ਕੋਹਲੀ ਦੇ ਜਨੂਨ ਦਾ ਸਾਹਮਣਾ ਸਮਿਥ ਦੀ ਦ੍ਰਿੜਤਾ ਅਤੇ ਮੋਰਗਨ ਦੀ ਉਮੀਦ ਨਾਲ
Published : May 29, 2019, 7:48 pm IST
Updated : May 29, 2019, 7:48 pm IST
SHARE ARTICLE
Virat Kohli
Virat Kohli

ਇਕ ਦਿਨਾਂ ਕ੍ਰਿਕਟ ਵਿਚ ਮੋਹਰੀ ਦੀ ਜੰਗ ਦਾ ਆਗਾਜ਼ ਖ਼ਿਤਾਬ ਦੇ ਪ੍ਰਬਲ ਦਾਵੇਦਾਰ ਇੰਗਲੈਂਡ ਅਤੇ ਦਖਣੀ ਅਫ਼ਰੀਕਾ ਦੇ ਮੁਕਾਬਲੇ ਨਾਲ ਹੋਵੇਗਾ

ਲੰਡਨ : ਕ੍ਰਿਕਟ ਮੈਦਾਨ 'ਤੇ ਬਤੌਰ ਬੱਲੇਬਾਜ਼ ਸਿਖ਼ਰਾਂ 'ਤੇ ਜਾ ਰਹੇ ਵਿਰਾਟ ਕੋਹਲੀ ਲਈ ਵਿਸ਼ਵ ਕੱਪ ਤਾਜ ਵਿਚ ਕੋਹਿਨੂਰ ਦੀ ਤਰ੍ਹਾਂ ਹੋਣਗੇ ਪਰ ਹੁਣ ਤਕ ਸਭ ਤੋਂ ਵੱਧ ਚੁਨੋਤੀਪੂਰਨ ਇਸ ਵਿਸ਼ਵ ਕੱਪ ਵਿਚ ਉਨ੍ਹਾਂ ਦੀ ਰਾਹ ਵਿਚ ਕਈ ਚੁਨੋਤੀਆਂ ਹਨ। ਇਸ ਵਿਚ ਪਿਛਲੇ 12 ਮਹੀਨੇ ਤੋਂ ਗੁਆਚਾ ਸਨਮਾਨ ਮੁੜਨ ਲਈ ਬੇਤਾਬ ਆਸਟਰੇਲਿਆਈ ਧਾਕੜ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦਾ ਜਨੂਨ ਅਤੇ 44 ਸਾਲ ਤੋਂ ਖ਼ਿਤਾਬ ਨਹੀਂ ਜਿੱਤ ਸਕਣ ਦੀ ਨਮੋਸ਼ੀ ਹਟਾਉਣ ਦੀ ਇੰਗਲੈਂਡ ਦੀ  ਤੜਫ਼ ਸ਼ਾਮਲ ਹੈ। ਈਯੋਨ ਮੋਰਗਨ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਹੁਣ ਤਕ ਦੀ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ ਅਤੇ ਇਸ ਕੋਲ ਕਦੀ ਵਿਸ਼ਵ ਕੱਪ ਨਹੀਂ ਜਿੱਤ ਸਕਣ ਦੇ ਜ਼ਖ਼ਮਾਂ 'ਤੇ ਮਰਹਮ ਲਗਾਉਂਣ ਦਾ ਇਹ ਸਭ ਤੋਂ ਸੁਨਿਹਰੀ ਮੌਕਾ ਹੈ।

Virat Kohli Virat Kohli

ਅਗਲੇ ਸਾਢੇ ਛੇ ਹਫ਼ਤੇ ਤਕ ਦਸ ਦੇਸ਼ ਕ੍ਰਿਕਟ ਦੇ ਸਭ ਤੋਂ ਵੱਡੇ ਮਹਾਂਸਾਗਰ ਵਿਚ ਇਕ ਦੂਜੇ ਸਾਹਮਣੇ ਹੋਣਗੇ। ਇਕ ਦਿਨਾਂ ਕ੍ਰਿਕਟ ਵਿਚ ਮੋਹਰੀ ਦੀ ਜੰਗ ਦਾ ਆਗਾਜ਼ ਖ਼ਿਤਾਬ ਦੇ ਪ੍ਰਬਲ ਦਾਵੇਦਾਰ ਇੰਗਲੈਂਡ ਅਤੇ ਦਖਣੀ ਅਫ਼ਰੀਕਾ ਦੇ ਮੁਕਾਬਲੇ ਨਾਲ ਹੋਵੇਗਾ।  ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ ਲਈ ਘੱਟੋ ਘੱਟ ਪੰਜ ਮੈਚ ਜਿਤਣੇ ਹੋਣਗੇ ਅਤੇ ਫ਼ਿਲਹਾਲ ਟੀਮਾਂ ਦਾ ਟੀਚਾ ਇਹੀ ਹੋਵੇਗਾ। ਭਾਰਤ, ਇੰਗਲੈਂਡ, ਆਸਟਰੇਲੀਆ ਖ਼ਿਤਾਬ ਦੇ ਪ੍ਰਬਲ ਦਾਵੇਦਾਰ ਮੰਨੇ ਜਾ ਰਹੇ ਹਨ ਜਦੋਂਕਿ ਨਿਉਜ਼ੀਲੈਂਡ, ਉਲਟਫੇਰ ਕਰਨ ਵਿਚ ਮਾਹਰ ਪਾਕਿਸਤਾਨ ਅਤੇ ਹਮਲਾਵਰ ਵੈਸਟਇੰਡੀਜ਼ ਵੀ ਖ਼ਿਤਾਬ ਜਿੱਤਣ ਦੀ ਸਮਰਥਾ ਰਖਦੇ ਹਨ।

smith and warnerSmith and Warner

ਬੱਲੇਬਾਜ਼ੀ ਦੀ ਐਸ਼ਗਾਹ ਪਿੱਚਾਂ 'ਤੇ ਗੇਂਦਬਾਜ਼ੀ ਸਫ਼ਲਤਾ ਦੀ ਕੁੰਜੀ ਹੋਵੇਗੀ। ਭਾਰਤ ਕੋਲ ਡੈਥ ਓਵਰਾਂ ਦਾ ਮਾਹਰ ਜਸਪ੍ਰੀਤ ਬੁਮਰਾਹ, ਕਲਾਈ ਦੇ ਸਪਿਨਰ ਕੁਲਦੀਪ ਯਾਦਵ ਅਤੇਸ ਯੁਜਵੇਂਦਰ ਚਹਲ ਵਰਗੇ ਚੰਗੇ ਗੇਂਦਬਾਜ਼ ਹਨ। ਬੱਲੇ ਬਾਜ਼ੀ ਵਿਚ ਕੋਹਲੀ ਮੋਰਚੇ ਦੀ ਅਗਵਾਈ ਕਰਨਗੇ ਜਦੋਂਕਿ ਰੋਹਿਤ ਸ਼ਰਮਾਂ ਪਾਰੀ ਦੇ ਸੁਤਰਧਾਰ ਦੀ ਭੂਮਿਕਾ ਨਿਭਾ ਸਕਦੇ ਹਨ ਅਤੇ ਹਾਰਦਿਕ ਪੰਡਯਾ ਬੱਲੇਬਾਜ਼ੀ ਕ੍ਰਮ ਵਿਚ ਹਮਲਾਵਰ ਜੋਸ਼ ਭਰਨਗੇ।

MS DhoniMS Dhoni

ਭਾਰਤੀ ਟੀਮ ਇਸ ਵਿਸ਼ਵ ਕੱਪ ਨੂੰ ਮਹਿੰਦਰ ਸਿੰਘ ਧੋਨੀ ਲਈ ਯਾਦਗਾਰ ਬਨਾਉਣਾ ਚਾਹੇਗੀ ਜਿਨ੍ਹਾਂ ਦਾ ਇਹ ਚੌਥਾ ਅਤੇ ਆਖ਼ਰੀ ਵਿਸ਼ਵ ਕੱਪ ਹੋਵੇਗਾ। ਆਸਟਰੇਲੀਆ ਲਈ ਵਾਰਨਰ ਅਤੇ ਸਮਿਥ ਦੀ ਲੈਅ ਸਫ਼ਲਤਾ ਦੀ ਕੁੰਜੀ ਹੋਵੇਗੀ। ਵਾਰਨਰ ਨੇ ਆਈ ਪੀ ਐਲ ਵਿਚ 692 ਦੌੜਾਂ ਬਣਾਈਆਂ ਸਨ ਜਦੋਂਕਿ ਸਮਿਥ ਨੇ ਦੋਹਾਂ ਅਭਿਆਸ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਮਾਨ ਖ਼ਵਾਜਾ, ਕਪਤਾਨ ਆਰੋਨ ਫ਼ਿੰਚ, ਤੇਜ਼ ਗੇਂਦਬਾਜ਼ ਪੈਟ ਕਮਿਸ ਅਤੇ ਮਿਸ਼ਲ ਸਟਾਰਕ, ਸਪਿਨਰ ਨਾਥਨ ਚਿਓਨ ਅਤੇ ਐਡਮ ਜਾਮਪਾ ਟੀਮ ਨੂੰ ਮਜ਼ਬੂਤ ਬਨਾਉਦੇ ਹਨ।

Eoin MorganEoin Morgan

ਵਿਸ਼ਵ ਕੱਪ 1975 ਵਿਚ ਆਗਾਜ਼ ਤੋਂ ਬਾਅਦ ਤੋਂ ਇੰਗਲੈਂਡ ਦੀ ਟੀਮ ਐਨੀ ਮਜ਼ਬੂਤ ਕਦੀ ਨਹੀਂ ਦਿਸੀ ਜਿਨੀ ਇਸ ਵਾਰ ਮੋਰਗਨ ਦੀ ਕਪਤਾਨੀ ਵਿਚ ਲਗ ਰਹੀ ਹੈ। ਉਸ ਕੋਲ ਜੋਂਸ ਬਟਲਰ, ਜਾਨੀ ਬੇਅਰਸਟਾ, ਮੋਰਗਨ ਅਤੇ ਜੋ ਰੂਟ ਵਰਗੇ ਖ਼ਤਰਨਾਕ ਬੱਲੇਬਾਜ਼ ਹਨ। ਗੇਂਦਬਾਜ਼ੀ ਵਿਚ ਜੋਫ਼ਰਾ ਆਰਚਰ, ਮਾਰਕ ਵੁੱਡ ਅਤੇ ਆਦਿਲ ਰਸ਼ੀਦ 'ਤੇ ਨਜ਼ਰਾਂ ਹੋਣਗੀਆਂ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement