
ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 13 ਮੈਚ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਨੂੰ ਰੋਮਾਂਚਕ ਅੰਦਾਜ਼ ਵਿਚ 27-25 ਨਾਲ ਹਰਾਇਆ
ਮੁੰਬਈ: ਕਪਤਾਨ ਦੀਪਕ ਹੁੱਡਾ ਦੇ ਆਖ਼ਰੀ ਰੇਡ ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 13 ਮੈਚ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਨੂੰ ਰੋਮਾਂਚਕ ਅੰਦਾਜ਼ ਵਿਚ 27-25 ਨਾਲ ਹਰਾ ਕੇ ਇਸ ਸੀਜ਼ਨ ਵਿਚ ਅਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਜੈਪੁਰ ਦੀ ਟੀਮ ਦੋ ਮੈਚਾਂ ਵਿਚ 10 ਅੰਕਾਂ ਨਾਲ ਹੁਣ ਅੰਕ ਸੂਚੀ ਵਿਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਬੰਗਾਲ ਦੋ ਮੈਚਾਂ ਵਿਚ ਛੇ ਅੰਕਾਂ ਨਾਲ ਪੰਜਵੇਂ ਨੰਬਰ ‘ਤੇ ਹੈ।
ਬੰਗਾਲ ਵਾਰੀਅਰਜ਼ ਦੀ ਟੀਮ ਮੈਚ ਦੀ ਪਹਿਲੀ ਪਾਰੀ ਵਿਚ 14-10 ਨਾਲ ਅੱਗੇ ਸੀ ਪਰ ਦੂਜੀ ਪਾਰੀ ਦੇ ਆਖ਼ਰੀ ਮਿੰਟ ਵਿਚ ਅੰਕ ਹਾਸਲ ਕਰਨ ਵਿਚ ਅਸਫ਼ਲ ਰਹੀ ਅਤੇ ਉਸ ਨੂੰ ਦੋ ਮੈਂਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਜੈਪੁਰ ਪਿੰਕ ਪੈਂਥਰਜ਼ ਦੇ ਕਪਤਾਨ ਦੀਪਕ ਹੁੱਡਾ ਨੇ ਇਸ ਮੈਚ ਵਿਚ ਇਕ ਸ਼ਾਨਦਾਰ ਪ੍ਰਾਪਤੀ ਕੀਤੀ। ਦੀਪਕ ਨੇ ਦੂਜੀ ਪਾਰੀ ਵਿਚ ਪਹਿਲਾ ਪੁਆਇੰਟ ਹਾਸਲ ਕਰਦੇ ਹੋਏ ਪੀਕੇਐਲ ਇਤਿਹਾਸ ਵਿਚ ਅਪਣੇ 800 ਪੁਆਇੰਟ ਵੀ ਪੂਰੇ ਕਰ ਲਏ ਅਤੇ ਉਹ ਅਜਿਹਾ ਕਰਨ ਵਾਲੇ ਪ੍ਰਦੀਪ ਨਰਵਾਲ(882) ਅਤੇ ਰਾਹੁਲ ਚੌਧਰੀ (895) ਤੋਂ ਬਾਅਦ ਤੀਜੇ ਖਿਡਾਰੀ ਬਣ ਗਏ ਹਨ।
ਜੈਪੁਰ ਨੇ ਮੈਚ ਦੇ ਆਖ਼ਰੀ 30 ਸੈਕਿੰਡ ਵਿਚ ਬੰਗਾਲ ਦੀ ਟੀਮ ਨੂੰ ਆਲਆਊਟ ਕਰ ਕੇ ਅਹਿਮ ਦਰਜਾ ਹਾਸਲ ਕੀਤਾ, ਜਿਸ ਨਾਲ ਉਸ ਦੀ ਸ਼ਾਨਦਾਰ ਜਿੱਤ ਹੋਈ। ਜੈਪੁਰ ਲਈ ਸੰਦੀਪ ਧੂਲ ਨੇ ਅੱਠ ਅਤੇ ਕਪਤਾਨ ਦੀਪਕ ਨੇ ਛੇ ਅੰਕ ਲਏ। ਟੀਮ ਨੂੰ ਰੇਡ ਨਾਲ 12, ਟੈਕਲ ਨਾਲ 10, ਆਲ ਆਊਟ ਨਾਲ ਦੋ ਅਤੇ ਤਿੰਨ ਹੋਰ ਅੰਕ ਮਿਲੇ। ਬੰਗਾਲ ਲਈ ਪ੍ਰਾਪੰਜਨ ਨੇ ਸੱਤ ਅਤੇ ਮਨਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਛੇ-ਛੇ ਅੰਕ ਹਾਸਲ ਕੀਤੇ। ਟੀਮ ਨੂੰ ਰੇਡ ਨਾਲ 13, ਟੈਕਲ ਨਾਲ 11 ਅਤੇ ਇਕ ਹੋਰ ਅੰਕ ਹਾਸਲ ਹੋਇਆ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ