
ਤੁਸੀਂ ਫੈਨਸ ਨੂੰ ਆਪਣੇ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ ਪਰ ਆਸਟ੍ਰੇਲੀਆ 'ਚ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ
ਨਵੀਂ ਦਿੱਲੀ : ਤੁਸੀਂ ਹਮੇਸ਼ਾ ਫੈਨਸ ਨੂੰ ਆਪਣੇ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ ਪਰ ਆਸਟ੍ਰੇਲੀਆ ਦੇ ਐਡੀਲੇਡ 'ਚ ਇੱਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਜਿੱਥੇ ਇੱਕ ਫੈਨ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੂੰ ਹੀ ਫੋਟੋਗ੍ਰਾਫਰ ਬਣਾ ਦਿੱਤਾ। ਫੈਨ ਨੇ ਐਂਕਰ ਨਾਲ ਤਸਵੀਰ ਖਿਚਾਉਣ ਦੇ ਲਈ ਪੋਂਟਿੰਗ ਨੂੰ ਤਸਵੀਰ ਕਲਿਕ ਕਰਨ ਦੀ ਗੁਜ਼ਾਰਿਸ਼ ਕੀਤੀ।
Ricky Ponting Was Approached For a Photo By a Fan
ਅਸਲ 'ਚ ਮਾਮਲਾ ਅੀਡੀਲੇਡ 'ਚ ਪਾਕਿਸਤਾਨ ਅਤੇ ਆਸਟ੍ਰੇਲੀਆ 'ਚ ਡੇਅ-ਨਾਈਟ ਮੈਚ ਦੇ ਦੌਰਾਨ ਦਾ ਹੈ। ਜਿੱਥੇ ਇੱਕ ਫੈਂਨ ਨੇ ਖੂਬਸੂਰਤ ਮਹਿਲਾ ਐਂਕਰ ਨੂੰ ਸਾਬਕਾ ਕ੍ਰਿਕਟਰ ਰਿਕੀ ਨੂੰ ਆਪਣਾ ਕੈਮਰਾ ਬਣਾ ਦਿੱਤਾ ਅਤੇ ਤਸਵੀਰ ਕਲਿੱਕ ਕਰਨ ਨੂੰ ਕਿਹਾ। ਐਂਕਰ ਨਾਲ ਤਸਵੀਰ ਕਲਿਕ ਕਰਵਾਉਣ ਦੀ ਨੌਜਵਾਨ ਦੀ ਇੱਛਾ ਨੂੰ ਵੇਖ ਪੋਟਿੰਗ ਨੇ ਉਸ ਨੂੰ ਮਨਾ ਨਹੀਂ ਕੀਤਾ।
Ricky Ponting
ਉਧਰ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫੋਟੋ ਨੂੰ ਖੁਦ ਐਂਕਰ ਮੇਲਾਨੀ ਨੇ ਰੀ-ਟਵੀਟ ਕੀਤਾ ਹੈ। ਜੇਕਰ ਮੈਚ ਦੀ ਗੱਲ ਕਰੀਏ ਤਾਂ ਅਸਟ੍ਰੇਲਿੀਆ ਨੇ ਟੌਸ ਜਿੱਤਕੇ ਪਹਿਲਾ ਬੱਲੇਬਾਜ਼ੀ ਦਾ ਫੈਸਲਾ ਕੀਤਾ। ਜਦਕਿ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਡੇਵਿਡ ਵਾਰਨਰ ਨੇ ਦੋਹਰਾ ਸੈਂਕੜਾ ਜੜਕੇ ਪਾਰੀ ਨੂੰ ਸੰਭਾਲ ਲਿਆ।
A fan walks up to Ricky Ponting and @Mel_Mclaughlin, asking for a picture...
— #7Cricket (@7Cricket) November 29, 2019
And then hands the phone to Ricky so he can take the photo ? pic.twitter.com/PqXQ1xQlK0
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।