Cricketer Retirement : ਇੰਗਲੈਂਡ ਕ੍ਰਿਕਟ ਟੀਮ ਨੂੰ ਵੱਡਾ ਝਟਕਾ ! ਬੱਲੇਬਾਜ਼ ਡੇਵਿਡ ਮਲਾਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

By : BALJINDERK

Published : Aug 29, 2024, 4:46 pm IST
Updated : Aug 29, 2024, 4:46 pm IST
SHARE ARTICLE
DawidMalan
DawidMalan

Cricketer Retirement : ਆਸਟ੍ਰੇਲੀਆ ਦੇ ਖਿਲਾਫ਼ ਹੋਣ ਵਾਲੀ ਸੀਰੀਜ਼ ’ਚ ਟੀਮ ਦਾ ਹਿੱਸਾ ਨਾ ਬਣਨ ਕਾਰਨ ਸੰਨਿਆਸ ਲੈਣ ਦਾ ਕੀਤਾ ਫੈਸਲਾ

Cricketer Retirement : ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਡੇਵਿਡ ਮਲਾਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 37 ਸਾਲ ਦੇ ਮਲਾਨ ਜੋਸ ਬਟਲਰ ਦੇ ਇਲਾਵਾ ਇੰਗਲੈਂਡ ਇਕਲੌਤੇ ਅਜਿਹੇ ਖਿਡਾਰੀ ਰਹੇ ਜਿਨ੍ਹਾਂ ਨੇ ਤਿੰਨੋਂ ਫਾਰਮੈਂਟਾਂ ਵਿੱਚ ਸੈਂਕੜਾ ਲਗਾਇਆ ਹੈ। ਡੇਵਿਡ ਮਲਾਨ ਟੀ-20 ਰੈਂਕਿੰਗ ਵਿੱਚ ਨੰਬਰ-1 ਰਹਿ ਚੁੱਕੇ ਹਨ। ਡੇਵਿਡ ਮਲਾਨ ਸਾਲ 2023 ਵਿਚ ਹੋਏ ਵਨਡੇ ਵਿਸ਼ਵ ਕੱਪ ਦੇ ਬਾਅਦ ਇੰਗਲੈਂਡ ਦੀ ਟੀਮ ਤੋਂ ਬਾਹਰ ਚੱਲ ਰਹੇ ਸਨ। ਆਸਟ੍ਰੇਲੀਆ ਦੇ ਖਿਲਾਫ਼ ਹੋਣ ਵਾਲੀ ਸੀਰੀਜ਼ ਵਿਚ ਵੀ ਉਹ ਟੀਮ ਦਾ ਹਿੱਸਾ ਨਹੀਂ ਬਣੇ। ਇਸੇ ਕਾਰਨ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜੋ: ਵਿਦੇਸ਼ਾਂ ਤੱਕ ਹੋਵੇਗੀ 'ਅਰਦਾਸ ਸਰਬੱਤ ਦੇ ਭਲੇ ਦੀ' ਫ਼ਿਲਮ ਦੀ ਪ੍ਰਮੋਸ਼ਨ, ਕੀ ਬੋਲੇ ਗਿੱਪੀ ਗਰੇਵਾਲ? 

ਬੱਲੇਬਾਜ਼ ਡੇਵਿਡ ਮਲਾਨ ਨੇ ਇੰਗਲੈਂਡ ਦੇ ਲਈ 22 ਟੈਸਟ, 30 ਵਨਡੇ ਤੇ 62 ਟੀ-20 ਇੰਟਰਨੈਸ਼ਨਲ ਖੇਡੇ। ਉਹ ਟੀ-20 ਕ੍ਰਿਕਟ ਵਿੱਚ ਨੰਬਰ-1 ਬੱਲੇਬਾਜ਼ ਵੀ ਬਣੇ। ਟੈਸਟ ਵਿਚ ਇੰਗਲੈਂਡ ਦੇ ਇਸ ਖਿਡਾਰੀ ਨੇ 27.53 ਦੀ ਔਸਤ ਨਾਲ 1,074 ਦੌੜਾਂ ਬਣਾਈਆਂ ਸਨ। ਵਨਡੇ ਵਿਚ ਉਨ੍ਹਾਂ ਨੇ 55.76 ਦੀ ਔਸਤ ਨਾਲ 1,450 ਦੌੜਾਂ ਬਣਾਈਆਂ ਸਨ। ਟੀ-20 ਵਿਚ ਉਨ੍ਹਾਂ ਨੇ 36.38 ਦੀ ਔਸਤ ਨਾਲ 1,892 ਦੌੜਾਂ ਬਣਾਈਆਂ ਸਨ। ਟੈਸਟ ਤੇ ਟੀ-20 ਵਿੱਚ ਮਲਾਨ ਨੇ 1-1 ਸੈਂਕੜਾ ਤੇ ਵਨਡੇ ਵਿੱਚ 6 ਸੈਂਕੜੇ ਲਗਾਏ।

ਇਹ ਵੀ ਪੜੋ:Delhi News : ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਬ੍ਰਿਜ ਭੂਸ਼ਣ ਨੂੰ ਰਾਹਤ

ਦੱਸ ਦੇਈਏ ਕਿ ਬੱਲੇਬਾਜ਼ ਡੇਵਿਡ ਨੇ ਸਾਲ 2017 ਵਿਚ ਦੱਖਣੀ ਅਫਰੀਕਾ ਦੇ ਖਿਲਾਫ਼ ਆਪਣੇ ਟੀ-20 ਇੰਟਰਨੈਸ਼ਨਲ ਡੈਬਿਊ ‘ਤੇ 44 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ। ਇਸਦੇ ਬਾਅਦ ਉਨ੍ਹਾਂ ਨੇ ਪਰਥ ਵਿਚ ਜਾਨੀ ਬੇਅਰਸਟੋ ਦੇ ਨਾਲ ਸਾਂਝੇਦਾਰੀ ਕਰਦੇ ਹੋਏ 227 ਗੇਂਦਾਂ ‘ਤੇ 140 ਦੌੜਾਂ ਦੀ ਆਪਣੀ ਇਕਲੌਤੀ ਟੈਸਟ ਸੈਂਕੜੇ ਵਾਲੀ ਪਾਰੀ ਖੇਡੀ। ਤੂਫ਼ਾਨੀ ਬੱਲੇਬਾਜ਼ ਮਲਾਨ IPL ਵਿੱਚ ਵੀ ਕੇਹੜਾ ਚੁੱਕੇ ਹਨ। ਮਲਾਨ ਨੂੰ ਸਾਲ 2021 ਵਿੱਚ ਪੰਜਾਬ ਕਿੰਗਜ਼ ਨੇ 1.5 ਕਰੋੜ ਰੁਪਏ ਵਿੱਚ ਟੀਮ ਦਾ ਹਿੱਸਾ ਬਣਾਇਆ ਸੀ। ਹਾਲਾਂਕਿ ਉਨ੍ਹਾਂ ਨੂੰ ਸਿਰਫ਼ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਨਾਮ IPL ਵਿੱਚ 26 ਦੌੜਾਂ ਦਰਜ ਹਨ।

(For more news apart from  England’s Dawid Malan Announces Retirement News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement