ਜਾਣੋ ਮੇਜਰ ਧਿਆਨਚੰਦ ਬਾਰੇ ਕੁਝ ਅਹਿਮ ਗੱਲਾਂ
Published : Aug 29, 2018, 12:38 pm IST
Updated : Aug 29, 2018, 12:39 pm IST
SHARE ARTICLE
Major DhMajor Dhyanchandyanchand
Major DhMajor Dhyanchandyanchand

ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨਚੰਦ ਦਾ ਅੱਜ 113ਵਾਂ ਜਨਮਦਿਨ ਹੈ। ਤੁਹਾਨੂੰ ਦਸ ਦੇਈਏ ਕਿ ਅੱਜ ਹੀ  ਦੇ ਦਿਨ ਸੰਨ 1905

ਨਵੀਂ ਦਿੱਲੀ : ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨਚੰਦ ਦਾ ਅੱਜ 113ਵਾਂ ਜਨਮਦਿਨ ਹੈ। ਤੁਹਾਨੂੰ ਦਸ ਦੇਈਏ ਕਿ ਅੱਜ ਹੀ  ਦੇ ਦਿਨ ਸੰਨ 1905 ਵਿਚ ਦੁਨੀਆ ਦੇ ਇਸ ਮਹਾਨ ਖਿਡਾਰੀ ਦਾ ਜਨਮ ਇਲਾਹਾਬਾਦ `ਚ ਹੋਇਆ ਸੀ।  ਉਨ੍ਹਾਂ  ਦੇ  ਜਨਮਦਿਨ ਨੂੰ ਭਾਰਤ  ਦੇ ਰਾਸ਼ਟਰੀ ਖੇਡ ਦਿਨ  ਦੇ ਰੂਪ `ਚ ਮਨਾਇਆ ਜਾਂਦਾ ਹੈ।  ਇਸ ਦਿਨ ਹਰ ਸਾਲ ਖੇਡ `ਚ  ਉੱਤਮ ਪ੍ਰਦਸ਼ਨ ਲਈ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ  ਦੇ ਇਲਾਵਾ ਅਰਜੁਨ ਅਤੇ ਦਰੋਂਣਾਚਾਰੀਆ ਇਨਾਮ ਦਿੱਤੇ ਜਾਂਦੇ ਹਨ।

 



 

 

ਤੁਹਾਨੂੰ ਦਸ ਦੇਈਏ ਕਿ ਧਿਆਨਚੰਦ ਨੇ 16 ਸਾਲ ਦੀ ਉਮਰ ਵਿਚ ਭਾਰਤੀ ਫੌਜ ਜੁਆਇਨ ਕੀਤੀ।  ਭਰਤੀ ਹੋਣ  ਦੇ ਬਾਅਦ ਉਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ। ਕਿਹਾ ਜਾ ਰਿਹਾ ਕਿ ਇਹਨਾਂ  ਦਿਨਾਂ `ਚ ਧਿਆਨਚੰਦ ਦਾ ਹਾਕੀ ਨਾਲ ਕਾਫੀ ਪਿਆਰ ਸੀ। ਉਹ ਮੈਦਾਨ `ਚ ਕਾਫੀ ਸਮਾਂ ਹਾਕੀ ਨੂੰ ਦਿੰਦੇ ਸਨ।  ਇਸੇ ਤਰਾਂ ਉਹਨਾਂ ਦਾ ਲਗਾਵ ਹਾਕੀ ਨਾਲ ਕਾਫੀ ਜ਼ਿਆਦਾ ਹੋ ਗਿਆ। ਜਿਸ ਤੋਂ ਬਾਅਦ ਉਹਨਾਂ ਨੇ ਭਾਰਤੀ ਟੀਮ ਵਲੋਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। 1928 ਵਿਚ ਏੰਸਟਰਡਮ `ਚ ਹੋਈਆਂ ਓਲੰਪਿਕ ਖੇਡਾਂ ਦੌਰਾਨ  ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਰਹੇ । 

 



 

 

ਉਸ ਟੂਰਨਮੇਂਟ ਵਿਚ ਧਿਆਨਚੰਦ ਨੇ 14 ਗੋਲ ਕੀਤੇ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਸਥਾਨਕ ਸਮਾਚਾਰ ਪੱਤਰਾਂ `ਚ ਲਿਖਿਆ ਸੀ , ਇਹ ਹਾਕੀ ਨਹੀਂ ਸਗੋਂ ਜਾਦੂ ਸੀ। ਇਸ ਦੌਰਾਨ ਉਹਨਾਂ ਨੇ ਕਾਫੀ ਮੈਚ ਖੇਡੇ ਜਿਨਾਂ `ਚ ਉਹਨਾਂ ਨੇ ਕਾਫੀ ਬੇਹਤਰੀਨ ਪ੍ਰਦਰਸ਼ਨ ਕੀਤਾ। ਜੋ ਅੱਜ ਵੀ ਨਾ ਭੁੱਲਣ  ਵਾਲੇ ਹਨ। 1932  ਦੇ ਓਲਿੰਪਿਕ ਫਾਈਨਲ ਵਿਚ ਭਾਰਤ ਨੇ ਸੰਯੁਕਤ ਰਾਜ ਅਮਰੀਕਾ ਨੂੰ 24 - 1 ਨਾਲ ਹਰਾਇਆ ਸੀ। 

 



 

 

ਉਸ ਮੈਚ ਵਿਚ ਧਿਆਨਚੰਦ ਨੇ 8 ਗੋਲ ਕੀਤੇ ਸਨ।  ਉਨ੍ਹਾਂ  ਦੇ  ਭਰਾ ਰੂਪ ਸਿੰਘ  ਨੇ 10 ਗੋਲ ਕੀਤੇ ਸਨ ।  ਉਸ ਟੂਰਨਮੇਂਟ ਵਿਚ ਭਾਰਤ ਵਲੋਂ ਕੀਤੇ ਗਏ 35 ਗੋਲਾਂ `ਚੋਂ 25 ਗੋਲ ਦੋ ਭਰਾਵਾਂ ਦੀ ਜੋੜੀ ਨੇ ਕੀਤੇ ਸਨ। ਇਹ ਸਨ ਰੂਪ ਸਿੰਘ   ( 15 ਗੋਲ )  ਅਤੇ ਮੇਜਰ ਧਿਆਨਚੰਦ  ( 10 ਗੋਲ ) ।   ( ਇੱਕ ਮੈਚ `ਚ 24 ਗੋਲ ਕਰਨ ਦਾ 86 ਸਾਲ ਪੁਰਾਣਾ ਇਹ ਰਿਕਾਰਡ ਭਾਰਤੀ ਹਾਕੀ ਟੀਮ ਨੇ ਇੰਡੋਨੇਸ਼ੀਆ ਵਿਚ ਜਾਰੀ ਏਸ਼ੀਆਈ ਖੇਡਾਂ ਦੌਰਾਨ ਹਾਲ ਹੀ `ਚ ਤੋੜਿਆ। ਇਸ ਤੋਂ ਬਾਅਦ ਸਾਲ 1936 ਦੀ ਗੱਲ ਹੈ .  ਤਾਰੀਖ ਸੀ 15 ਅਗਸਤ, ਦੁਨੀਆ ਦਾ ਸਭ ਤੋਂ ਵੱਡੇ ਲੋਕਤੰਤਰ  ਦੇ ਜਨਮ ਵਿਚ ਅਜੇ 11 ਸਾਲ ਬਾਕ਼ੀ ਸਨ। 

 



 

 

ਬਰਲਿਨ ਓਲੰਪਿਕ ਦਾ ਹਾਕੀ ਫ਼ਾਇਨਲ ਮੁਕਾਬਲੇ ਵਿਚ ਮੇਜ਼ਬਾਨ ਜਰਮਨੀ ਅਤੇ ਭਾਰਤ ਆਹਮਣੇ - ਸਾਹਮਣੇ ਸਨ। ਜਰਮਨ ਟੀਮ ਹਰ ਹਾਲ ਵਚ ਮੈਚ ਜਿੱਤਣਾ ਚਾਹੁੰਦੀ ਸੀ।  ਜਿਸ ਦੌਰਾਨਖਿਡਾਰੀ ਧੱਕਾ - ਮੁੱਕੀ `ਤੇ ਉੱਤਰ ਆਏ। ਦਸਿਆ ਜਾ ਰਿਹਾ ਹੈ ਕਿ ਇਸ ਮੈਚ `ਚ ਖਿਡਾਰੀਆਂ ਦਾ ਆਪਸੀ ਝਗੜਾ ਵੀ ਹੋਇਆ। ਜਿਸ ਦੌਰਾਨ ਮੇਜਰ ਧਿਆਨਚੰਦ ਦੇ ਦੰਦ ਵੀ ਟੁੱਟ ਗਏ ਸਨ।  ਪਰ ਉਹਨਾਂ ਨੇ ਹਿੰਮਤ ਨਾ ਹਾਰਦੇ ਹੋਏ ਡਟ ਕੇ ਖੇਡੇ ਜਿਸ ਨਾਲ ਧਿਆਨਚੰਦ ਦੀ ਕਪਤਾਨੀ ਵਿਚ ਭਾਰਤ ਨੇ ਜਰਮਨੀ ਨੂੰ 8 - 1 ਨਾਲ ਮਾਤ ਦਿੱਤੀ।

 



 

 

ਧਿਆਨਚੰਦ ਦੀ ਮਹਾਨਤਾ ਦਾ ਅਂਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਦੂਜੇ ਖਿਡਾਰੀਆਂ ਦੀ ਆਸ਼ਾ ਇਨ੍ਹੇ ਗੋਲ ਕਿਵੇਂ ਕਰ ਲੈਂਦੇ ਹਨ।  ਇਸ ਦੇ ਲਈ ਉਨ੍ਹਾਂ ਦੀ ਹਾਕੀ ਸਟਿਕ ਨੂੰ ਹੀ ਤੋੜ ਕੇ ਜਾਂਚਿਆ ਗਿਆ। ਨੀਦਰਲੈਂਡਸ `ਚ ਧਿਆਨਚੰਦ ਦੀ ਹਾਕੀ ਸਟਿਕ ਤੋੜ ਕੇ ਇਹ ਚੈੱਕ ਕੀਤਾ ਗਿਆ ਸੀ ਕਿ ਕਿਤੇ ਇਸ `ਚ ਚੁੰਬਕ ਤਾਂ ਨਹੀਂ ਲੱਗੀ। ਤੁਹਾਨੂੰ ਦਸ ਦੇਈਏ ਕਿ ਧਿਆਨਚੰਦ ਨੇ 1928 , 1932 ਅਤੇ 1936  ਓਲੰਪਿਕ `ਚ ਭਾਰਤ ਦੀ ਕਪਤਾਨੀ ਕੀਤੀ। ਉਹਨਾਂ ਨੇ ਤਿੰਨਾਂ ਹੀ ਵਾਰ ਭਾਰਤ ਦੀ ਝੋਲੀ `ਚ  ਗੋਲਡ ਮੈਡਲ ਪਾਇਆ। ਦੁਨੀਆ  ਦੇ ਸਭ ਤੋਂ ਮਹਾਨ ਹਾਕੀ ਖਿਡਾਰੀਆਂ ਵਿਚੋਂ ਇੱਕ ਮੇਜਰ ਧਿਆਨਚੰਦ ਨੇ ਅਤੰਰਰਾਸ਼ਟਰੀ ਹਾਕੀ `ਚ 400 ਗੋਲ ਕੀਤੇ ਹਨ।

 



 

 

22 ਸਾਲ  ਦੇ ਹਾਕੀ ਕਰੀਅਰ `ਚ ਉਨ੍ਹਾਂ ਨੇ ਆਪਣੇ ਖੇਡ ਸਦਕਾ ਪੂਰੀ ਦੁਨੀਆ ਨੂੰ ਹੈਰਾਨ ਕੀਤਾ।  ਨਾਲ ਹੀ  ਬਰਲਿਨ ਓਲੰਪਿਕ `ਚ ਧਿਆਨਚੰਦ  ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਹਿਟਲਰ ਨੇ ਉਨ੍ਹਾਂ ਨੂੰ ਡਿਨਰ ਲਈ ਸੱਦਾ ਦਿਤਾ ਸੀ। ਜਰਮਨ ਤਾਨਾਸ਼ਾਹ ਨੇ ਉਨ੍ਹਾਂ ਨੂੰ ਜਰਮਨੀ ਦੀ ਫੌਜ `ਚ ਵੱਡੇ ਅਹੁਦੇ ਦਾ ਲਾਲਚ ਦਿੱਤਾ ਅਤੇ ਜਰਮਨੀ ਵਲੋਂ ਹਾਕੀ ਖੇਡਣ ਨੂੰ ਕਿਹਾ । ਪਰ ਧਿਆਨਚੰਦ ਨੇ ਉਸ ਨੂੰ ਠੁਕਰਾਉਂਦੇ ਹੋਏ ਹਿਟਲਰ ਨੂੰ ਦੋ ਟੁਕੜੇ ਅੰਦਾਜ਼ `ਚ ਜਵਾਬ ਦਿਤਾ, ਹਿੰਦੁਸਤਾਨ ਹੀ ਮੇਰਾ ਵਤਨ ਹੈ ਅਤੇ ਮੈਂ ਉਸ ਦੇ ਲਈ ਆਜੀਵਨ ਹਾਕੀ ਖੇਡਦਾ ਰਹਾਂਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement