
ਸ਼੍ਰੀਨਗਰ ਫੁੱਟਬਾਲ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਫਯਾਜ਼ ਅਹਿਮਦ ਗ੍ਰਿਫਤਾਰ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਮਸ਼ਹੂਰ ਬਿਰਯਾਨੀ ਘੁਟਾਲੇ 'ਚ ਸ਼੍ਰੀਨਗਰ ਫੁੱਟਬਾਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਫਯਾਜ਼ ਅਹਿਮਦ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੱਧਰੀ ਫੁੱਟਬਾਲ ਮੈਚ ਕਰਵਾਉਣ ਲਈ ਰਾਜ ਖੇਡ ਪ੍ਰੀਸ਼ਦ ਵੱਲੋਂ ਸ੍ਰੀਨਗਰ ਐਸੋਸੀਏਸ਼ਨ ਨੂੰ 45 ਲੱਖ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਸੀ।
ਅਗਸਤ 2022 ਵਿਚ ਦਰਜ ਹੋਏ ਕੇਸ ਅਨੁਸਾਰ ਰਾਜ ਅਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਨੇ ਫੰਡਾਂ ਦੀ ਦੁਰਵਰਤੋਂ ਕੀਤੀ। 45 ਲੱਖ ਦੇ ਖਰਚੇ ਵਿਚ ਬਰਿਆਨੀ ਦੇ ਸਿਰਲੇਖ ਹੇਠ 43 ਲੱਖ ਦਾ ਖਰਚਾ ਦਿਖਾਇਆ ਗਿਆ ਹੈ। ਇਹ ਫੰਡ ਕੇਂਦਰ ਸਰਕਾਰ ਵੱਲੋਂ ਖੇਲੋ ਇੰਡੀਆ ਤਹਿਤ ਦਿੱਤਾ ਗਿਆ ਸੀ।