ਸਾਈ ਦੀ ਆਰਥਿਕ ਤੰਗੀ ਕਾਰਨ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਨੂੰ ਖ਼ਤਰਾ
Published : Jan 30, 2019, 12:22 pm IST
Updated : Jan 30, 2019, 12:22 pm IST
SHARE ARTICLE
Sports Authority of India
Sports Authority of India

ਦੇਸ਼ 'ਚ ਖੇਡਾਂ ਨੂੰ ਸੰਚਾਲਤ ਕਰਨ ਵਾਲਾ ਭਾਰਤੀ ਖੇਡ ਅਥਾਰਿਟੀ (ਸਾਈ) ਇਸ ਸਮੇਂ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ........

ਨਵੀਂ ਦਿੱਲੀ  :  ਦੇਸ਼ 'ਚ ਖੇਡਾਂ ਨੂੰ ਸੰਚਾਲਤ ਕਰਨ ਵਾਲਾ ਭਾਰਤੀ ਖੇਡ ਅਥਾਰਿਟੀ (ਸਾਈ) ਇਸ ਸਮੇਂ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਸਾਈ ਨੂੰ ਇਹ ਆਰਥਿਕ ਤੰਗੀ ਉਸ ਸਮੇਂ ਆਈ ਜਦੋਂ ਇਹ ਸਾਲ (2019) ਟੋਕੀਓ ਓਲੰਪਿਕ ਲਈ ਬਹੁਤੀਆਂ ਖੇਡਾਂ 'ਚ ਕੁਆਲੀਫ਼ਾਈਂਗ ਸਾਲ ਹੋਣ ਦੇ ਕਾਰਨ ਮਹੱਤਵਪੂਰਨ ਹੈ। ਜਾਣਕਾਰੀ ਮੁਤਾਬਕ ਸਾਈ ਨੂੰ ਮੌਜੂਦਾ ਮਾਲੀ ਸਾਲ 2018-19 'ਚ 174 ਕਰੋੜ ਰੁਪਏ ਨਹੀਂ ਮਿਲੇ ਹਨ। ਵੱਡੀ ਗੱਲ ਇਹ ਹੈ ਕਿ ਐਨੁਅਲ ਕਲੰਡਰ ਫਾਰ ਟ੍ਰੇਨਿੰਗ ਐਂਡ ਕੰਪੀਟੀਸ਼ਨ (ਏ.ਸੀ.ਟੀ.ਸੀ.) ਦੇ ਮਦ 'ਚ ਉਸ ਨੂੰ ਬਹੁਤ ਜ਼ਿਆਦਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਯੋਜਨਾ ਨੈਸ਼ਨਲ ਸਪੋਰਟਸ ਫੈਡਰੇਸ਼ਨ (ਐੱਨ.ਐੱਸ.ਐੱਫ.) ਦੀ ਮਦਦ ਕਰਨ ਲਈ ਬਣਾਈ ਗਈ ਸੀ। ਸਾਈ ਨੇ 2018-19 'ਚ ਐੱਨ.ਐੱਸ.ਐੱਫ. ਸਕੀਮ ਦੇ ਲਈ ਖੇਡ ਮੰਤਰਾਲਾ ਤਂੋ 340 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੂਤਰਾਂ ਮੁਤਾਬਕ ਖੇਡ ਮੰਤਰਾਲਾ ਨੇ ਸਾਈ ਨੂੰ ਅਜੇ ਤੱਕ 166 ਕਰੋੜ ਰੁਪਏ ਜਾਰੀ ਕੀਤੇ ਹਨ। ਸਾਈ ਨੇ ਬਾਕੀ 174 ਕਰੋੜ ਰੁਪਏ ਵੀ ਛੇਤੀ ਜਾਰੀ ਕਰਨ ਲਈ ਖੇਡ ਮੰਤਰਾਲਾ ਤੋਂ ਗੁਹਾਰ ਲਾਈ ਹੈ, ਤਾਂ ਜੋ ਉਹ ਐੱਨ.ਐੱਸ.ਐੱਫ. ਦੇ ਬਾਕੀ ਪ੍ਰਸਤਾਵਾਂ ਦਾ ਨਬੇੜਾ ਕਰ ਸਕੇ। 

ਸਾਈ ਵੱਲੋਂ ਮੰਗੀ ਜਾ ਰਹੀ ਰਕਮ ਅਸਲੀਅਤ 'ਚ ਕਾਫੀ ਵੱਡੀ ਹੈ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨ ਇਸ ਨੂੰ ਅਪਣੇ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਉਪਕਰਨਾਂ, ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਅਤੇ ਵਿਦੇਸ਼ ਦੇ ਐਕਸਪੋਜ਼ਰ ਦੌਰਿਆਂ 'ਤੇ ਖਰਚ ਕਰਨੇ ਹਨ। ਆਰਥਿਕ ਤੰਗੀ ਦੀ ਵਜ੍ਹਾ ਨਾਲ ਟੋਕੀਓ ਓਲੰਪਿਕ ਲਈ ਤਿਆਰੀਆਂ 'ਤੇ ਅਸਰ ਪੈ ਸਕਦਾ ਹੈ। ਹਾਲਾਂਕਿ ਸਾਈ ਦੀ ਮਹਾਨਿਰਦੇਸ਼ਕ (ਡੀ.ਜੀ.) ਨੀਲਮ ਕਪੂਰ ਨੇ ਖੇਡ ਸਕੱਤਰ ਨੂੰ ਖਿਡਾਰੀਆਂ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਖਾਸ ਬੇਨਤੀ ਦੇ ਨਾਲ ਰੁਪਏ ਜਾਰੀ ਕਰਨ ਲਈ ਚਿੱਠੀ ਲਿਖੀ ਹੈ। (ਭਾਸ਼ਾ)

Location: India, Delhi, New Delhi

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement