ਕ੍ਰਿਕਟ ਦੇ ਮੈਦਾਨ 'ਚ ਇਸ ਮਸ਼ਹੂਰ ਹਸਤੀ ਦੇ ਸਿਰ 'ਚ ਗੇਂਦ ਲੱਗਣ ਨਾਲ ਹੋਈ ਮੌਤ
Published : Nov 30, 2019, 12:08 pm IST
Updated : Nov 30, 2019, 12:08 pm IST
SHARE ARTICLE
Umpire John Williams
Umpire John Williams

ਕ੍ਰਿਕਟ ਮੈਚ 'ਚ ਕਈ ਤਰ੍ਹਾਂ ਦੇ ਫੈਸਲੇ ਕਰਨ ਲਈ ਅੰਪਾਇਰਾਂ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਹਾਲਾਂਕਿ ਇਹ ਕੰਮ ਬੜਾ ਹੀ ਜੋਖਮ ਭਰਿਆ ਹੁੰਦਾ ਹੈ, ਕਿਉਂਕਿ ਕਈ ਵਾਰ

ਨਵੀਂ ਦਿੱਲੀ : ਕ੍ਰਿਕਟ ਮੈਚ 'ਚ ਕਈ ਤਰ੍ਹਾਂ ਦੇ ਫੈਸਲੇ ਕਰਨ ਲਈ ਅੰਪਾਇਰਾਂ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਹਾਲਾਂਕਿ ਇਹ ਕੰਮ ਬੜਾ ਹੀ ਜੋਖਮ ਭਰਿਆ ਹੁੰਦਾ ਹੈ, ਕਿਉਂਕਿ ਕਈ ਵਾਰ ਗੇਂਦ ਦੇ ਲੱਗ ਜਾਣ ਕਰਕੇ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਥੋਂ ਤੱਕ ਕਿ ਜਾਨ ਜਾਣ ਦਾ ਵੀ ਖਤਰਾ ਰਹਿੰਦਾ ਹੈ। 2014 ਨੂੰ ਆਸਟਰੇਲੀਆ ਦੇ ਬੱਲੇਬਾਜ਼ ਫਿਲਿਪ ਹਿਊਜ ਦੇ ਸਿਰ 'ਤੇ ਗੇਂਦ ਲੱਗਣ ਕਾਰਨ ਉਸ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਕ੍ਰਿਕਟ ਜਗਤ 'ਚ ਦੁੁੱਖ ਦੀ ਲਹਿਰ ਛਾ ਗਈ ਸੀ। ਇਕ ਵਾਰ ਫਿਰ ਅਜਿਹਾ ਹੀ ਕੁਝ ਇਕ ਦਿੱਗਜ ਅੰਪਾਇਰ ਜੌਨ ਵਿਲੀਅਮ ਦੇ ਨਾਲ ਹੋਇਆ ਹੈ, ਜਿਨ੍ਹਾਂ ਦੀ ਮੈਚ ਦੌਰਾਨ ਗੇਂਦ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

umpire john williamsumpire john williams

ਜੌਨ ਵਿਲੀਅਮ ਦੇ ਸਿਰ 'ਤੇ ਲੱਗੀ ਸੀ ਗੇਂਦ
ਇਹ ਮਾਮਲਾ ਇੰਗਲੈਂਡ ਦੇ ਇਕ ਕ੍ਰਿਕਟ ਕਲੱਬ ਦਾ ਹੈ, ਜਿੱਥੇ 80 ਸਾਲ ਦੇ ਅੰਪਾਇਰ ਜੌਨ ਵਿਲੀਅਮ ਨੂੰ ਆਪਣੀ ਜਾਨ ਗਵਾਉਣੀ ਪਈ। ਮੈਚ ਦੌਰਾਨ ਇਕ ਬੱਲੇਬਾਜ਼ ਨੇ ਤੇਜ਼ੀ ਦੇ ਨਾਲ ਸ਼ਾਟ ਖੇਡਿਆ ਜੋ ਸਿੱਧਾ ਅੰਪਾਇਰ ਦੇ ਸਿਰ 'ਤੇ ਜਾ ਲੱਗਾ। ਹਾਦਸਾ ਇਨਾਂ ਭਿਆਨਕ ਸੀ ਕਿ ਜੌਨ ਵਿਲੀਅਮ ਤੁਰੰਤ ਹੀ ਬੋਹੋਸ਼ ਹੋ ਕੋ ਡਿੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਹੀ ਹਸਪਤਾਨ ਲੈ ਜਾਇਆ ਗਿਆ। ਜਾਣਕਾਰੀ ਮੁਤਾਬਕ ਗੇਂਦ ਸਿਰ 'ਤੇ ਲੱਗਣ ਤੋਂ ਬਾਅਦ ਉਹ ਕੌਮਾ 'ਚ ਚੱਲੇ ਗਏ। ਪਿਛਲੇ 4 ਮਹੀਨਿਆਂ ਤੋਂ ਵਿਲੀਅਮ ਕੋਮਾ 'ਚ ਹੀ ਸਨ।

umpire john williamsumpire john williams

ਜੁਲਾਈ ਦੇ ਮਹੀਨੇ ਵਾਪਰਿਆ ਸੀ ਇਹ ਹਾਦਸਾ
ਮੈਚ ਦੇ ਦੌਰਾਨ ਅੰਪਾਇਰ ਵਿਲੀਅਮ ਨਾਲ ਇਹ ਹਾਦਸਾ ਜੁਲਾਈ ਦੇ ਮਹੀਨੇ 'ਚ ਹੋਇਆ ਸੀ। ਵਿਲੀਅਮ ਨੂੰ ਕਾਰਡਿਫ ਦੇ ਯੂਨੀਵਰਸਿਟੀ ਹਾਸਪਿਟਲ ਆਫ ਵੇਲਸ 'ਚ ਭਰਤੀ ਕਰਾਇਆ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਕੌਮਾ 'ਚ ਸਨ। ਦੋ ਹਫਤੇ ਪਹਿਲਾਂ ਹੀ ਅੰਪਾਇਰ ਜਾਨ ਵਿਲੀਅਮ ਨੂੰ ਉਨ੍ਹਾਂ ਦੇ ਘਰ ਦੇ ਕੋਲ ਬਣੇ ਵਿਧੀਬੁਸ਼ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।

umpire john williamsumpire john williams

ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮੈਡੀਕਲ ਰਿਪੋਰਟ 'ਚ ਇਹ ਸਾਫ ਤੌਰ 'ਚ ਇਹ ਦਸਿਆ ਗਿਆ ਕਿ ਉਨ੍ਹਾਂ ਦੀ ਮੌਤ ਇਕ ਗੰਭੀਰ ਹੈੱਡ ਇੰਜਰੀ ਦੀ ਵਜ੍ਹਾ ਕਰਕੇ ਹੋਈ। ਇਸ ਘਟਨਾ ਤੋਂ ਦੁਖੀ ਉਨ੍ਹਾਂ ਦੇ ਦੋਸਤ ਬਿਲ ਕਾਰਨ ਨੇ ਇੰਗਲਿਸ਼ ਮੀਡੀਆ ਨੂੰ ਦੱਸਿਆ ਕਿ ਅੰਪਾਇਰ ਲਈ ਵੀ ਇਕ ਹੈਲਮੈੱਟ ਵਰਗਾ ਸਾਧਨ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਸੁਰੱਖਿਤ ਮਹਿਸੂਸ ਕਰ ਸਕਣ। ਹਾਲਾਂਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੁਝ ਅੰਪਾਇਰ ਪ੍ਰੋਟੈਕਸ਼ਨ ਇਸਤੇਮਾਲ ਕਰਦੇ ਹਨ, ਪਰ ਸਥਾਨਕ ਪੱਧਰ 'ਤੇ ਅਜੇ ਵੀ ਪੁਰਾਣੇ ਸਮੇਂ ਦੀ ਤਰ੍ਹਾਂ ਹੀ ਚੱਲ ਰਹੇ ਹਨ, ਜਿਸ ਕਰਕੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ।

umpire john williamsumpire john williams

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement