ਸਰਦਾਰਾ ਸਿੰਘ ਨੂੰ ਖੇਡ ਰਤਨ ਪੁਰਸਕਾਰ ਦੇਣ ਦੀ ਸਿਫ਼ਾਰਸ਼
Published : Aug 3, 2017, 5:48 pm IST
Updated : Mar 30, 2018, 5:03 pm IST
SHARE ARTICLE
Sardara Singh
Sardara Singh

ਦੋ ਵਾਰ ਦੇ ਪੈਰਾਉਲੰਪਿਕ ਸੋਨ ਤਮਗ਼ਾ ਜੇਤੂ ਦੇਵੇਂਦਰ ਝਝਾਰਿਆ ਦੇਸ਼ ਦੇ ਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣੇ ਜਾਣ ਵਾਲੇ ਪਹਿਲੇ ਪੈਰਾਉਲੰਪੀਅਨ ਬਣ ਗਏ

ਨਵੀਂ ਦਿੱਲੀ, 3 ਅਗੱਸਤ:  ਦੋ ਵਾਰ ਦੇ ਪੈਰਾਉਲੰਪਿਕ ਸੋਨ ਤਮਗ਼ਾ ਜੇਤੂ ਦੇਵੇਂਦਰ ਝਝਾਰਿਆ ਦੇਸ਼ ਦੇ ਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣੇ ਜਾਣ ਵਾਲੇ ਪਹਿਲੇ ਪੈਰਾਉਲੰਪੀਅਨ ਬਣ ਗਏ ਹਨ, ਜਦਕਿ ਪੂਰਵ ਹਾਕੀ ਕਪਤਾਨ ਸਰਦਾਰਾ ਸਿੰਘ ਦੇ ਨਾਮ ਦੀ ਵੀ ਚੋਣ ਕੀਤੀ ਹੈ।
ਪੈਰਾਉਲੰਪਿਕ ਵਿਚ ਦੋ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਝਝਾਰਿਆ ਜਸਟਿਸ ਸੀ ਕੇ ਠੱਕਰ ਰਿਟਾ ਦੀ ਚੋਣ ਕਰਨ ਵਾਲੀ ਕਮੇਟੀ ਦੀ ਪਹਿਲੀ ਪਸੰਦ ਸਨ। ਝਝਾਰਿਆ ਨੇਜ਼ੇਬਾਜ ਖਿਡਾਰੀ ਹਨ। ਕਮੇਟੀ ਨੇ ਦੂਜੇ ਵਿਕਲਪ ਦੇ ਰੂਪ ਵਿਚ ਸਰਦਾਰਾ ਸਿੰਘ ਨੂੰ ਚੁਣਿਆ ਹੈ ਅਤੇ ਇਹ ਸੁਝਾਅ ਦਿਤਾ ਹੈ ਕਿ ਦੋਨਾਂ ਨੂੰ ਸਾਂਝਾ ਪੁਰਸਕਾਰ ਵੀ ਦਿਤਾ ਜਾ ਸਕਦਾ ਹੈ। ਅੰਤਮ ਫ਼ੈਸਲਾ ਖੇਡ ਮੰਤਰਾਲਾ ਲਵੇਗਾ।
ਚੋਣ ਕਮੇਟੀ ਨੇ ਅਰਜੁਨ ਪੁਰਸਕਾਰ ਲਈ ਵੀ 17 ਖਿਡਾਰੀਆਂ ਦੇ ਨਾਮ ਭੇਜੇ ਹਨ। ਇਨ੍ਹਾਂ ਵਿਚ ਕ੍ਰਿਕਟਰ ਚੇਤੇਸ਼ਵਰ ਪੁਜ਼ਾਰਾ, ਮਹਿਲਾ ਕ੍ਰਿਕਟਰ  ਹਰਮਨਪ੍ਰੀਤ ਕੌਰ, ਪੈਰਾਉਲੰਪਿਕ ਤਮਗ਼ਾ ਜੇਤੂ ਐਮ ਥੰਗਾਬੇਲੁ, ਵੁਰਨ ਭਾਈ, ਗੋਲਫ਼ਰ ਐਸ ਐਸ ਪੀ ਚੋਰਸੀਆ ਅਤੇ ਹਾਕੀ ਸਟਾਰ ਐਸ ਵੀ ਸੁਨੀਲ ਸ਼ਾਮਲ ਹਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement