Actor Sahil Khan Arrested News: ਐਕਟਰ ਸਾਹਿਲ ਖਾਨ ਗ੍ਰਿਫਤਾਰ, ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਮੁੰਬਈ ਪੁਲਿਸ ਦੀ ਵੱਡੀ ਕਾਰਵਾਈ
Published : Apr 28, 2024, 10:15 am IST
Updated : Apr 28, 2024, 10:15 am IST
SHARE ARTICLE
Actor Sahil Khan Arrested News in punjabi
Actor Sahil Khan Arrested News in punjabi

Actor Sahil Khan Arrested News: ਮੁੰਬਈ ਪੁਲਿਸ ਦੀ ਐਸਆਈਟੀ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਉਸ ਤੋਂ ਪੁੱਛਗਿੱਛ ਕੀਤੀ ਸੀ

Actor Sahil Khan Arrested News in punjabi: ਅਦਾਕਾਰ ਸਾਹਿਲ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਦਾਕਾਰ ਦੀਆਂ ਮੁਸੀਬਤਾਂ ਵਧ ਗਈਆਂ ਹਨ। ਉਸ ਨੂੰ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਐਸਆਈਟੀ ਨੇ ਹਿਰਾਸਤ ਵਿੱਚ ਲਿਆ ਹੈ। ਖਾਨ ਦ ਲਾਇਨ ਬੁੱਕ ਐਪ ਨਾਮਕ ਇੱਕ ਸੱਟੇਬਾਜ਼ੀ ਐਪ ਨਾਲ ਜੁੜਿਆ ਹੋਇਆ ਸੀ, ਜੋ ਮਹਾਦੇਵ ਸੱਟੇਬਾਜ਼ੀ ਐਪ ਨੈੱਟਵਰਕ ਦਾ ਵੀ ਹਿੱਸਾ ਹੈ। ਮੁੰਬਈ ਪੁਲਿਸ ਦੀ ਐਸਆਈਟੀ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਉਸ ਤੋਂ ਪੁੱਛਗਿੱਛ ਕੀਤੀ ਸੀ। ਅਦਾਕਾਰ ਨੇ ਜ਼ਮਾਨਤ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ, ਪਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ: Fazilka News: ਪਤਨੀ ਦੇ ਵਿਛੋੜੇ ਵਿਚ ਪਤੀ ਨੇ ਕੀਤੀ ਖ਼ੁਦਕੁਸ਼ੀ, ਰੇਲੀ ਗੱਡੀ ਅੱਗੇ ਛਾਲ ਸਰੀਰ ਦੇ ਕਰਵਾਏ ਟੋਟੇ-ਟੋਟੇ 

ਅਭਿਨੇਤਾ ਸਾਹਿਲ ਖਾਨ ਗ੍ਰਿਫਤਾਰ
ਹੁਣ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਕਈ ਅਦਾਕਾਰਾਂ ਦੇ ਨਾਂ ਸਾਹਮਣੇ ਆਏ ਹਨ। ਹੁਣ ਇਸ ਲਿਸਟ 'ਚ ਸਾਹਿਲ ਖਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਅਭਿਨੇਤਾ ਨੂੰ ਛੱਤੀਸਗੜ੍ਹ 'ਚ ਹਿਰਾਸਤ 'ਚ ਲਿਆ ਗਿਆ ਹੈ, ਜਿੱਥੋਂ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ। ਉਹ ਲੋਟਸ ਬੁੱਕ 24/7 ਨਾਮਕ ਇੱਕ ਸੱਟੇਬਾਜ਼ੀ ਐਪ ਵੈੱਬਸਾਈਟ ਵਿੱਚ ਇੱਕ ਹਿੱਸੇਦਾਰ ਹੈ, ਜੋ ਮਹਾਦੇਵ ਸੱਟੇਬਾਜ਼ੀ ਐਪ ਨੈੱਟਵਰਕ ਦਾ ਹਿੱਸਾ ਹੈ।

ਇਹ ਵੀ ਪੜ੍ਹੋ: Nangal News: 100 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਦੇਸ਼ ਦਾ ਪਹਿਲਾ ਤੈਰਨ ਵਾਲਾ ਸੋਲਰ ਪ੍ਰਾਜੈਕਟ ਝੀਲ ਦੇ ਪਾਣੀ ਵਿਚ ਰੁੜ੍ਹਿਆ  

ਅਭਿਨੇਤਾ 'ਤੇ ਲਾਇਨ ਬੁੱਕ ਐਪ ਨੂੰ ਪ੍ਰਮੋਟ ਕਰਨ ਅਤੇ ਇਸ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਲਾਇਨ ਬੁੱਕ ਨੂੰ ਪ੍ਰਮੋਟ ਕਰਨ ਤੋਂ ਬਾਅਦ, ਉਸ ਨੇ ਇੱਕ ਸਾਥੀ ਵਜੋਂ ਲੋਟਸ ਬੁੱਕ 24/7 ਐਪ ਲਾਂਚ ਕੀਤਾ। ਸਾਹਿਲ ਨੇ ਐਪ ਨੂੰ ਪ੍ਰਮੋਟ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਉਹ ਮਸ਼ਹੂਰ ਹਸਤੀਆਂ ਨੂੰ ਬੁਲਾਉਂਦੇ ਸਨ ਅਤੇ ਸ਼ਾਨਦਾਰ ਪਾਰਟੀਆਂ ਦਾ ਆਯੋਜਨ ਕਰਦੇ ਸਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਲਦ ਹੀ ਪੁਲਿਸ ਇਸ ਮਾਮਲੇ 'ਚ ਹੋਰ ਵੀ ਕਈ ਅਹਿਮ ਪਹਿਲੂਆਂ ਨੂੰ ਸਾਹਮਣੇ ਲਿਆ ਸਕਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੌਣ ਹੈ ਸਾਹਿਲ ਖਾਨ?
ਅਦਾਕਾਰ ਸਾਹਿਲ ਖਾਨ ਆਪਣੀ ਫਿਟਨੈੱਸ ਲਈ ਜਾਣੇ ਜਾਂਦੇ ਹਨ। ਉਸ ਨੇ ਐਕਸਕਿਊਜ਼ ਮੀ ਅਤੇ ਸਟਾਈਲ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲਾਂਕਿ ਸਾਹਿਲ ਫਿਲਮਾਂ 'ਚ ਕੁਝ ਕਮਾਲ ਨਹੀਂ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਛੱਡ ਦਿੱਤੀ। ਫਿਰ ਉਸ ਦਾ ਫਿਟਨੈੱਸ ਸਫਰ ਸ਼ੁਰੂ ਹੋਇਆ ਅਤੇ ਉਹ ਫਿਟਨੈੱਸ ਪ੍ਰਭਾਵਕ ਬਣ ਗਿਆ। ਸਾਹਿਲ ਡਿਵਾਇਨ ਨਿਊਟ੍ਰੀਸ਼ਨ ਨਾਮ ਦੀ ਕੰਪਨੀ ਚਲਾਉਂਦਾ ਹੈ, ਜੋ ਫਿਟਨੈਸ ਸਪਲੀਮੈਂਟ ਵੇਚਦੀ ਹੈ। ਸਾਹਿਲ ਨੇ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਹੈ, ਪਰ ਫਿਲਮਾਂ 'ਚ ਉਸ ਦੀ ਪ੍ਰਤਿਭਾ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਇਸੇ ਲਈ ਉਸ ਨੇ ਕਾਰੋਬਾਰੀ ਬਣਨ ਬਾਰੇ ਸੋਚਿਆ।

(For more Punjabi news apart from Actor Sahil Khan Arrested News in punjabi , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ FACT CHECK

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement