ਮਨੀਸ਼ `ਤੇ ਮਇੰਕ ਦੀਆਂ ਪਾਰੀਆਂ ਦੀ ਬਦੌਲਤ ਭਾਰਤ ਬੀ ਨੇ ਜਿੱਤਿਆ ਖਿਤਾਬ
Published : Aug 30, 2018, 4:45 pm IST
Updated : Aug 30, 2018, 4:45 pm IST
SHARE ARTICLE
India B Team
India B Team

ਭਾਰਤ ਬੀ ਨੇ ਖੇਡ  ਦੇ ਹਰ ਵਿਭਾਗ ਵਿਚ ਬੇਹਤਰੀਨ ਪ੍ਰਦਰਸ਼ਨ ਕਰ ਕੇ ਆਸਟਰੇਲੀਆ ਏ

ਬੇਂਗਲੁਰੁ : ਭਾਰਤ ਬੀ ਨੇ ਖੇਡ  ਦੇ ਹਰ ਵਿਭਾਗ ਵਿਚ ਬੇਹਤਰੀਨ ਪ੍ਰਦਰਸ਼ਨ ਕਰ ਕੇ ਆਸਟਰੇਲੀਆ ਏ ਨੂੰ ਨੌਂ ਵਿਕੇਟ ਨਾਲ ਹਰਾ ਕੇ ਚਤੁਸ਼ਕੋਣੀਏ ਕ੍ਰਿਕੇਟ ਸੀਰੀਜ਼ ਆਪਣੇ ਨਾਮ ਕਰ ਲਈ ਹੈ।ਤੁਹਾਨੂੰ ਦਸ ਦਈਏ ਕਿ ਇਸ ਮੈਚ ਦੌਰਾਨ ਭਾਰਤੀ ਗੇਂਦਬਾਜਾਂ ਨੇ ਕਸੀ ਹੋਈ ਗੇਂਦਬਾਜੀ ਕਰ ਕੇ ਆਸਟਰੇਲੀਆ ਏ ਨੂੰ 47 . 5 ਓਵਰ ਵਿਚ 225 ਰਣ `ਤੇ ਆਉਟ ਕਰ ਦਿੱਤਾ। ਦਸਿਆ ਜਾ ਰਿਹਾ ਹੈ ਕਿ ਇਸ ਮੈਚ `ਚ ਆਸਟ੍ਰੇਲੀਆ ਦੇ ਬੱਲੇਬਾਜ ਕੁਝ ਖਾਸ ਨਹੀਂ ਕਰ ਸਕੇ।



 

`ਤੇ ਉਹਨਾਂ ਨੂੰ ਛੋਟੇ ਸਕੋਰ  ਨਾਲ ਹੀ ਸੰਤੋਸ਼ ਕਰਨਾ ਪਿਆ। ਇਸ ਮੈਚ `ਚ ਭਾਰਤ ਬੀ ਨੇ ਮਇੰਕ ਅੱਗਰਵਾਲ   ( 67 ਗੇਂਦਾਂ ਉੱਤੇ 69 )  ,  ਮਨੀਸ਼ ( 54 ਗੇਂਦਾਂ ਉੱਤੇ ਨਾਬਾਦ 73 ) ਅਤੇ ਸ਼ੁਭਮਨ ਗਿਲ  ( 84 ਗੇਂਦਾਂ ਉੱਤੇ ਨਾਬਾਦ 66 )  ਦੀ ਅਰਧਸ਼ਤਕੀ ਪਾਰੀਆਂ ਨਾਲ 36 . 3 ਓਵਰ ਵਿਚ ਇਕ ਵਿਕੇਟ ਗਵਾ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਦਸਿਆ ਜਾ ਰਿਹਾ ਹੈ ਕਿ ਪੂਰੀ ਸੀਰੀਜ਼ `ਚ ਭਾਰਤ ਬੀ ਦੇ ਬੱਲੇਬਾਜਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਜਿਸ ਦੀ ਬਦੋਲਤ ਹੀ ਟੀਮ ਸੀਰੀਜ਼ ਜਿੱਤਣ `ਚ ਸਫ਼ਲ ਹੋ ਪਾਈ।



 

ਅਗਰਵਾਲ ਨੇ ਸੀਰੀਜ਼ ਵਿਚ ਇੱਕ ਸ਼ਤਕ ਅਤੇ ਇਕ ਅਰਧਸ਼ਤਕ ਦੀ ਮਦਦ ਨਾਲ 236 ਰਣ ਬਣਾਏ। ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਗਰਵਾਲ  ਨੂੰ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਏਸ਼ੀਆ ਕਪ ਲਈ ਭਾਰਤੀ ਟੀਮ ਵਿਚ ਜਗ੍ਹਾ ਮਿਲਣ ਦੀ ਉਂਮੀਦ ਰਹੇਗੀ। ਦੂਸਰੇ ਪਾਸੇ ਸੀਨੀਅਰ ਟੀਮ ਦੇ ਨਾਲ ਰਹਿੰਦੇ ਹੋਏ ਲਗਾਤਾਰ ਖ਼ਰਾਬ ਪ੍ਰਦਰਸ਼ਨ ਕਰਮ ਵਾਲੇ ਪਾਂਡੇ ਨੇ ਵੀ ਇਸ ਟੂਰਨਾਮੈਂਟ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। 



 

ਉਨ੍ਹਾਂ ਨੇ ਟੂਰਨਾਮੈਂਟ ਵਿਚ ਨਾਬਾਦ 95 ,  ਨਾਬਾਦ 21 ,  ਨਾਬਾਦ 117 ਅਤੇ ਨਾਬਾਦ 73 ਰਣ ਬਣਾਏ। ਪਹਿਲਾਂ ਬੱਲੇਬਾਜੀ ਕਰਦੇ ਹੋਏ ਆਸਟਰੇਲੀਆ ਏ  ਦੇ ਵਲੋਂ ਡੀ ਆਰਸੀ ਸ਼ਾਰਟ  ( 72 )  ਅਤੇ ਅਲੈਕਸ ਕਾਰੇ  ( 53 )   ਦੇ ਇਲਾਵਾ ਕੋਈ ਵੀ ਹੋਰ ਬੱਲੇਬਾਜ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਭਾਰਤ ਬੀ  ਦੇ ਵਲੋਂ ਸ਼ਰੇਇਸ ਗੋਪਾਲ ਨੇ ਤਿੰਨ ਜਦੋਂ ਕਿ ਸਿਧਾਰਥ ਕੌਲ ,  ਨਵਦੀਪ ਸੈਨੀ  ਅਤੇ ਦੀਵਾ ਹੁੱਡਾ ਨੇ ਦੋ - ਦੋ ਵਿਕੇਟਾਂ ਲਈਆਂ। ਦਸਿਆ ਜਾ ਰਿਹਾ ਹੈ ਕਿ ਭਾਰਤ ਬੀ ਦੀ ਟੀਮ ਵਲੋਂ ਇਸ ਟੂਰਨਾਮੈਂਟ `ਚ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement