ਭਾਰਤੀ ਟੀਮ ਦੇ ਕ੍ਰਿਕਟਰ ਅੰਬਾਤੀ ਰਾਇਡੂ ਨਹੀਂ ਲੈਣਗੇ ਸੰਨਿਆਸ
Published : Aug 30, 2019, 12:43 pm IST
Updated : Aug 30, 2019, 12:43 pm IST
SHARE ARTICLE
Ambati Rayudu
Ambati Rayudu

ਵਿਸ਼ਵ ਕੱਪ 2019 ’ਚ ਭਾਰਤੀ ਟੀਮ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸੱਜੇ ਹੱਥ...

ਨਵੀਂ ਦਿੱਲੀ: ਵਿਸ਼ਵ ਕੱਪ 2019 ’ਚ ਭਾਰਤੀ ਟੀਮ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸੱਜੇ ਹੱਥ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਂਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹੁਣ ਖ਼ਬਰ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ’ਤੇ ਮੁੜ ਵਿਚਾਰ ਕੀਤਾ ਹੈ ਤੇ ਫਿਰ ਤੋਂ ਕ੍ਰਿਕਟ ਦੇ ਮੈਦਾਨ ’ਤੇ ਵਾਪਸੀ ਕਰਨ ਦਾ ਮਨ ਬਣਾਇਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੀ ਸੂਬਾਈ ਕ੍ਰਿਕਟ ਐਸੋਸੀਏਸ਼ਨ ਨੇ ਕਰ ਦਿੱਤੀ ਹੈ।

BCCI approves chandigarh cricket associationBCCI 

ਦਰਅਸਲ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੰਬਾਤੀ ਰਾਇਡੂ ਸ਼ਾਰਟ ਫਾਰਮੈਂਟ ’ਚ ਹੈਦਰਾਬਾਦ ਟੀਮ ਲਈ ਖੇਡਣਗੇ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਐਲਾਨ ਹੋ ਗਿਆ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ਤੋਂ ਨਾਂ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖ਼ੁਦ ਅੰਬਾਤੀ ਰਾਇਡੂ ਇਸ ਗੱਲ ਦਾ ਸੰਕੇਤ ਦੇ ਚੁੱਕੇ ਸਨ ਕਿ ਉਹ ਭਾਰਤੀ ਟੀਮ ’ਚ ਮੁੜ ਖੇਡਣਾ ਪਸੰਦ ਕਰਨਗੇ।

Ambati rayudu retirement international cricket reportsAmbati rayudu 

ਅੰਬਾਤੀ ਰਾਇਡੂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੂੰ ਲਿਖੀ ਮੇਲ ’ਚ ਕਿਹਾ ਹੈ, ‘ਮੈਂ (ਅੰਬਾਤੀ ਰਾਇਡੂ) ਇਸ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਸੰਨਿਆਸ ਤੋਂ ਵਾਪਸ ਆ ਰਿਹਾ ਹਾਂ ਤੇ ਤਿੰਨਾਂ ਫਾਰਮੈਂਟ ’ਚ ਖੇਡਣ ਲਈ ਤਿਆਰ ਹਾਂ।’ ਉੱਥੇ ਹੀ ਜਵਾਬ ’ਚ ਕ੍ਰਿਕਟ ਐਸੋਸੀਏਸ਼ਨ ਨੇ ਕਿਹਾ ਕਿ ਰਾਇਡੂ ਨੇ ਆਪਣਾ ਸੰਨਿਆਸ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਲਈ 2019-2020 ਦੇ ਸੈਸ਼ਨ ’ਚ ਸ਼ਾਰਟ ਫਾਰਮੈਂਟ ’ਚ ਖੇਡਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement