IND vs NZ: ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ
Published : Jan 30, 2019, 1:58 pm IST
Updated : Jan 30, 2019, 1:58 pm IST
SHARE ARTICLE
India Cricket Team
India Cricket Team

ਭਾਰਤ ਅਤੇ ਨਿਊਜੀਲੈਂਡ ਦੇ ਵਿਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਵੀਰਵਾਰ...

ਨਵੀਂ ਦਿੱਲੀ : ਭਾਰਤ ਅਤੇ ਨਿਊਜੀਲੈਂਡ ਦੇ ਵਿਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ। ਹੁਣ ਤੱਕ ਸੀਰੀਜ਼ ਵਿਚ ਤਿੰਨ ਮੈਚ ਖੇਡੇ ਗਏ ਹਨ ਅਤੇ ਤਿੰਨਾਂ ਵਿਚ ਹੀ ਜਿੱਤ ਭਾਰਤੀ ਟੀਮ ਨੇ ਅਪਣੇ ਨਾਮ ਕਰ ਲਈ ਹੈ ਅਤੇ ਨਾਲ ਹੀ ਟੀਮ ਇੰਡੀਆ ਸੀਰੀਜ਼ ਵੀ ਜਿੱਤ ਚੁੱਕੀ ਹੈ। ਚੌਥੇ ਮੈਚ ਵਿਚ ਦੋਹਰੇ ਸੈਂਕੜਾ ਲਗਾਉਣ ਵਿਚ ਮਾਹਰ ਰੋਹਿਤ ਸ਼ਰਮਾ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਦਾ ਇਹ ਕੁਲ 200ਵਾਂ ਵਨਡੇ ਮੈਚ ਹੋਵੇਗਾ।

Dhoni And KohliDhoni And Kohli

ਸੈਡਨ ਪਾਰਕ ਦੀ ਪਿਚ ਬੱਲੇਬਾਜ਼ਾਂ ਲਈ ਮਦਦਗਾਰ ਮੰਨੀ ਜਾ ਰਹੀ ਹੈ ਅਤੇ ਅਜਿਹੇ ਵਿਚ ਨਿਊਜੀਲੈਂਡ ਲਈ ਚੰਗੇ ਫ਼ਾਰਮ ਵਿਚ ਚੱਲ ਰਹੇ ਭਾਰਤੀ ਬੱਲੇਬਾਜ਼ਾਂ ਉਤੇ ਰੋਕ ਲਗਾਉਣੀ ਆਸਾਨ ਨਹੀਂ ਹੋਵੇਗੀ। ਭਾਰਤ ਜੇਕਰ 4-0 ਦਾ ਵਾਧਾ ਬਣਾ ਲੈਂਦਾ ਹੈ ਤਾਂ ਕਿਸੇ ਵੀ ਫਾਰਮੈਟ ਵਿਚ 52 ਸਾਲ ਵਿਚ ਨਿਊਜੀਲੈਂਡ ਵਿਚ ਇਹ ਉਸ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ। ਮਹਿੰਦਰ ਸਿੰਘ ਧੋਨੀ ਦੀ ਮਾਂਸਪੇਸ਼ੀ ਦੀ ਸੱਟ ਦੇ ਬਾਰੇ ਵਿਚ ਹੁਣ ਕੋਈ ਜਾਣਕਾਰੀ ਨਹੀਂ ਹੈ ਪਰ ਟੀਮ ਸੂਤਰਾਂ ਦੇ ਅਨੁਸਾਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਬਾਰੇ ਫੈਸਲਾ ਮੈਚ ਵਾਲੇ ਦਿਨ ਹੀ ਲਿਆ ਜਾਵੇਗਾ।

Team IndiaTeam India

ਉਝ ਭਾਗਾਂ ਵਾਲਾ ਸ਼ੁਭਮਨ ਗਿੱਲ ਨੂੰ ਵੀ ਸੀਨੀਅਰ ਟੀਮ ਦੀ ਵਰਦੀ ਪਾਉਣ ਦਾ ਮੌਕਾ ਦਿਤਾ ਜਾ ਸਕਦਾ ਹੈ। ਗੇਂਦਬਾਜ਼ੀ ਵਿਚ ਕੁਲਦੀਪ ਯਾਦਵ ਅੱਠ ਅਤੇ ਯੁਜਵਿੰਦਰ ਚਹਿਲ ਛੇ ਵਿਕੇਟ ਲੈ ਚੁੱਕੇ ਹਨ। ਦੋ ਵਾਰ ਮੈਨ ਆਫ਼ ਦ ਮੈਚ ਰਹਿ ਚੁੱਕੇ ਮੁਹੰਮਦ ਸ਼ਮੀ ਨੂੰ ਆਰਾਮ ਦਿਤਾ ਜਾ ਸਕਦਾ ਹੈ ਜੋ ਆਸਟਰੇਲੀਆ ਦੇ ਵਿਰੁਧ ਸੀਰੀਜ਼ ਦੀ ਸ਼ੁਰੂਆਤ ਤੋਂ ਬਾਅਦ ਹੀ ਲਗਾਤਾਰ ਖੇਡ ਰਹੇ ਹਨ। ਸ਼ਮੀ ਨੂੰ ਆਰਾਮ ਦੇਣ ਉਤੇ ਖਲੀਲ ਅਹਿਮਦ ਜਾਂ ਮੁਹੰਮਦ ਸਿਰਾਜ ਨੂੰ ਮੌਕਾ ਮਿਲ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement