
ਪਟਨਾ ਪਾਇਰੇਟਸ ਨੇ ਤਮਿਲ ਥਲਾਈਵਾਜ਼ ਨੂੰ ਸਿਰਫ਼ ਇਕ ਅੰਕ ਨਾਲ ਹਰਾ ਦਿੱਤਾ।
ਮੁੰਬਈ: ਪ੍ਰੋ ਕਬੱਡੀ ਲੀਗ ਦੇ ਸੀਜ਼ਨ ਸੱਤ ਵਿਚ ਸੋਮਵਾਰ ਨੂੰ ਐਨਐਸਸੀਆਈ ਐਸਵੀਪੀ ਸਟੇਡੀਅਮ ਵਿਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਪਟਨਾ ਪਾਇਰੇਟਸ ਨੇ ਤਮਿਲ ਥਲਾਈਵਾਜ਼ ਨੂੰ ਸਿਰਫ਼ ਇਕ ਅੰਕ ਨਾਲ ਹਰਾ ਦਿੱਤਾ। ਪਟਨਾ ਨੇ ਇਹ ਮੈਚ 24-23 ਨਾਲ ਅਪਣੇ ਨਾਂਅ ਕਰ ਥਲਾਈਵਾਜ਼ ਨੂੰ ਮਾਤ ਦਿੱਤੀ। ਥਲਾਈਵਾਜ਼ ਵੱਲੋਂ ਕਾਫ਼ੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਇਕ ਅੰਕ ਨਾਲ ਹਾਰ ਗਈ।
The #PirateHamla proved to be a little too hot for @tamilthalaivas as Pardeep Narwal and Co. notch up a nail-biting 24-23 victory in #CHEvPAT!
— ProKabaddi (@ProKabaddi) July 29, 2019
Keep watching all the #VIVOProKabaddi Season 7 action, LIVE on Star Sports & Hotstar. #IsseToughKuchNahi
32ਵੇਂ ਮਿੰਟ ਤੱਕ ਪਟਨਾ ਦੀ ਟੀਮ 20-16 ਨਾਲ ਅੱਗੇ ਸੀ ਅਤੇ ਜਿਸ ਤਰ੍ਹਾਂ ਉਹ ਖੇਡ ਰਹੀ ਸੀ, ਉਸ ਤੋਂ ਤੈਅ ਸੀ ਕਿ ਉਸ ਨੂੰ ਹੀ ਜਿੱਤ ਹਾਸਲ ਹੋਵੇਗੀ। ਪੂਰੇ ਮੈਚ ਵਿਚ ਪਟਨਾ ਦੀ ਟੀਮ ਅੱਗੇ ਰਹੀ ਅਤੇ ਅਖੀਰ ਵਿਚ ਵੀ ਉਸ ਦੇ ਹੀ ਅੰਕ ਜ਼ਿਆਦਾ ਰਹੇ। ਤਿੰਨ ਵਾਰ ਦੀ ਜੇਤੂ ਟੀਮ ਅੰਕ ਤਾਂ ਲੈਂਦੀ ਰਹੀ ਪਰ ਉਹ ਥਲਾਈਵਾਜ਼ ਨੂੰ ਪਿੱਛੇ ਨਹੀਂ ਕਰ ਸਕੀ।
Tamil Thalaivas and Patna Pirates
ਤਮਿਲ ਥਲਾਈਵਾਜ਼ ਨੇ ਅੰਕਾਂ ਦੇ ਅੰਤਰ ਨੂੰ ਘੱਟ ਕਰ 39ਵੇਂ ਮਿੰਟ ਵਿਚ ਸਕੋਰ ਨੂੰ 21-24 ਕਰ ਦਿੱਤਾ। ਉਸ ਨੇ ਮੈਚ ਦੀ ਆਖਰੀ ਰੇਡ ਪਾਉਣ ਆਏ ਪਟਨਾ ਦੇ ਪ੍ਰਦੀਪ ਨਰਵਾਲ ਦੀ ਰੇਡ ਨੂੰ ਅਸਫ਼ਲ ਕਰ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਟੈਕਲ ਨਾਲ ਉਹਨਾਂ ਦੇ ਹਿੱਸੇ ਸਿਰਫ਼ ਦੋ ਅੰਕ ਆਏ ਅਤੇ ਉਹ ਇਕ ਅੰਕ ਨਾਲ ਹਾਰ ਗਈ। ਮੈਚ ਸ਼ੁਰੂ ਤੋਂ ਹੀ ਰੋਮਾਂਚਕ ਰਿਹਾ ਅਤੇ ਇਸੇ ਕਾਰਨ ਪਹਿਲੀ ਪਾਰੀ ਦਾ ਅੰਤ 11-11 ਨਾਲ ਹੋਇਆ। ਪਟਨਾ ਵੱਲੋਂ ਜੈਦੀਪ ਨੇ ਸੱਤ ਅੰਕ ਲਏ ਜਦਕਿ ਥਲਾਈਵਾਜ਼ ਵੱਲੋਂ ਰਾਹੁਲ ਚੌਧਰੀ ਨੇ ਪੰਜ ਅੰਕ ਹਾਸਲ ਕੀਤੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ