ਸਾਜਨ ਨੇ ਗ੍ਰੀਕੋ ਰੋਮਨ 'ਚ ਜਿਤਿਆ ਕਾਂਸੀ ਤਮਗ਼ਾ
Published : Aug 6, 2017, 5:43 pm IST
Updated : Mar 29, 2018, 3:37 pm IST
SHARE ARTICLE
Sajjan
Sajjan

ਭਾਰਤ ਦੇ ਸਾਜਨ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਚਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ 'ਚ ਗ੍ਰੀਕੋ ਰੋਮਨ ਸ਼ੈਲੀ ਦੇ ਅਪਣੇ 74 ਕਿਲੋਗ੍ਰਾਮ ਵਜ਼ਨ ਵਰਗ 'ਚ ਕਾਂਸੀ ਤਮਗ਼ਾ

 


ਨਵੀਂ ਦਿੱਲੀ, 6 ਅਗੱਸਤ : ਭਾਰਤ ਦੇ ਸਾਜਨ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਚਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ 'ਚ ਗ੍ਰੀਕੋ ਰੋਮਨ ਸ਼ੈਲੀ ਦੇ ਅਪਣੇ 74 ਕਿਲੋਗ੍ਰਾਮ ਵਜ਼ਨ ਵਰਗ 'ਚ ਕਾਂਸੀ ਤਮਗ਼ਾ ਜਿੱਤ ਲਿਆ ਜਦਕਿ ਮਨੀਸ਼ ਨੂੰ 60 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗ਼ੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
74 ਕਿਲੋਗ੍ਰਾਮ 'ਚ ਸਾਜਨ ਨੇ ਕੁਆਲੀਫਿਕੇਸ਼ਨ 'ਚ ਕ੍ਰੋਏਸ਼ੀਆ ਦੇ ਐਂਟੋਨੀਓ ਕਾਮੇਨਜਾਸੇਵਿਚ ਨੂੰ 7-2 ਨਾਲ ਹਰਾਇਆ। ਅਗਲੇ ਰਾਊਂਡ 'ਚ ਉਹ ਕਿਰਗਿਸਤਾਨ ਦੇ ਅਕਜੋਲ ਮਾਖਮੁਦੋਵ ਤੋਂ 2-10 ਨਾਲ ਹਾਰ ਗਏ। ਸਾਜਨ ਨੂੰ ਰੇਪਚੇਜ਼ 'ਚ ਉਤਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਨਾਰਵੇ ਦੇ ਐਂਡਸ ਕੁਰੇ ਨੂੰ 11-2 ਨਾਲ ਹਰਾ ਕੇ ਕਾਂਸੀ ਤਮਗ਼ੇ ਦੇ ਲਈ ਤੁਰਕੀ ਦੇ ਅਲੀ ਉਸਮਾਨ ਨਾਲ ਭਿੜਨ ਦਾ ਹੱਕ ਪ੍ਰਾਪਤ ਕਰ ਲਿਆ। ਸਾਜਨ ਨੇ ਅਲੀ ਨੂੰ 6-1 ਨਾਲ ਹਰਾ ਕੇ ਭਾਰਤ ਨੂੰ ਤੀਜਾ ਕਾਂਸੀ ਤਮਗ਼ਾ ਦਿਵਾ ਦਿਤਾ। ਗ੍ਰੀਕੋ ਰੋਮਨ 'ਚ ਮਨੀਸ਼ ਨੇ 60 ਕਿਲੋਗ੍ਰਾਮ 'ਚ ਕੁਆਲੀਫਿਕੇਸ਼ਨ 'ਚ ਕੋਰੀਆ ਦੇ ਗਾਬਿਨ ਕਿਮ ਨੂੰ ਹਰਾਇਆ। ਉਨ੍ਹਾਂ ਪ੍ਰੀ ਕੁਆਰਟ ਰਫਾਈਨਲ 'ਚ ਤੁਰਕਮੇਨਿਸਤਾਨ ਦੇ ਸੇਡਿਲਾ ਤਾਜਾਯੇਵ ਨੂੰ 8-5 ਨਾਲ ਹਰਾਇਆ ਅਤੇ ਫਿਰ ਕੁਆਰਟਰਫਾਈਨਲ 'ਚ ਹੰਗਰੀ ਦੇ ਕ੍ਰਿਸਟੀਅਨ ਇਸਤਵਾਨ ਨੂੰ 10-0 ਨਾਲ ਹਰਾਇਆ।
ਮਨੀਸ਼ ਸੈਮੀਫਾਈਨਲ 'ਚ ਈਰਾਨ ਦੇ ਕਰਾਮਾਤ ਮੋਰਾਦ ਤੋਂ 1-3 ਤੋਂ ਹਾਰ ਗਏ। ਉਹ ਕਾਂਸੀ ਤਮਗੇ ਮੁਕਾਬਲੇ 'ਚ ਮਿਸਰ ਦੇ ਹਸਨ ਅਹਿਮਦ ਤੋਂ ਹਾਰ ਗਏ। (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement