
ਗੇਂਦ ਨਾਲ ਛੇੜਛਾੜ ਵਿਵਾਦ ਦੀ ਵਜ੍ਹਾ ਨਾਲ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਵਿਦਾਈ ਦੇ ਬਾਅਦ ਇਕ ਹੋਰ ਆਸਟਰੇਲੀਅਨ ਦੀ ਆਈ.ਪੀ.ਐੱਲ...
ਜੋਹਾਨਸਬਰਗ : ਗੇਂਦ ਨਾਲ ਛੇੜਛਾੜ ਵਿਵਾਦ ਦੀ ਵਜ੍ਹਾ ਨਾਲ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਵਿਦਾਈ ਦੇ ਬਾਅਦ ਇਕ ਹੋਰ ਆਸਟਰੇਲੀਅਨ ਦੀ ਆਈ.ਪੀ.ਐੱਲ. ਤੋਂ ਵਿਦਾਈ ਹੋ ਸਕਦੀ ਹੈ। ਜੀ ਹਾਂ, ਦੱਖਣ ਅਫਰੀਕਾ ਖਿਲਾਫ ਅੱਜ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਅੰਤਮ ਟੈਸਟ ਤੋਂ ਪਹਿਲਾਂ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਹੈ। ਆਸਟਰੇਲੀਆਈ ਕ੍ਰਿਕਟ ਵੈਬਸਾਈਟ ਨੇ ਉਨ੍ਹਾਂ ਦੇ ਜ਼ਖ਼ਮੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਆਈ.ਪੀ.ਐਲ. ਵਿਚ ਖੇਡਣ ਉਤੇ ਵੀ ਸ਼ੱਕ ਜਿਤਾਇਆ ਹੈ।
kolkata knight riders
ਇਕ ਖ਼ਬਰ ਮੁਤਾਬਕ ਮਿਚੇਲ ਸਟਾਰਕ ਦੇ ਸੱਜੇ ਪੈਰ ਵਿਚ ਸੱਟ ਹੈ। ਜਿਸ ਦੀ ਵਜ੍ਹਾ ਨਾਲ ਉਹ ਦੱਖਣ ਅਫ਼ਰੀਕਾ ਵਿਰੁਧ ਜੋਹਾਨਸਬਰਗ ਵਿਚ ਖੇਡੇ ਜਾਣ ਵਾਲੇ ਆਖ਼ਰੀ ਟੈਸਟ ਵਿਚ ਟੀਮ ਦਾ ਹਿਸਾ ਨਹੀਂ ਹਨ। ਉਨ੍ਹਾਂ ਦੇ ਸਥਾਨ ਉਤੇ ਯੁਵਾ ਤੇਜ਼ ਗੇਂਦਬਾਜ਼ ਚੈਡ ਸੇਇਰਸ ਅੱਜ ਆਸਟਰੇਲੀਆ ਲਈ ਡੇਬਿਊ ਕਰ ਰਹੇ ਹਨ। ਕ੍ਰਿਕਟ ਆਸਟਰੇਲੀਆ ਦੀ ਖ਼ਬਰ ਤੋਂ ਜੋ ਵੱਡੀ ਗੱਲ ਨਿਕਲ ਕੇ ਆਈ ਹੈ ਉਹ ਇਹ ਹੈ ਕਿ ਸ਼ਾਇਦ ਉਹ ਇਸ ਸੀਜ਼ਨ ਆਈ.ਪੀ.ਐਲ. ਵਿਚ ਵੀ ਅਪਣਾ ਜਲਵਾ ਨਹੀਂ ਵਿਖਾ ਪਾਉਣਗੇ। ਸੱਟ ਦੇ ਉਪਚਾਰ ਲਈ ਉਹ ਟੈਸਟ ਸੀਰੀਜ਼ ਖ਼ਤਮ ਹੋਣ ਦੇ ਬਾਅਦ ਵਤਨ ਵਾਪਸ ਪਰਤਣਗੇ।
kolkata knight riders
ਜੇਕਰ ਮਿਚੇਲ ਸਟਾਰਕ ਦੀ ਇਹ ਸੱਟ ਗੰਭੀਰ ਹੁੰਦੀ ਹੈ ਤਾਂ ਫਿਰ ਆਈ.ਪੀ.ਐਲ. ਸੀਜ਼ਨ-11 ਵਿਚ ਕੋਲਕਾਤਾ ਨਾਇਟ ਰਾਈਡਰਸ ਟੀਮ ਲਈ ਇਹ ਵੱਡਾ ਝਟਕਾ ਹੋਵੇਗਾ। ਕੇ.ਕੇ.ਆਰ. ਦੀ ਟੀਮ 9.4 ਕਰੋੜ ਦੀ ਮੋਟੀ ਰਕਮ ਖਰਚ ਕੇ ਮਿਚੇਲ ਸਟਾਰਕ ਨੂੰ ਅਪਣੇ ਨਾਲ ਜੋੜਿਆ ਸੀ। ਸਟਾਰਕ ਕੇ.ਕੇ.ਆਰ ਦੇ ਖੇਮੇ ਵਿਚ ਗੇਂਦਬਾਜ਼ੀ ਦੇ ਅਗਵਾਈ ਕਰਨ ਵਾਲੇ ਗੇਂਦਬਾਜ਼ ਵੀ ਸਨ। ਪਰ ਹੁਣ ਉਨ੍ਹਾਂ ਦਾ ਖੇਡਣਾ ਮੁਸ਼ਕਲ ਨਜ਼ਰ ਆ ਰਿਹਾ ਹੈ।