ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਲਈ ਵਧਾਈ ਦਿੱਤੀ
Prize Money of 125 Crores for Team India : ਵਿਸ਼ਵ ਕੱਪ ਚੈਂਪੀਅਨ ਬਣਦਿਆਂ ਹੀ ਭਾਰਤੀ ਟੀਮ 'ਤੇ ਪੈਸਿਆਂ ਦੀ ਹੋਈ ਬਰਸਾਤ... BCCI ਨੇ 125 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
Prize Money of 125 Crores for Team India : ਟੀ-20 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਇਤਿਹਾਸ ਰਚਦਿਆਂ ਦੂਜੀ ਵਾਰ ਖਿਤਾਬ ਜਿੱਤਿਆ ਹੈ। ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਟੀਮ ਲਈ ਵੱਡਾ ਐਲਾਨ ਕੀਤਾ ਹੈ। ਜੈ ਸ਼ਾਹ ਨੇ ਦੱਸਿਆ ਕਿ ਹੁਣ ਭਾਰਤੀ ਟੀਮ ਨੂੰ ਇਨਾਮੀ ਰਾਸ਼ੀ ਵਜੋਂ 125 ਕਰੋੜ ਰੁਪਏ ਦਿੱਤੇ ਜਾਣਗੇ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਭਾਰਤੀ ਟੀਮ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ।
ਜੈ ਸ਼ਾਹ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਇਸ ਪੂਰੇ ਟੀ-20 ਵਿਸ਼ਵ ਕੱਪ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦ੍ਰਿੜਤਾ ਅਤੇ ਖੇਡ ਭਾਵਨਾ ਦਾ ਵੀ ਪ੍ਰਦਰਸ਼ਨ ਕੀਤਾ।
ਜੈ ਸ਼ਾਹ ਨੇ ਆਪਣੀ ਪੋਸਟ 'ਚ ਕੀ ਲਿਖਿਆ?
ਜੈ ਸ਼ਾਹ ਨੇ ਪੋਸਟ 'ਚ ਲਿਖਿਆ, 'ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਪ੍ਰਤਿਭਾ, ਦ੍ਰਿੜਤਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਵਧਾਈ।
ਭਾਰਤੀ ਟੀਮ ਨੇ ਜਿੱਤਿਆ ਚੌਥਾ ਆਈਸੀਸੀ ਵਿਸ਼ਵ ਕੱਪ
ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਇਸ ਟੀਮ ਨੇ ਇਤਿਹਾਸ ਵਿੱਚ ਚੌਥੀ ਵਾਰ ਵਿਸ਼ਵ ਕੱਪ (ODI, T20) ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਸ਼ਨੀਵਾਰ (29 ਜੂਨ) ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ 140 ਕਰੋੜ ਭਾਰਤੀਆਂ ਨੂੰ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਦਿੱਤਾ।
ਦੱਸ ਦੇਈਏ ਕਿ ਭਾਰਤੀ ਟੀਮ ਨੇ ਦੋ ਵਾਰ ਵਨਡੇ ਵਿਸ਼ਵ ਕੱਪ (1983, 2011) ਖਿਤਾਬ ਜਿੱਤਿਆ ਹੈ। ਜਦੋਂ ਕਿ ਦੋ ਵਾਰ ਹੀ ਟੀ-20 ਵਿਸ਼ਵ ਕੱਪ (2007, 2024) ਖਿਤਾਬ ਜਿੱਤ ਲਿਆ ਹੈ। ਟੀਮ ਨੇ ਪਿੱਛਲਾ ਵਿਸ਼ਵ ਕੱਪ (ਵਨਡੇ ਵਿੱਚ ) 2011 ਵਿੱਚ ਜਿੱਤਿਆ ਸੀ। ਹੁਣ 13 ਸਾਲਾਂ ਬਾਅਦ ਕਿਸੇ ਨੇ ਵਿਸ਼ਵ ਕੱਪ (ਟੀ-20 ਵਿੱਚ) ਖਿਤਾਬ ਜਿੱਤਿਆ ਹੈ।
ਇਸ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ:
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕੇਟਕੀਪਰ), ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਤ ਅਤੇ ਮੁਹੰਮਦ ਸਿਰਾਜ।
ਰਿਜ਼ਰਵ ਖਿਡਾਰੀ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ, ਅਵੇਸ਼ ਖਾਨ