 'ਚ ਜਰਮਨ ਐਥਲੀਟ ਤਤਜਾਨਾ ਪਿੰਟੋ ਦੇ ਅਯੋਗ ਕਰਾਰ ਦਿਤੇ ਜਾਣ ਦੇ ਕਾਰਨ ਉਹ ਡਰੀ ਹੋਈ ਸੀ। ਦੁਤੀ ਨੇ ਕਿਹਾ ਕਿ ਮੇਰੇ ਨਾਲ ਦੀ ਲੜਕੀ ਗਲਤ ਸ਼ੁਰੂਆਤ ਦੇ ਕਾਰਨ ਅਯੋਗ ਕਰਾਰ ਦਿਤੀ ਗਈ ਸੀ। ਮੈਂ ਇੰਨੀ ਤੇਜ਼ ਨਹੀਂ ਦੌੜ ਸਕੀ, ਲਿਹਾਜ਼ਾ ਟਾਈਮਿੰਗ ਖਰਾਬ ਸੀ। (ਏਜੰਸੀ)