ਪਾਕਿਸਤਾਨ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਅਲੀ ਨੇ ਕੀਤੀ ਖੁਦਕੁਸ਼ੀ
Published : Jun 30, 2023, 3:08 pm IST
Updated : Jun 30, 2023, 3:08 pm IST
SHARE ARTICLE
Top Pakistani snooker player Majid Ali commits suicide
Top Pakistani snooker player Majid Ali commits suicide

ਡਿਪਰੈਸ਼ਨ ਦੇ ਚਲਦਿਆਂ ਚੁਕਿਆ ਖ਼ੌਫ਼ਨਾਕ ਕਦਮ

 

ਕਰਾਚੀ:  ਪਾਕਿਸਤਾਨ ਦੇ ਚੋਟੀ ਦੇ ਸਨੂਕਰ ਖਿਡਾਰੀਆਂ ਵਿਚ ਸ਼ਾਮਲ ਏਸ਼ੀਆਈ ਅੰਡਰ-21 ਟੂਰਨਾਮੈਂਟ ਦੇ ਚਾਂਦੀ ਦਾ ਤਮਗ਼ਾ ਜੇਤੂ ਮਾਜਿਦ ਅਲੀ ਨੇ ਵੀਰਵਾਰ ਨੂੰ ਪੰਜਾਬ (ਪਾਕਿਸਤਾਨ) ਦੇ ਫ਼ੈਸਲਾਬਾਦ ਨੇੜੇ ਅਪਣੇ ਜੱਦੀ ਸ਼ਹਿਰ ਸਮੁੰਦਰੀ ਵਿਚ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਉਮਰ 28 ਸਾਲ ਸੀ ਪੁਲਿਸ ਮੁਤਾਬਕ ਮਾਜਿਦ ਖੇਡਣ ਦੇ ਦਿਨਾਂ ਤੋਂ ਹੀ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸ ਨੇ ਲੱਕੜੀ ਕੱਟਣ ਵਾਲੀ ਮਸ਼ੀਨ ਨਾਲ ਆਤਮਹਤਿਆ ਕੀਤੀ।

ਇਹ ਵੀ ਪੜ੍ਹੋ: ਦੂਜੀ ਬੱਚੀ ਦੇ ਜਨਮ ਤੇ ਲਾਭਪਾਤਰੀ ਔਰਤਾਂ ਨੂੰ 6000/ ਰੁਪਏ ਦੀ ਦਿੱਤੀ ਜਾਵੇਗੀ ਵਿੱਤੀ ਸਹਾਇਤਾ: ਡਾ.ਬਲਜੀਤ ਕੌਰ

ਮਾਜਿਦ ਨੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ ਅਤੇ ਉਹ ਰਾਸ਼ਟਰੀ ਸਰਕਟ ਵਿਚ ਇਕ ਉਚ ਪੱਧਰੀ ਖਿਡਾਰੀ ਸੀ। ਉਹ ਪਿਛਲੇ ਇਕ ਮਹੀਨੇ ਵਿਚ ਆਪਣੀ ਜਾਨ ਗੁਆਉਣ ਵਾਲਾ ਦੇਸ਼ ਦਾ ਦੂਜਾ ਸਨੂਕਰ ਖਿਡਾਰੀ ਹੈ। ਪਿਛਲੇ ਮਹੀਨੇ ਅੰਤਰਰਾਸ਼ਟਰੀ ਸਨੂਕਰ ਖਿਡਾਰੀ ਮੁਹੰਮਦ ਬਿਲਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਹਾਲੀਵੁੱਡ ਫ਼ਿਲਮ ਦੀ Releasing ਤਾਰੀਖ ਦਾ ਕੀਤਾ ਖੁਲਾਸਾ

ਮਾਜਿਦ ਦੇ ਭਰਾ ਉਮਰ ਨੇ ਦਸਿਆ ਕਿ ਉਹ ਕਾਫੀ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਹਾਲ ਹੀ ਵਿਚ ਉਸ ਨੂੰ ਡਿਪਰੈਸ਼ਨ ਦਾ ਇਕ ਹੋਰ ਦੌਰ ਵੀ ਝੱਲਣਾ ਪਿਆ। ਉਮਰ ਨੇ ਕਿਹਾ, "ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ।"

ਇਹ ਵੀ ਪੜ੍ਹੋ: ਬੀਰ ਦਵਿੰਦਰ ਸਿੰਘ ਦੇ ਸਿਆਸੀ ਸਫ਼ਰ ’ਤੇ ਇਕ ਝਾਤ, ਮੁਹਾਲੀ ਨੂੰ ਦਿਵਾਇਆ ਸੀ ਜ਼ਿਲ੍ਹੇ ਦਾ ਦਰਜਾ 

ਪਾਕਿਸਤਾਨ ਬਿਲੀਅਰਡਸ ਅਤੇ ਸਨੂਕਰ ਦੇ ਚੇਅਰਮੈਨ ਆਲਮਗੀਰ ਸ਼ੇਖ ਨੇ ਕਿਹਾ ਕਿ ਸਾਰਾ ਭਾਈਚਾਰਾ ਮਾਜਿਦ ਦੀ ਮੌਤ ਤੋਂ ਦੁਖੀ ਹੈ। ਉਨ੍ਹਾਂ ਕਿਹਾ, “ਉਸ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਸੀ। ਉਹ ਊਰਜਾ ਨਾਲ ਭਰਪੂਰ ਨੌਜਵਾਨ ਸੀ। ਸਾਨੂੰ ਉਸ ਤੋਂ ਪਾਕਿਸਤਾਨ ਦਾ ਨਾਂਅ ਰੌਸ਼ਨ ਕਰਨ ਦੀਆਂ ਬਹੁਤ ਉਮੀਦਾਂ ਸਨ”। ਸ਼ੇਖ ਨੇ ਦਸਿਆ ਕਿ ਮਾਜਿਦ ਨਾਲ ਕੋਈ ਆਰਥਕ ਸਮੱਸਿਆ ਨਹੀਂ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement