
ਗਲੋਬਲ ਟੀ-20 ਕੈਨੈਡਾ ਲੀਗ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ......
ਨਵੀਂ ਦਿੱਲੀ : ਗਲੋਬਲ ਟੀ-20 ਕੈਨੈਡਾ ਲੀਗ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਭਾਰਤੀ ਖਿਡਾਰੀ ਯੁਵਰਾਜ ਸਿੰਘ ਇਸ ਲੀਗ ਵਿੱਚ ਟੋਰਾਂਟੋ ਨੈਸ਼ਨਲਸ ਦੇ ਵੱਲੋਂ ਖੇਡ ਰਹੇ ਹਨ। ਕੈਨੇਡਾ 'ਚ ਖੇਡੀ ਜਾ ਰਹੀ ਗਲੋਬਲ ਟੀ-20 ਲੀਗ ਦੇ ਤੀਜੇ ਮੁਕਾਬਲੇ 'ਚ ਯੁਵਰਾਜ ਸਿੰਘ ਦੀ ਕਪਤਾਨੀ ਵਾਲੀ ਟੋਰਾਂਟੋ ਨੈਸ਼ਨਲਸ ਨੇ ਐਡਮਿੰਟਨ ਨੂੰ 2 ਵਿਕਟਾਂ ਨਾਲ ਹਰਾ ਕੇ ਮੈਚ 'ਤੇ ਕਬਜ਼ਾ ਕੀਤਾ।
Yuvraj Singh
ਇਸ ਮੈਚ 'ਚ ਯੁਵਰਾਜ ਸਿੰਘ ਵੀ ਲੈਅ 'ਚ ਨਜ਼ਰ ਆਏ, ਉਨ੍ਹਾਂ ਨੇ 21 ਗੇਂਦਾਂ 'ਚ 3 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 35 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਮੈਚ 'ਚ ਯੁਵੀ ਨੇ ਪਾਕਿਸਤਾਨ ਦੇ ਸਪਿਨ ਗੇਂਦਬਾਜ਼ ਸ਼ਾਦਾਬ ਖਾਨ ਫਿਲਕ ਸ਼ਾਟ ਖੇਡਕੇ ਫਲੈਟ ਛੱਕਾ ਮਾਰਿਆ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
35 in 21 which include 3 sixes and 3 fours as well.
— Sidak Singh Saluja (@SIDAKtweets) July 27, 2019
Loved watching him bat after so long ❤️?#GLT20 #GlobalT20Canada #YuvrajSingh @YUVSTRONG12 @GT20Canada @TorontoNational
? pic.twitter.com/a72Hx082Ag
ਦਰਅਸਲ 19 ਓਵਰ 'ਚ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨੈਸ਼ਨਲਸ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਤੇ 29 ਦੇ ਸਕੋਰ ਤਕ ਉਸਨੇ ਆਪਣੇ ਦੋਵੇਂ ਓਪਨਰ ਗੁਆ ਦਿੱਤੇ। ਯੁਵਰਾਜ ਨੇ 21 ਗੇਂਦਾਂ 'ਚ 35 ਦੌੜਾਂ ਦੀ ਪਾਰੀ 'ਚ 3 ਛੱਕੇ ਤੇ 3 ਚੌਕੇ ਲਗਾਏ ਪਰ ਆਊਟ ਹੋਣ ਤੋਂ ਪਹਿਲਾਂ ਯੁਵਰਾਜ ਨੇ ਕੁਝ ਯਾਦਗਾਰ ਸ਼ਾਟ ਖੇਡੇ। ਜਿਸ 'ਚ ਪਾਕਿਸਤਾਨੀ ਲੈੱਗ ਸਪਿਨਰ ਸ਼ਾਦਾਬ ਖਾਨ ਦੀ ਗੇਂਦ 'ਤੇ ਫਿਲਕ ਤੋਂ ਮਿਡ-ਵਿਕਟ ਖੇਤਰ 'ਚ ਲਗਾਇਆ ਗਿਆ ਛੱਕਾ ਵੀ ਸ਼ਾਮਲ ਹੈ। ਜਿਸ ਨੂੰ ਦੇਖ ਸ਼ਾਦਾਬ ਹੈਰਾਨ ਰਹਿ ਗਿਆ। ਇਸ ਛੱਕੇ ਵਾਲੀ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।