
ਇਹ ਧਮਾਕਾ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਦੇ ਗੇਟ ਨੇੜੇ ਹੋਏ ਧਮਾਕੇ ਤੋਂ ਦੋ ਦਿਨ ਬਾਅਦ ਹੋਇਆ ਹੈ।
ਕਾਬੁਲ: ਅਫ਼ਗਾਨਿਸਤਾਨ ਦੇ ਕਾਬੁਲ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿਚ ਸ਼ਪੇਜਾ ਕ੍ਰਿਕਟ ਲੀਗ ਟੀ-20 ਦੌਰਾਨ ਆਤਮਘਾਤੀ ਧਮਾਕਾ ਹੋਇਆ। ਇਸ ਦੌਰਾਨ ਸਾਰੇ ਖਿਡਾਰੀਆਂ ਨੂੰ ਬੰਕਰ ਦੇ ਅੰਦਰ ਲਿਜਾਇਆ ਗਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੈਂਡ-ਏ-ਅਮਿਰ ਡ੍ਰੈਗਨਸ ਅਤੇ ਪਾਮੀਰ ਜ਼ਾਲਮੀ ਵਿਚਾਲੇ ਮੈਚ ਚੱਲ ਰਿਹਾ ਸੀ। ਜਦੋਂ ਹਮਲਾ ਹੋਇਆ ਤਾਂ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਸਟੇਡੀਅਮ ਵਿਚ ਮੌਜੂਦ ਸਨ।
Suicide Blast At Kabul Cricket Stadium During Afghanistan T20 Tournament
ਇਹ ਧਮਾਕਾ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਦੇ ਗੇਟ ਨੇੜੇ ਹੋਏ ਧਮਾਕੇ ਤੋਂ ਦੋ ਦਿਨ ਬਾਅਦ ਹੋਇਆ ਹੈ। ਇਸ ਦੇ ਨਾਲ ਹੀ ਬੰਬ ਧਮਾਕਾ ਹੋਣ ਕਾਰਨ ਦਰਸ਼ਕਾਂ ਨੂੰ ਸੁਰੱਖਿਆ ਲਈ ਭੱਜਦੇ ਦੇਖਿਆ ਗਿਆ। ਧਮਾਕੇ ਤੋਂ ਬਾਅਦ ਕਾਫੀ ਹਫੜਾ-ਦਫੜੀ ਮਚ ਗਈ। ਸਟੇਡੀਅਮ ਵਿਚ ਮੌਜੂਦ ਸਾਰੇ ਲੋਕਾਂ ਵਿਚ ਤਣਾਅ ਨਜ਼ਰ ਆ ਰਿਹਾ ਸੀ।
Suicide Blast At Kabul Cricket Stadium During Afghanistan T20 Tournament
ਕਾਬੁਲ ਪੁਲਿਸ ਹੈੱਡਕੁਆਰਟਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦੱਸ ਦੇਈਏ ਕਿ ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਅਫਗਾਨਿਸਤਾਨ ਵਿਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਾਲ ਹੀ ਵਿਚ ਇਸਲਾਮਿਕ ਸਟੇਟ ਦੇ ਮੈਂਬਰਾਂ ਵੱਲੋਂ ਕਈ ਧਾਰਮਿਕ ਸਮਾਰਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।