
ਦੁਨੀਆ ਦੇ ਸਤਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ ਨੇ ਗੋਡੇ ਦੀ ਸੱਟ ਕਾਰਨ ਸ਼ੁਕਰਵਾਰ ਨੂੰ ਅਗਲੇ ਹਫ਼ਤੇ ਹੋਣ ਵਾਲੇ ਮਹਾਂਰਾਸ਼ਟਰ ਓਪਨ ਟੈਨਿਸ ਟੂਰਨਾਮੈਂਟ ਤੋਂ...
ਪੁਣੇ : ਦੁਨੀਆ ਦੇ ਸਤਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ ਨੇ ਗੋਡੇ ਦੀ ਸੱਟ ਕਾਰਨ ਸ਼ੁਕਰਵਾਰ ਨੂੰ ਅਗਲੇ ਹਫ਼ਤੇ ਹੋਣ ਵਾਲੇ ਮਹਾਂਰਾਸ਼ਟਰ ਓਪਨ ਟੈਨਿਸ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ। ਕ੍ਰੋਏਸ਼ੀਆ ਦੇ ਦੂਜਾ ਦਰਜ਼ਾ ਖਿਡਾਰੀ ਦੇ ਹਟਣ ਨਾਲ ਪੁਰਤਗਾਲ ਦੇ ਪੇਡਰੋ ਸੌਸਾ ਮੁੱਖ ਡਰਾਅ 'ਚ ਪ੍ਰਵੇਸ਼ ਕਰ ਲੈਣਗੇ। ਸਿਲਿਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਣ ਦਾ ਐਲਾਨ ਕੀਤਾ।
Marin Cilic
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ, ਮੈਨੂੰ ਇਹ ਐਲਾਨ ਕਰਦੇ ਹੋਏ ਦੁਖ ਹੋ ਰਿਹਾ ਹੈ ਕਿ ਮੈਨੂੰ ਟਾਟਾ ਓਪਨ ਮਹਾਂਰਾਸ਼ਟਰ ਤੋਂ ਹਟਣਾ ਪੈ ਰਿਹਾ ਹੈ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਆਯੋਜਕਾਂ ਤੋਂ ਮੁਆਫੀ ਮੰਗਦਾ ਹਾਂ। ਸਿਲਿਚ ਨੇ ਕਿਹਾ, ਮੈਂ ਖੇਡਣਾ ਚਾਹੁੰਦਾ ਸੀ ਪਰ ਮੇਰੇ ਗੋਡੇ ਦਾ ਦਰਦ ਵਧ ਗਿਆ ਹੈ। ਇਹ ਟੂਰਨਾਮੈਂਟ 31 ਦਸੰਬਰ ਤੋਂ ਪੰਜ ਜਨਵਰੀ 2019 ਤੱਕ ਕਰਾਇਆ ਜਾਵੇਗਾ।