
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਸਿਰਫ਼ ਪਰਦੇ ‘ਤੇ ਹੀ ਨਹੀਂ ਬਲਕਿ ਅਪਣੀ ਅਸਲ ਜ਼ਿੰਦਗੀ ਵਿਚ ਵੀ ਹੀਰੋਪੰਤੀ ਵਾਲੇ ਕੰਮ ਕਰਨ ਵਿਚ ਪਿੱਛੇ ਨਹੀਂ ਰਹਿੰਦੇ।
ਨਵੀਂ ਦਿੱਲੀ: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਸਿਰਫ਼ ਪਰਦੇ ‘ਤੇ ਹੀ ਨਹੀਂ ਬਲਕਿ ਅਪਣੀ ਅਸਲ ਜ਼ਿੰਦਗੀ ਵਿਚ ਵੀ ਹੀਰੋਪੰਤੀ ਵਾਲੇ ਕੰਮ ਕਰਨ ਵਿਚ ਪਿੱਛੇ ਨਹੀਂ ਰਹਿੰਦੇ। ਉਹ ਅਪਣੇ ਸਮਾਜਕ ਜੀਵਨ ਦੇ ਨਾਲ-ਨਾਲ ਅਪਣੀ ਦਰਿਆਦਿਲੀ ਲਈ ਵੀ ਪਛਾਣੇ ਜਾਂਦੇ ਹਨ। ਇਕ ਵਾਰ ਫਿਰ ਅਜਿਹੀ ਖ਼ਬਰ ਸਾਹਮਣੇ ਆਈ ਹੈ ਕਿ ਲੋਕ ਸ਼ਾਹਰੁਖ ਖ਼ਾਨ ਦੇ ਮੁਰੀਦ ਹੋ ਗਏ ਹਨ।
Congratulations and my love to Anupama as she starts on this new journey of life. May it be filled with love light and laughter. U r the man Jagdeep...and may u both have double the reasons to be happy with this union. https://t.co/hANJGRLD8P
— Shah Rukh Khan (@iamsrk) November 20, 2019
ਸ਼ਾਹਰੁਖ ਖ਼ਾਨ ਮੀਰ ਫਾਂਊਡੇਸ਼ਨ ਦੇ ਜ਼ਰੀਏ ਹਮੇਸ਼ਾਂ ਹੀ ਐਸਿਟ ਅਟੈਕ ਸਰਵਾਈਵਰਜ਼ ਦੀ ਮਦਦ ਲਈ ਅੱਗੇ ਆਉਂਦੇ ਹਨ। ਅਜਿਹੇ ਵਿਚ ਉਹਨਾਂ ਨੇ ਹੁਣ ਇਕ ਐਸਿਡ ਅਟੈਕ ਸਰਵਾਈਵਰ ਦੇ ਵਿਆਹ ਵਿਚ ਮਦਦ ਕਰਕੇ ਮਿਸਾਲ ਪੇਸ਼ ਕੀਤੀ ਹੈ। ਸ਼ਾਹਰੁਖ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ਼ ਖ਼ਾਨ ਨੇ ਅਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਐਸਿਡ ਅਟੈਕ ਪੀੜਤ ਨੂੰ ਉਸ ਦੇ ਵਿਆਹ ਦੀ ਵਧਾਈ ਦਿੱਤੀ ਹੈ ਅਤੇ ਉਹਨਾਂ ਦੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼ਾਹਰੁਖ਼ ਖ਼ਾਨ ਨੇ ਟਵਿਟਰ ‘ਤੇ ਐਸਿਡ ਅਟੈਕ ਪੀੜਤ ਲਈ ਇਕ ਮੈਸੇਜ ਵੀ ਲਿਖਿਆ ਹੈ।
Shah Rukh Khan sends 'love' to acid attack survivor on her marriage
ਸ਼ਾਹਰੁਖ਼ ਖ਼ਾਨ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ, ‘ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨ ਲਈ ਵਧਾਈ। ਰੱਬ ਕਰੇ ਤੁਹਾਡੀ ਜ਼ਿੰਦਗੀ ਪਿਆਰ, ਰੋਸ਼ਨੀ ਅਤੇ ਖੁਸ਼ੀਆਂ ਭਰੀ ਹੋਵੇ। ਤੁਸੀਂ ਦੋਵੇਂ ਇਕ ਦੂਜੇ ਦੀ ਦੁੱਗਣੀ ਖੁਸ਼ੀ ਦਾ ਕਾਰਨ ਬਣੋ’। ਦੱਸ ਦਈਏ ਕਿ ਸ਼ਾਹਰੁਖ ਖ਼ਾਨ ਐਸਿਡ ਅਟੈਕ ਪੀੜਤਾਂ ਦੇ ਰਿਹੇਬੀਲੇਸ਼ਨ ਸੈਂਟਰ ਨਾਲ ਜੁੜੇ ਹੋਏ ਹਨ, ਜਿੱਥੇ ਉਹ ਮੈਡੀਕਲ ਇਲਾਜ ਵਿਚ ਪੀੜਤਾਂ ਦੀ ਮਦਦ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।