
ਰੁਪਿੰਦਰ ਸਿੰਘ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਟੋਕੀਉ ਉਲੰਪਿਕ 2020 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਸਟਾਰ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ (Rupinder Pal Singh) ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ (Retirement) ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨੌਜਵਾਨਾਂ ਨੂੰ ਹੁਣ ਮੌਕਾ ਮਿਲੇ। ਰੁਪਿੰਦਰ ਸਿੰਘ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਟੋਕੀਉ ਉਲੰਪਿਕ 2020 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਾਲ 2010 ਵਿਚ ਟੀਮ ਇੰਡੀਆ ਵਿਚ ਡੈਬਿਊ ਕਰਨ ਵਾਲੇ ਰੁਪਿੰਦਰ ਭਾਰਤ ਦੇ ਸਭ ਤੋਂ ਸਫ਼ਲ ਡਰੈਗ ਫਲਿੱਕਰਾਂ (Star Drag Flicker) ਵਿਚੋਂ ਇੱਕ ਹਨ।
ਹੋਰ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਮੀਟਿੰਗ ਹੋਈ ਖ਼ਤਮ
Rupinder Pal Singh
ਰਿਟਾਇਰਮੈਂਟ ਬਾਰੇ ਜਾਣਕਾਰੀ ਦਿੰਦੇ ਹੋਏ ਰੁਪਿੰਦਰ ਪਾਲ ਸਿੰਘ ਨੇ ਕਿਹਾ, “ਮੈਂ ਭਾਰਤੀ ਹਾਕੀ ਟੀਮ (International Hockey) ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਪਿਛਲੇ ਦੋ ਮਹੀਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਰਹੇ ਹਨ। ਟੋਕੀਉ ਵਿਚ ਆਪਣੇ ਸਾਥੀਆਂ ਦੇ ਨਾਲ ਮੰਚ ਉੱਤੇ ਖੜ੍ਹਨਾ ਇੱਕ ਅਨੋਖਾ ਅਨੁਭਵ ਹੈ, ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ। ਮੈਨੂੰ ਲਗਦਾ ਹੈ ਕਿ ਹੁਣ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਜਗ੍ਹਾ ਦੇਣ ਦਾ ਮੌਕਾ ਆ ਗਿਆ ਹੈ ਤਾਂ ਜੋ ਉਹ ਵੀ ਉਹ ਅਨੁਭਵ ਜੀ ਸਕਣ, ਜੋ ਮੈਂ ਪਿਛਲੇ 13 ਸਾਲਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਪ੍ਰਾਪਤ ਕੀਤਾ ਹੈ। ਮੈਨੂੰ 223 ਮੈਚਾਂ ਵਿਚ ਭਾਰਤ ਦੀ ਜਰਸੀ ਪਾਉਣ ਦਾ ਮਾਣ ਪ੍ਰਾਪਤ ਹੋਇਆ ਸੀ ਅਤੇ ਇਨ੍ਹਾਂ ਵਿਚੋਂ ਹਰ ਮੈਚ ਮੇਰੇ ਲਈ ਖਾਸ ਸੀ।”
ਹੋਰ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ SC ਦੀ ਟਿੱਪਣੀ, 'ਰਾਜਮਾਰਗਾਂ ਨੂੰ ਹਮੇਸ਼ਾ ਲਈ ਨਹੀਂ ਕੀਤਾ ਜਾ ਸਕਦਾ ਬੰਦ'
Hi everyone, wanted to share an important announcement with you all. pic.twitter.com/CwLFQ0ZVvj
— Rupinder Pal Singh (@rupinderbob3) September 30, 2021
ਉਨ੍ਹਾਂ ਅੱਗੇ ਲਿਖਿਆ, “ਮੈਂ ਖੁਸ਼ੀ ਨਾਲ ਟੀਮ ਛੱਡ ਰਿਹਾ ਹਾਂ ਕਿਉਂਕਿ ਅਸੀਂ ਭਾਰਤ ਲਈ ਓਲੰਪਿਕ ਤਗਮਾ (Olympic Medal) ਜਿੱਤਣ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਕੀਤਾ ਹੈ। ਮੈਂ ਆਪਣੇ ਨਾਲ ਦੁਨੀਆ ਦੇ ਸਰਬੋਤਮ ਖਿਡਾਰੀਆਂ ਨਾਲ ਖੇਡਣ ਦੀਆਂ ਯਾਦਾਂ ਲੈ ਕੇ ਜਾ ਰਿਹਾ ਹਾਂ। ਮੈਨੂੰ ਉਨ੍ਹਾਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ। ਮੇਰੇ ਸਾਥੀ ਸਾਲਾਂ ਤੋਂ ਮੇਰੀ ਸਭ ਤੋਂ ਵੱਡੀ ਤਾਕਤ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਭਾਰਤੀ ਹਾਕੀ ਨੂੰ ਹੋਰ ਅੱਗੇ ਲਿਜਾਣ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਹੋਰ ਪੜ੍ਹੋ: CM ਚੰਨੀ ਦੱਸਣ ਲੋਟੂ ਬਿਜਲੀ ਸਮਝੌਤੇ ਕਦੋਂ ਰੱਦ ਕਰਨਗੇ : ਹਰਪਾਲ ਚੀਮਾ
Rupinder Pal Singh
ਦੱਸ ਦੇਈਏ ਕਿ, ਰੁਪਿੰਦਰ ਨੇ 6 ਸਾਲ ਦੀ ਉਮਰ ਵਿਚ ਫ਼ਿਰੋਜ਼ਪੁਰ, ਪੰਜਾਬ ਦੀ ਸ਼ੇਰ ਸ਼ਾਹ ਵਾਲੀ ਹਾਕੀ ਅਕੈਡਮੀ ਵਿਚ ਸਿਖਲਾਈ ਸ਼ੁਰੂ ਕੀਤੀ। ਸਾਲ 2002 ਵਿਚ, ਉਨ੍ਹਾਂ ਨੇ ਚੰਡੀਗੜ੍ਹ ਹਾਕੀ ਅਕੈਡਮੀ ਲਈ ਖੇਡਣਾ ਸ਼ੁਰੂ ਕੀਤਾ। ਉਹ ਸਾਲ 2010 ਵਿਚ ਭਾਰਤੀ ਟੀਮ ਦਾ ਹਿੱਸਾ ਬਣੇ ਅਤੇ ਟੀਮ ਲਈ ਖੇਡਦੇ ਰਹੇ। ਉਨ੍ਹਾਂ ਨੇ ਆਪਣੀ ਸ਼ੁਰੂਆਤ 2010 ਵਿਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਦੌਰਾਨ ਕੀਤੀ ਸੀ। ਰੁਪਿੰਦਰ ਨੇ ਇਸ ਟੂਰਨਾਮੈਂਟ ਵਿਚ ਬ੍ਰਿਟੇਨ ਦੇ ਖਿਲਾਫ਼ ਆਪਣੀ ਪਹਿਲੀ ਹੈਟ੍ਰਿਕ ਲਗਾਈ ਸੀ। ਰੁਪਿੰਦਰ ਦੇ ਕਰੀਅਰ ਨੂੰ ਅੱਗੇ ਵਧਾਉਣ ਵਿਚ ਇਹ ਹੈਟ੍ਰਿਕ ਬਹੁਤ ਮਦਦਗਾਰ ਸਾਬਤ ਹੋਈ।