ਹਾੱਕੀ ਦੇ ਜਾਦੂਗਰ ਸਨ ਧਿਆਨਚੰਦ, ਜਾਣੋ ਉਨ੍ਹਾਂ ਨਾਲ ਜੁੜੀ ਕੁਝ ਖਾਸ ਗੱਲਾਂ
Published : Aug 29, 2017, 1:49 pm IST
Updated : Aug 29, 2017, 8:19 am IST
SHARE ARTICLE

ਨਵੀਂ ਦਿੱਲੀ- ਅੱਜ (29 ਅਗਸਤ) ਦਾ ਦਿਨ ਭਾਰਤ ਦੇ ਰਾਸ਼ਟਰੀ ਖੇਡ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਨਾਲ ਹੀ ਖਾਸ ਗੱਲ ਇਹ ਹੈ ਕਿ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਧਿਆਨਚੰਦ ਦਾ ਜਨਮ ਵੀ 29 ਅਗਸਤ ਨੂੰ ਹੋਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਇਕ ਮਹਾਨ ਖਿਡਾਰੀ ਰਹੇ ਹਨ। ਮੇਜਰ ਧਿਆਨਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ। ਉਨ੍ਹਾਂ ਦੀ ਜਨਮ ਮਿਤੀ ਨੂੰ ਭਾਰਤ ਵਿਚ ਰਾਸ਼ਟਰੀ ਖੇਡ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਹਾਕੀ ਦੇ ਸਰਵਕਾਲਿਕ ਮਹਾਨਤਮ ਖਿਡਾਰੀਆਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਧਿਆਨਚੰਦ ਬ੍ਰਿਟਿਸ਼ ਆਰਮੀ ਵਿਚ ਲਾਂਸ ਨਾਇਕ ਸਨ। ਉਨ੍ਹਾਂ ਦੇ ਵਧੀਆ ਖੇਡ ਪ੍ਰਦਰਸ਼ਨ ਨੂੰ ਵੇਖਦੇ ਹੋਏ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਮੇਜਰ ਬਣਾਇਆ ਸੀ।
ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ
ਧਿਆਨਚੰਦ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ। ਧਿਆਨਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ। ਉਨ੍ਹਾਂ ਨੇ ਆਪਣੀ ਹਾਕੀ ਨਾਲ 1000 ਗੋਲ ਕੀਤੇ ਹਨ। ਉਨ੍ਹਾਂ ਦੀ ਇਹ ਖੇਡ ਵੇਖ ਕੇ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਡਾਨ ਬਰੈਡਮੈਨ ਨੇ ਵੀ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਤੁਸੀ ਤਾਂ ਕ੍ਰਿਕਟ ਵਿਚ ਦੌੜਾਂ ਦੀ ਤਰ੍ਹਾਂ ਗੋਲ ਕਰਦੇ ਹੋ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।
ਠੁਕਰਾ ਦਿੱਤਾ ਸੀ ਹਿਟਲਰ ਦਾ ਆਫਰ
ਮੇਜਰ ਧਿਆਨਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ। ਧਿਆਨਚੰਦ ਦਾ ਖੇਡ ਅਜਿਹਾ ਸੀ ਕਿ ਕੋਈ ਵੀ ਉਸਨੂੰ ਵੇਖਦਾ ਤਾਂ ਉਸਦਾ ਦੀਵਾਨਾ ਹੋ ਜਾਂਦਾ। ਉਨ੍ਹਾਂ ਦੇ ਖੇਡ ਦਾ ਜਾਦੂ ਅਜਿਹਾ ਸੀ ਕਿ ਜਰਮਨ ਤਾਨਾਸ਼ਾਹ ਹਿਟਲਰ ਤੱਕ ਉਨ੍ਹਾਂ ਦੀ ਖੇਡ ਦੇ ਮੁਰੀਦ ਹੋ ਗਏ ਸਨ। ਹਿਟਲਰ ਨੇ ਉਨ੍ਹਾਂ ਨੂੰ ਜਰਮਨ ਫੌਜ ਵਿਚ ਅਹੁਦਾ ਆਫਰ ਕਰਦੇ ਹੋਏ ਉਨ੍ਹਾਂ ਵਲੋਂ ਖੇਡਣ ਦਾ ਆਫਰ ਦਿੱਤਾ ਸੀ ਜਿਸਨੂੰ ਭਾਰਤ ਦੇ ਇਸ ਸਪੁੱਤਰ ਨੇ ਠੁਕਰਾ ਦਿੱਤਾ ਸੀ। ਉਨ੍ਹਾਂ ਨੇ ਹਿਟਲਰ ਨੂੰ ਕਿਹਾ, ''ਮੈਂ ਭਾਰਤ ਦਾ ਲੂਣ ਖਾਧਾ ਹੈ, ਮੈਂ ਭਾਰਤੀ ਹਾਂ ਅਤੇ ਭਾਰਤ ਲਈ ਹੀ ਖੇਡਾਂਗਾ।''


SHARE ARTICLE
Advertisement

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM

ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ ਹੁਸ਼ਿਆਰਪੁਰ ਦੀ ਸੀਟ' ਰਾਜ ਕੁਮਾਰ ਚੱਬੇਵਾਲ ਲਈ Door-To-Door ਚੋਣ ਪ੍ਰਚਾਰ ਕਰ..

29 Apr 2024 1:37 PM

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM
Advertisement