Rahul Dravid News : ਬੀ.ਸੀ.ਸੀ.ਆਈ. ਨੇ ਦਰਵਿੜ ਅਤੇ ਉਸ ਦੇ ਸਹਿਯੋਗੀ ਸਟਾਫ ਦਾ ਇਕਰਾਰਨਾਮਾ ਵਧਾਇਆ 
Published : Nov 29, 2023, 5:00 pm IST
Updated : Nov 29, 2023, 5:00 pm IST
SHARE ARTICLE
Rahul Dravid News
Rahul Dravid News

ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ ਦਰਵਿੜ ਦਾ ਦੋ ਸਾਲ ਦਾ ਕਾਰਜਕਾਲ

Rahul Dravid News : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੁਧਵਾਰ ਨੂੰ ਰਾਹੁਲ ਦਰਵਿੜ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਦਾ ਇਕਰਾਰਨਾਮਾ ਵਧਾ ਦਿਤਾ ਹੈ। 

ਭਾਰਤ ਨੂੰ 19 ਨਵੰਬਰ ਨੂੰ ਅਹਿਮਦਾਬਾਦ ’ਚ ਵਿਸ਼ਵ ਕੱਪ ਫਾਈਨਲ ’ਚ ਆਸਟਰੇਲੀਆ ਨੇ ਹਰਾਇਆ ਸੀ। ਭਾਰਤੀ ਟੀਮ ਨੇ ਟੂਰਨਾਮੈਂਟ ’ਚ ਲਗਾਤਾਰ ਦਸ ਜਿੱਤਾਂ ਦਰਜ ਕਰ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। 

ਦਰਵਿੜ ਨੇ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਰਵੀ ਸ਼ਾਸਤਰੀ ਦੀ ਥਾਂ ਲਈ ਸੀ। ਉਨ੍ਹਾਂ ਦਾ ਦੋ ਸਾਲ ਦਾ ਕਾਰਜਕਾਲ ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ। ਦਰਵਿੜ ਦੀ ਕੋਚਿੰਗ ’ਚ ਭਾਰਤ ਪਿਛਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਵੀ ਉਪ ਜੇਤੂ ਰਿਹਾ ਸੀ। 

ਬੋਰਡ ਨੇ ਇਕ ਬਿਆਨ ’ਚ ਕਿਹਾ, ‘‘ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੁੱਖ ਕੋਚ ਰਾਹੁਲ ਦਰਵਿੜ ਅਤੇ ਟੀਮ ਇੰਡੀਆ (ਸੀਨੀਅਰ ਪੁਰਸ਼) ਸਹਿਯੋਗੀ ਸਟਾਫ ਦੇ ਇਕਰਾਰਨਾਮੇ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।’’

ਬਿਆਨ ’ਚ ਕਿਹਾ ਗਿਆ ਹੈ, ‘ਬੀ.ਸੀ.ਸੀ.ਆਈ. ਨੇ ਵਿਸ਼ਵ ਕੱਪ ਤੋਂ ਬਾਅਦ ਦਰਵਿੜ ਨਾਲ ਵਿਚਾਰ ਵਟਾਂਦਰੇ ਕੀਤੇ ਸਨ ਅਤੇ ਸਰਬਸੰਮਤੀ ਨਾਲ ਕਾਰਜਕਾਲ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ। ਬੋਰਡ ਭਾਰਤੀ ਟੀਮ ਦੇ ਪ੍ਰਦਰਸ਼ਨ ਵਿਚ ਦਰਵਿੜ ਦੀ ਭੂਮਿਕਾ ਅਤੇ ਬੇਮਿਸਾਲ ਪੇਸ਼ੇਵਰਤਾ ਦੀ ਸ਼ਲਾਘਾ ਕਰਦਾ ਹੈ।’’

 (For more news apart from Rahul Dravid News, stay tuned to Rozana Spokesman)

Tags: rahul dravid

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement