9.4 ਓਵਰਾਂ ਦੀ ਹੋ ਸਕੀ ਖੇਡ, ਭਾਰਤ ਨੇ 1 ਵਿਕਟ ’ਤੇ ਬਣਾਈਆਂ 97 ਦੌੜਾਂ
ਕੈਨਬਰਾ : ਭਾਰਤ ਅਤੇ ਆਸਟਰੇਲੀਆ ਦਰਮਿਆਨ ਚੱਲ ਰਹੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਬਾਰਿਸ਼ ਦੇ ਕਾਰਨ ਬੇਨਤੀਜਾ ਰਿਹਾ ਹੈ। ਕੈਨਬਰਾ ’ਚ ਬੁੱਧਵਾਰ ਨੂੰ ਵਾਰ-ਵਾਰ ਹੋ ਰਹੀ ਬਾਰਿਸ਼ ਦੇ ਕਾਰਨ ਦੋ ਵਾਰ ਖੇਡ ਨੂੰ ਰੋਕਣਾ ਪਿਆ। ਇਸ ਸੀਰੀਜ਼ ਦਾ ਦੂਜਾ ਮੁਕਾਬਲਾ 31 ਅਕਤੂਬਰ ਨੂੰ ਮੈਲਬਰਨ ’ਚ ਖੇਡਿਆ ਜਾਵੇਗਾ।
ਆਖਰੀ ਵਾਰ ਜਦੋਂ ਖੇਡ ਨੂੰ ਰੋਕਿਆ ਗਿਆ ਉਸ ਸਮੇਂ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9.4 ਓਵਰਾਂ ’ਚ ਇਕ ਵਿਕਟ ਗੁਆ ਕੇ 97 ਦੌੜਾਂ ਬਣਾ ਲਈਆਂ ਸਨ। ਸ਼ੁਭਮਨ ਗਿੱਲ 37 ਅਤੇ ਕਪਤਾਨ ਸੂਰਿਆ ਕੁਮਾਰ ਯਾਦਵ 39 ਦੌੜਾਂ ’ਤੇ ਨਾਬਾਦ ਰਹੇ ਜਦਕਿ ਅਭਿਸ਼ੇਕ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਨਾਥਨ ਏਲਿਸ ਨੇ ਟਿਮ ਡੇਵਿਡ ਦੇ ਹੱਥੋਂ ਕੈਚ ਕਰਵਾਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੀਮ ਇੰਡੀਆ 3 ਇਕ ਰੋਜ਼ਾ ਮੈਚਾਂ ਦੀ ਲੜੀ ਵਿਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇੰਡੀਆ ਸਿਡਨੀ ’ਚ ਖੇਡਿਆ ਇਕ ਰੋਜ਼ਾ ਮੈਚ 9 ਵਿਕਟਾਂ ਨਾਲ ਜਿੱਤਿਆ ਸੀ। ਇਸ ਮੁਕਾਬਲੇ ਵਿਚ ਰੋਹਿਤ ਸ਼ਰਮਾ ਨੇ 121 ਦੌੜਾਂ ਅਤੇ ਵਿਰਾਟ ਕੋਹਲੀ 74 ਦੌੜਾਂ ਦੀ ਨਾਬਾਦ ਪਾਰੀਆਂ ਖੇਡੀਆਂ ਸਨ।
