
ਸਿਮਰਤੀ ਮੰਧਾਨਾ (90) ਅਤੇ ਮਿਤਾਲੀ ਰਾਜ (62) ਦੀ ਨਾਬਾਦ ਅਰਧ ਸੈਂਕੜਾ ਪਾਰੀਆਂ ਦੇ ਦਮ ਉਤੇ ਭਾਰਤੀ ਮਹਿਲਾ...
ਮਾਉਟ ਮੂਨਗਨਈ : ਸਿਮਰਤੀ ਮੰਧਾਨਾ (90) ਅਤੇ ਮਿਤਾਲੀ ਰਾਜ (62) ਦੀ ਨਾਬਾਦ ਅਰਧ ਸੈਂਕੜਾ ਪਾਰੀਆਂ ਦੇ ਦਮ ਉਤੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਨਿਊਜੀਲੈਂਡ ਨੂੰ ਮੰਗਲਵਾਰ ਨੂੰ ਦੂਜੇ ਵਨਡੇ ਮੈਚ ਵਿਚ ਅੱਠ ਵਿਕੇਟਾਂ ਨਾਲ ਹਰਾ ਦਿਤਾ। ਬੇ-ਓਵਲ ਮੈਦਾਨ ਉਤੇ ਮਿਲੀ ਇਸ ਜਿੱਤ ਨਾਲ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਜਿੱਤ ਵਾਧਾ ਬਣਾਇਆ ਹੈ। ਨਿਊਜੀਲੈਂਡ ਨੇ ਭਾਰਤੀ ਟੀਮ ਟੀਮ ਨੂੰ 162 ਦੌੜਾਂ ਦਾ ਟੀਚਾ ਦਿਤਾ। ਭਾਰਤੀ ਟੀਮ ਨੇ ਅਪਣੀਆਂ ਮਹਿਲਾ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਦਮ ਉਤੇ ਨਿਊਜੀਲੈਂਡ ਦੀ ਪਾਰੀ ਨੂੰ 161 ਦੌੜਾਂ ਉਤੇ ਹੀ ਸਮੇਟ ਦਿਤਾ।
India Team
ਇਸ ਪਾਰੀ ਵਿਚ ਗੋਸਵਾਮੀ ਨੇ ਸਭ ਤੋਂ ਜਿਆਦਾ ਤਿੰਨ ਵਿਕੇਟ ਲਏ। ਉਥੇ ਹੀ ਏਕਤਾ, ਦੀਪਤੀ ਸ਼ਰਮਾ, ਪੂਨਮ ਯਾਦਵ ਨੂੰ ਦੋ - ਦੋ ਸਫਲਤਾਵਾਂ ਮਿਲੀਆਂ। ਸ਼ਿਖਾ ਪੰਡਿਤ ਨੂੰ ਇਕ ਵਿਕੇਟ ਹਾਸਲ ਹੋਇਆ। ਨਿਊਜੀਲੈਂਡ ਵਲੋਂ ਮਿਲੇ ਟੀਚੇ ਨੂੰ ਹਾਸਲ ਕਰਨ ਉਤਰੀ ਭਾਰਤੀ ਟੀਮ ਲਈ ਪਾਰੀ ਦੀ ਸ਼ੁਰੂਆਤ ਥੋੜ੍ਹੀ ਖ਼ਰਾਬ ਰਹੀ। ਦੂਜੇ ਓਵਰ ਦੀ ਦੂਜੀ ਹੀ ਗੇਂਦ ਉਤੇ ਉਸਨੂੰ ਜੇਮੀਮਾਹ ਰੋਡਰੀਗੇਜ ਦੇ ਰੂਪ ਵਿਚ ਅਪਣਾ ਪਹਿਲਾ ਵਿਕੇਟ ਗਵਾਉਣਾ ਪਿਆ। ਰੋਡਰੀਗੇਜ ਨੂੰ ਪੀਟਰਸਨ ਨੇ ਖਾਤਾ ਖੋਲ੍ਹਣ ਦਾ ਮੌਕਾ ਦਿਤੇ ਬਿਨਾਂ ਐਮੀਲਿਆ ਕੈਰ ਦੇ ਹੱਥੋਂ ਕੈਚ ਆਊਟ ਕਰਕੇ ਪਵੇਲੀਅਨ ਦਾ ਰਸਤਾ ਦਿਖਾਇਆ।
New Zealand Team
ਇਸ ਤੋਂ ਬਾਅਦ ਮੰਧਾਨਾ ਦਾ ਸਾਥ ਦੇਣ ਆਈ ਦੀਪਤੀ ਸ਼ਰਮਾ ਵੀ ਜਿਆਦਾ ਸਮੇਂ ਤੱਕ ਮੈਦਾਨ ਉਤੇ ਨਹੀਂ ਟਿਕ ਸਕੀ। ਉਹ ਵੀ ਕੈਚ ਆਊਟ ਹੋ ਗਈ। ਭਾਰਤੀ ਟੀਮ ਨੇ 15 ਦੇ ਸਕੋਰ ਉਤੇ ਅਪਣੇ ਦੋ ਵਿਕੇਟ ਗਵਾ ਦਿਤੇ ਸਨ। ਕਪਤਾਨ ਮਿਤਾਲੀ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਮਿਤਾਲੀ ਨੇ ਮੰਧਾਨਾ ਦੇ ਨਾਲ ਮਿਲ ਕੇ ਬਿਨਾਂ ਕਿਸੇ ਨੁਕਸਾਨ ‘ਤੇ 151 ਦੋੜਾਂ ਦੀ ਸ਼ਾਨਦਾਰ ਸੈਂਕੜਾ ਸਾਂਝਾ ਕਰ ਕੇ ਭਾਰਤੀ ਟੀਮ ਨੂੰ 35.2 ਓਵਰਾਂ ਵਿਚ ਹੀ ਉਸ ਦੇ ਟੀਚੇ ਤੱਕ ਪਹੁੰਚਾਇਆ ਅਤੇ ਅੱਠ ਵਿਕੇਟ ਨਾਲ ਜਿੱਤ ਦਿਵਾਈ। ਦੋਨੋਂ ਨਾਬਾਦ ਰਹੀਆਂ।