Prithvi Shaw News: ਮੁੰਬਈ ਦੀ ਅਦਾਲਤ ਵਲੋਂ ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਸੰਮਨ ਜਾਰੀ
Published : Apr 30, 2024, 5:29 pm IST
Updated : Apr 30, 2024, 5:29 pm IST
SHARE ARTICLE
Prithvi Shaw
Prithvi Shaw

ਗਿੱਲ ਨੇ ਕ੍ਰਿਕਟਰ ਵਿਰੁਧ ਅਪਣੀ ਸ਼ਿਕਾਇਤ 'ਤੇ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿਤੀ ਹੈ।

Prithvi Shaw News: ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ ਸਪਨਾ ਗਿੱਲ ਦੀ ਅਰਜ਼ੀ 'ਤੇ ਕ੍ਰਿਕਟ ਖਿਡਾਰੀ ਪ੍ਰਿਥਵੀ ਸ਼ਾਅ ਨੂੰ ਸੰਮਨ ਜਾਰੀ ਕੀਤਾ। ਗਿੱਲ ਨੇ ਕ੍ਰਿਕਟਰ ਵਿਰੁਧ ਅਪਣੀ ਸ਼ਿਕਾਇਤ 'ਤੇ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿਤੀ ਹੈ।

ਅੰਧੇਰੀ ਦੀ ਇਕ ਮੈਟਰੋਪੋਲੀਟਨ ਅਦਾਲਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਗਿੱਲ ਦੀ ਪਟੀਸ਼ਨ 'ਤੇ ਪੁਲਿਸ ਜਾਂਚ ਦੇ ਹੁਕਮ ਦਿਤੇ ਸਨ। ਗਿੱਲ ਨੇ ਇਕ ਪੱਬ ਵਿਚ ਉਸ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਸ਼ਾਅ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਬੇਨਤੀ ਕੀਤੀ ਸੀ।

ਹਾਲਾਂਕਿ, ਮੈਟਰੋਪੋਲੀਟਨ ਅਦਾਲਤ ਨੇ ਗਿੱਲ ਦੀ ਇਕ ਹੋਰ ਪਟੀਸ਼ਨ ਨੂੰ ਰੱਦ ਕਰ ਦਿਤਾ, ਜਿਸ ਵਿਚ ਉਸ ਨੇ ਸ਼ਾਅ ਅਤੇ ਉਸ ਦੇ ਦੋਸਤ ਦੇ ਖਿਲਾਫ ਅਪਣੀ ਸ਼ਿਕਾਇਤ 'ਤੇ ਐਫਆਈਆਰ ਦਰਜ ਕਰਨ ਵਿਚ ਅਸਫਲ ਰਹਿਣ ਲਈ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ। ਮੈਟਰੋਪੋਲੀਟਨ ਕੋਰਟ ਦੇ ਦੋ ਫੈਸਲਿਆਂ ਤੋਂ ਅਸੰਤੁਸ਼ਟ ਗਿੱਲ ਨੇ ਮਲਾਡ ਦੀ ਸੈਸ਼ਨ ਕੋਰਟ ਵਿਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ।

ਗਿੱਲ ਵਲੋਂ ਐਡਵੋਕੇਟ ਅਲੀ ਕਾਸ਼ਿਫ਼ ਖ਼ਾਨ ਰਾਹੀਂ ਦਾਇਰ ਕੀਤੀ ਰਿਵਿਊ ਅਰਜ਼ੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੈਟਰੋਪੋਲੀਟਨ ਮੈਜਿਸਟਰੇਟ ਵਲੋਂ 3 ਅਪ੍ਰੈਲ ਨੂੰ ਦਿਤਾ ਗਿਆ ਹੁਕਮ ਅਨਿਯਮਿਤ ਅਤੇ ਗ਼ੈਰ-ਕਾਨੂੰਨੀ ਹੈ ਅਤੇ ਅਦਾਲਤ ਨੇ ਇਸ ਨੂੰ ਪਾਸ ਕਰਨ ਵਿਚ ‘ਗੰਭੀਰ ਗਲਤੀ’ ਕੀਤੀ ਹੈ।

ਵਧੀਕ ਸੈਸ਼ਨ ਜੱਜ ਡੀਜੀ ਢੋਬਲੇ ਨੇ ਮੰਗਲਵਾਰ ਨੂੰ ਸ਼ਾਅ ਨੂੰ ਸੰਮਨ ਜਾਰੀ ਕੀਤਾ। ਅਦਾਲਤ ਨੇ ਇਥੋਂ ਦੀ ਏਅਰਪੋਰਟ ਪੁਲਿਸ ਨੂੰ ਵੀ ਸੰਮਨ ਜਾਰੀ ਕੀਤੇ ਸਨ, ਜਿਨ੍ਹਾਂ ਨੇ ਗਿੱਲ ਵਲੋਂ ਪਹਿਲਾਂ ਸੰਪਰਕ ਕੀਤੇ ਜਾਣ ’ਤੇ ਐਫਆਈਆਰ ਦਰਜ ਨਹੀਂ ਕੀਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੂਨ ਨੂੰ ਹੋਵੇਗੀ।
ਗਿੱਲ ਨੂੰ ਫਰਵਰੀ 2023 ਵਿਚ ਇਕ ਹੋਟਲ ਵਿਚ ਸੈਲਫੀ ਲੈਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸ਼ਾਅ ਉਤੇ ਕਥਿਤ ਹਮਲੇ ਦੇ ਸਬੰਧ ਵਿਚ ਕੁੱਝ ਹੋਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ ਉਕਤ ਮਾਮਲੇ 'ਚ ਜ਼ਮਾਨਤ 'ਤੇ ਹੈ।

ਇਸ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਗਿੱਲ ਨੇ ਅੰਧੇਰੀ ਦੇ ਏਅਰਪੋਰਟ ਥਾਣੇ 'ਚ ਸ਼ਾਅ, ਉਸ ਦੇ ਦੋਸਤ ਆਸ਼ੀਸ਼ ਯਾਦਵ ਅਤੇ ਹੋਰਾਂ ਖਿਲਾਫ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਸ਼ਾਅ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਿਸ ਮਗਰੋਂ ਗਿੱਲ ਨੇ ਮੈਜਿਸਟਰੇਟ ਅਦਾਲਤ ਵਿਚ ਪਹੁੰਚ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Nov 2024 1:27 PM

ਫ਼ੈਸਲੇ ਤੋਂ ਪਹਿਲਾਂ ਸੁਣੋ Jathedar Giani Harpreet Singh ਦਾ ਬਿਆਨ, ਵਿਦਵਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਜਥੇਦਾਰ

06 Nov 2024 1:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Nov 2024 12:17 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:14 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:12 PM
Advertisement