
ਤੇਂਦੁਲਕਰ ਦੇ ਨਾਮ ’ਤੇ ਬਣੇ ਪੈਵਿਲੀਅਨ ਦਾ ਉਦਘਾਟਨ 2 ਮਈ ਨੂੰ ਕੀਤਾ ਜਾਵੇਗਾ...
ਚੰਡੀਗੜ੍ਹ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ’ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐਮਆਈਜੀ ਕਲੱਬ ਦੇ ਪੈਵਿਲੀਅਨ ਦਾ ਨਾਮ ਰੱਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਮੇ ਕੌਮਾਂਤਰੀ ਕਰੀਅਰ ਦੌਰਾਨ ਤੇਂਦੁਲਕਰ ਇਸ ਕਲੱਬ ਵਿੱਚ ਅਭਿਆਸ ਕਰਦਾ ਸੀ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਕਿਹਾ, ‘‘ਤੇਂਦੁਲਕਰ ਦੇ ਨਾਮ ’ਤੇ ਬਣੇ ਪੈਵਿਲੀਅਨ ਦਾ ਉਦਘਾਟਨ 2 ਮਈ ਨੂੰ ਕੀਤਾ ਜਾਵੇਗਾ।’’
Sachin Tendulkar
ਉਸ ਨੇ ਦੱਸਿਆ ਕਿ ਤੇਂਦੁਲਕਰ ਦਾ ਪੁੱਤਰ ਅਤੇ ਉਭਰਦਾ ਹੋਇਆ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸ ਕਲੱਬ ਵੱਲੋਂ ਖੇਡਦਾ ਹੈ। ਇੱਥੇ ਐਮਸੀਏ ਦੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਾਮ ਪਹਿਲਾਂ ਤੋਂ ਹੀ ਤੇਂਦੁਲਕਰ ਦੇ ਨਾਮ ’ਤੇ ਹੈ।