
ਸੋਸ਼ਲ ਮੀਡੀਆ ਸਟਾਰ ਰਾਨੂ ਮੰਡਲ ਇੱਕ ਸੈਲੀਬ੍ਰਿਟੀ ਬਣ ਚੁੱਕੀ ਹੈ। ਉਨ੍ਹਾਂ ਦੀ ਆਵਾਜ ਦੇ ਦੀਵਾਨੇ ਹੋਏ ਹਿਮੇਸ਼ ਰੇਸ਼ਮੀਆ ਨੇ ...
ਮੁੰਬਈ:ਸੋਸ਼ਲ ਮੀਡੀਆ ਸਟਾਰ ਰਾਨੂ ਮੰਡਲ ਇੱਕ ਸੈਲੀਬ੍ਰਿਟੀ ਬਣ ਚੁੱਕੀ ਹੈ। ਉਨ੍ਹਾਂ ਦੀ ਆਵਾਜ ਦੇ ਦੀਵਾਨੇ ਹੋਏ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ ਵਿੱਚ ਗੀਤ ਗਾਉਣ ਦਾ ਮੌਕਾ ਦਿੱਤਾ ਸੀ ਜਿਸ ਤੋਂ ਬਾਅਦ ਉਹ ਲੋਕਾਂ ਦੀਆਂ ਅੱਖਾਂ ਦਾ ਤਾਰਾ ਬਣ ਗਈ। ਲੰਬੇ ਸਮੇਂ ਤੋਂ ਰਾਨੂ ਮੰਡਲ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਨਹੀਂ ਆਏ ਸਨ।
Ranu Mondal
ਪਰ ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਰਾਨੂ ਮੰਡਲ ਆਪਣੀ ਆਵਾਜ਼ ਦੇ ਕਾਰਨ ਨਹੀਂ ਸਗੋਂ ਫੈਨ ਦੇ ਨਾਲ ਬਦਤਮੀਜੀ ਕਰਣ ਦੀ ਵਜ੍ਹਾ ਨਾਲ ਸੁਰਖੀਆਂ 'ਚ ਬਣੀ ਹੋਈ ਹੈ। ਰਾਨੂ ਜਦੋਂ ਲੋਕਾਂ ਦੇ ਸਾਹਮਣੇ ਆਈ ਤਾਂ ਕਾਫੀ ਨਿਮਰਤਾ ਨਾਲ ਬੋਲਦੀ ਦਿਖਾਈ ਦਿੱਤੀ। ਹੁਣ ਰਾਨੂ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਸਟਾਰ ਬਣਨ ਤੋਂ ਬਾਅਦ ਰਾਨੂ ਵਿਚ ਕਾਫੀ ਬਦਲਾਅ ਆ ਗਏ ਹਨ। ਸੋਸ਼ਲ ਮੀਡੀਆ ਉਤੇ ਰਾਨੂ ਦਾ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ।
Don't touch me, I'm celeb now : Ranu Mondal
— HasegaIndia (@indiahasegaa) https://twitter.com/
We made her celebrity and now see her attitude.https://twitter.com/hashtag/ranumondal?src=hash& amp;ref_src=twsrc%5Etfw"># ranumondal https://twitter.com/ hashtag/ranumandal?src=hash& amp;ref_src=twsrc%5Etfw"># ranumandal https://t.co/HOGFPYnU4s" >pic.twitter.com/HOGFPYnU4sa> indiahasegaa/status/ 1191404644796223488?ref_src= twsrc%5Etfw">November 4, 2019
ਵੀਡੀਓ ਵਿਚ ਰਾਨੂ ਕਿਸੇ ਸੁਪਰ ਮਾਰਕੀਟ ਵਿਚ ਖਰੀਦਦਾਰੀ ਕਰ ਰਹੀ ਹੈ। ਇਸੇ ਦੌਰਾਨ ਇਕ ਮਹਿਲਾ ਨੇ ਪਿੱਛੇ ਤੋਂ ਆ ਕੇ ਰਾਨੂ ਦੀ ਬਾਂਹ ਉਤੇ ਹੱਥ ਰਖ ਕੇ ਉਨ੍ਹਾਂ ਨੂੰ ਬੁਲਾ ਕੇ ਸੈਲਫੀ ਲੈਣ ਲਈ ਕਹਿੰਦੀ ਹੈ। ਰਾਨੂ ਨੂੰ ਗੁੱਸਾ ਆ ਜਾਂਦਾ ਹੈ। ਪਹਿਲਾਂ ਤਾਂ ਉਹ ਮਹਿਲਾ ਨੂੰ ਦੂਰ ਹੋਣ ਲਈ ਕਹਿੰਦੀ ਹੈ ਅਤੇ ਫੇਰ ਉਸ ਨੂੰ ਛੂ ਕੇ ਪੁਛਦੀ ਹੈ ਕਿ ਅਜਿਹਾ ਕਰਨ ਦਾ ਕੀ ਮਤਲਬ ਹੈ। ਮਹਿਲਾਂ ਵੱਲੋਂ ਛੂਹਣ ਕਾਰਨ ਰਾਨੂ ਭੜਕ ਜਾਂਦੀ ਹੈ। ਰਾਣੂ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਨਾਰਾਜ਼ ਹਨ।
Ranu Mondal
ਸਾਰੇ ਇਸ ਵਿਵਹਾਰ ਨੂੰ ਬੁਰਾ ਕਹਿ ਰਹੇ ਹਨ। ਕਈ ਫੈਨਸ ਨੇ ਕਿਹਾ ਕਿ ਸਟਾਰ ਬਣਨ ਤੋਂ ਬਾਅਦ ਰਾਨੂ ਦਾ ਰਵੱਈਆ ਬਦਲ ਗਿਆ ਹੈ। ਰਾਨੂ ਨੂੰ ਸਲਾਹ ਦਿੰਦੇ ਹੋਏ, ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਵਿਅਕਤੀ ਨੂੰ ਕਦੇ ਵੀ ਸਫਲਤਾ 'ਤੇ ਸ਼ੇਖੀ ਨਹੀਂ ਮਾਰਨੀ ਚਾਹੀਦੀ, ਨਹੀਂ ਤਾਂ ਇਸ ਨੂੰ ਥੱਲੇ ਆਉਣ ਵਿਚ ਸਮਾਂ ਨਹੀਂ ਲੱਗਦਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਰਾਣੂ ਨੂੰ ਛੂਹਣ ਵਾਲੀ ਔਰਤ ਦੀ ਗਲਤੀ ਵੀ ਦੱਸੀ ਹੈ ਪਰ ਕਿਸੇ ਨੂੰ ਵੀ ਰਾਨੂ ਦਾ ਵਤੀਰਾ ਪਸੰਦ ਨਹੀਂ ਆਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।