
ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰੀ ਬਿਵੇਨ ਝੇਂਗ ਨੇ ਓਲੰਪਿਕ ਦੀ ਗੋਲਡ ਮੈਡਲ ਜੇਤੂ ਪੀਵੀ ਸਿੰਧੂ ਨੂੰ ਹੈਰਾਨ ਕਰ ਦਿਤਾ...
ਹੈਦਰਾਬਾਦ : ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰੀ ਬਿਵੇਨ ਝੇਂਗ ਨੇ ਓਲੰਪਿਕ ਦੀ ਗੋਲਡ ਮੈਡਲ ਜੇਤੂ ਪੀਵੀ ਸਿੰਧੂ ਨੂੰ ਹੈਰਾਨ ਕਰ ਦਿਤਾ, ਜਿਸ ਦੀ ਬਦੌਲਤ ਬੁੱਧਵਾਰ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਵਿਚ ਅਵਧ ਵਾਰੀਅਰਸ ਨੇ ਹੈਦਰਾਬਾਦ ਹੰਟਰਸ ਉਤੇ 4-1 ਦੀ ਜਿੱਤ ਹਾਸਲ ਕੀਤੀ। ਸਿਖ਼ਰ-10 ਦੀਆਂ ਦੋ ਦਿੱਗਜ ਖਿਡਾਰਣਾਂ ਵਿਚ ਖੇਡੇ ਗਏ ਮੁਕਾਬਲਿਆਂ ਵਿਚ ਸਿੰਧੂ 9-6 ਨਾਲ ਅੱਗੇ ਸਨ ਪਰ ਉਨ੍ਹਾਂ ਨੂੰ ਪਹਿਲਾਂ ਗੇਮ ਵਿਚ 13-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਸਿੰਧੂ ਉੱਭਰ ਨਹੀਂ ਸਕੀ ਅਤੇ ਦੂਜੀ ਗੇਮ ਵਿਚ ਉਹ ਝੇਂਗ ਤੋਂ 8-15 ਤੋਂ ਹਾਰ ਗਈ। ਇਸ ਤੋਂ ਪਹਿਲਾਂ ਮਿਕਸਡ ਡਬਲਸ ਵਿਚ ਅਵਧ ਦੇ ਕ੍ਰਿਸਟਿਨਸੇਨ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ ਰਾਂਗ ਅਤੇ ਵਾਨ ਦੀ ਜੋੜੀ ਨੂੰ 15-12, 9-15, 15-11 ਨਾਲ ਹਰਾਇਆ। ਹੰਟਰਸ ਵਲੋਂ ਖੇਡ ਰਹੇ ਮਾਰਕ ਕਾਲਜੋਉ ਨੇ ਵਾਰੀਅਰਸ ਦੇ ਲਈ ਡੋਂਗ ਕਿਊਨ ਨੂੰ 15-10, 7-15, 15-7 ਨਾਲ ਹਰਾ ਕੇ ਅਪਣੀ ਟੀਮ ਲਈ ਇਕਲੌਤੀ ਜਿੱਤ ਹਾਸਲ ਕੀਤੀ।
ਮੁਕਾਬਲੇ ਦੀ ਸ਼ੁਰੂਆਤ ਮਿਕਸਡ ਡਬਲਸ ਨਾਲ ਹੋਈ, ਜੋ ਹੈਦਰਾਬਾਦ ਦਾ ਟਰੰਪ ਮੈਚ ਸੀ ਅਤੇ ਇਸ ਟਰੰਪ ਮੈਚ ਵਿਚ ਰਾਂਗ ਅਤੇ ਵਾਨ ਦੀ ਜੋੜੀ ਨੂੰ ਅਵਧ ਦੇ ਕ੍ਰਿਸਟੀਨਸੇਨ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ 12-15, 15-9 ਅਤੇ 11-15 ਨਾਲ ਹਰਾਇਆ। ਟਰੰਪ ਮੈਚ ਹਾਰਨ ਦੇ ਕਾਰਨ ਹੈਦਰਾਬਾਦ ਦੀ ਟੀਮ ਦੇ ਅੰਕ -1 ਹੋ ਗਏ। ਇਸ ਤੋਂ ਬਾਅਦ ਪੁਰਖ ਸਿੰਗਲਸ ਵਿਚ ਹੈਦਰਾਬਾਦ ਨੂੰ ਕੈਲੀਜੋ ਨੇ ਜਿੱਤ ਹਾਸਲ ਕਰਵਾਈ।
ਅਵਧ 1-0 ਨਾਲ ਅੱਗੇ ਸੀ ਅਤੇ ਅਜਿਹੇ ਵਿਚ ਹੈਦਰਾਬਾਦ ਨੂੰ ਸਿੰਧੂ ਤੋਂ ਉਮੀਦ ਸੀ ਕਿ ਉਹ ਸਕੋਰ ਨੂੰ ਬਰਾਬਰ ਕਰ ਦਵੇਗੀ ਪਰ ਭਾਰਤ ਦੀ ਇਹ ਸਟਾਰ ਖਿਡਾਰੀ ਉਮੀਦਾਂ ਨੂੰ ਪੂਰਾ ਨਾ ਕਰ ਸਕੀ ਅਤੇ ਇਸ ਹਾਰ ਦੇ ਨਾਲ ਹੈਦਰਾਬਾਦ 0-2 ਨਾਲ ਪਛੜ ਗਈ।