
ਭਾਰਤ ਨੂੰ ਪਿਛਲੇ ਸਾਲ ਅੰਡਰ-19 ਵਿਸ਼ਵ ਕੱਪ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਨਜੋਤ...
ਦਿੱਲੀ: ਭਾਰਤ ਨੂੰ ਪਿਛਲੇ ਸਾਲ ਅੰਡਰ-19 ਵਿਸ਼ਵ ਕੱਪ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਨਜੋਤ ਕਾਲੜਾ ਨੂੰ ਉਮਰ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ‘ਤੇ ਏਜ ਗਰੁੱਪ ਟੂਰਨਾਮੈਂਟ ‘ਚ ਦੋ ਸਾਲ ਲਈ ਬੈਨ ਲਗਾ ਦਿੱਤਾ ਗਿਆ ਹੈ। ਰਿਪੋਰਟਸ ਮੁਤਾਬਕ ਦਿੱਲੀ ਕ੍ਰਿਕੇਟ ਦੇ ਦਿਗਪਾਲ ਨੇ ਉਨ੍ਹਾਂ ਉੱਤੇ ਇਹ ਬੈਨ ਲਗਾਇਆ। ਉਥੇ ਹੀ ਭਾਰਤ ਨੂੰ ਸਭ ਤੋਂ ਵੱਡਾ ਝਟਕਾ ਸ਼ਿਵਮ ਮਾਵੀ ਦੇ ਰੂਪ ‘ਚ ਲੱਗ ਸਕਦਾ ਹੈ।
Manjot Kalra
ਉਮਰ ਧੋਖਾਧੜੀ ਮਾਮਲੇ ‘ਚ ਉਨ੍ਹਾਂ ਦਾ ਮਾਮਲਾ ਅੱਗੇ ਬੀਸੀਸੀਆਈ (BCCI) ਨੂੰ ਭੇਜ ਦਿੱਤਾ ਗਿਆ ਹੈ। ਮਨਜੋਤ ਕਾਲੜਾ ਪਿਛਲੇ ਸਾਲ ਹੋਏ ਅੰਡਰ-19 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ‘ਚ ‘ਮੈਨ ਆਫ਼ ਦ ਮੈਚ’ ਰਹੇ ਸਨ। ਉਨ੍ਹਾਂ ਨੇ ਫਾਇਨਲ ‘ਚ ਜੇਤੂ ਸੈਂਕੜਾ ਜੜਿਆ ਸੀ। ਇਸ ਸਾਲ ਜੂਨ ‘ਚ ਦਿੱਲੀ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਯੂਨਿਟ ਨੇ ਕਾਲੜਾ ਦੇ ਮਾਤਾ-ਪਿਤਾ ‘ਤੇ ਚਾਰਜਸ਼ੀਟ ਦਾਖਲ ਕੀਤੀ ਸੀ।
Manjot Kalra
ਉਨ੍ਹਾਂ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਜੂਨੀਅਰ ਕ੍ਰਿਕੇਟ ਖਿਡਾਉਣ ਲਈ ਉਨ੍ਹਾਂ ਨੇ ਮਨਜੋਤ ਦੀ ਜਨਮ ਮਿਤੀ 1999 ਦੱਸੀ। ਜਦੋਂ ਕਿ ਖਬਰਾਂ ਅਨੁਸਾਰ ਕਾਲੜਾ ਦੀ ਅਸਲੀ ਜਨਮ ਤਾਰੀਖ 15 ਜਨਵਰੀ 1998 ਹੈ ਨਾ ਕਿ 15 ਜਨਵਰੀ 1999। ਹਾਲਾਂਕਿ ਜਦੋਂ ਇਹ ਮਾਮਲਾ ਉਠਿਆ ਸੀ ਤਾਂ ਉਸ ਸਮੇਂ ਮਨਜੋਤ ਬਾਲਗ ਨਹੀਂ ਸਨ ਕਿ ਉਨ੍ਹਾਂ ‘ਤੇ ਐਫਆਈਆਰ ਦਰਜ ਕੀਤੀ ਜਾਵੇ, ਇਸ ਲਈ ਚਾਰਜਸ਼ੀਟ ਵਿੱਚ ਉਨ੍ਹਾਂ ਦੇ ਪਿਤਾ ਪ੍ਰਵੀਨ ਕੁਮਾਰ ਅਤੇ ਮਾਤਾ ਰਣਜੀਤ ਕੌਰ ਦਾ ਨਾਮ ਲਿਖਿਆ ਗਿਆ।
Manjot Kalra
ਸ਼ਿਵਮ ਮਾਵੀ ‘ਤੇ ਵੀ ਸੰਕਟ ਦੇ ਬੱਦਲ ਭਾਰਤ ਨੂੰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਿਵਮ ਮਾਵੀ ਉੱਤੇ ਵੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਮਾਵੀ ਟੀਮ ਇੰਡੀਆ ਦਾ ਭਵਿੱਖ ਮੰਨਿਆ ਜਾਂਦਾ ਹੈ। ਪਰ ਉਮਰ ਧੋਖਾਧੜੀ ‘ਚ ਫਸਣ ਤੋਂ ਬਾਅਦ ਉਨ੍ਹਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। 21 ਸਾਲ ਦੇ ਸ਼ਿਵਮ ਮਾਵੀ ਨੇ ਛੇ ਫਰਸਟ ਕਲਾਸ ਮੈਚ ਖੇਡੇ ਹਨ। ਜਿਸ ‘ਚ ਉਨ੍ਹਾਂ ਨੇ 115 ਰਨ ਬਣਾਉਣ ਦੇ ਨਾਲ ਹੀ 25 ਵਿਕਟਾਂ ਵੀ ਲਈਆਂ ਹਨ ਜਦੋਂ ਕਿ 16 ਲਿਸਟ ਏ ਕ੍ਰਿਕੇਟ ਵਿੱਚ 74 ਰਨ ਬਣਾਉਣ ਦੇ ਨਾਲ ਹੀ 22 ਵਿਕਟਾਂ ਲਈਆਂ।
Manjot Kalra
ਉਥੇ ਹੀ 9 ਟੀ20 ਮੈਚ ਵਿੱਚ 13 ਰਨ ਬਣਾਉਣ ਦੇ ਨਾਲ ਹੀ ਪੰਜ ਵਿਕਟਾਂ ਵੀ ਲਈਆਂ। ਉਥੇ ਹੀ ਕੇਕੇਆਰ ਦੇ ਦੂਜੇ ਖਿਡਾਰੀ ਨੀਤੀਸ਼ ਰਾਣਾ ਵੀ ਉਮਰ ਧੋਖਾਧੜੀ ਦੇ ਮਾਮਲੇ ਵਿੱਚ ਫਸੇ ਹਨ। ਇਸ ਖਿਡਾਰੀ ਨੂੰ ਆਪਣੀ ਜਨਮਮਿਤੀ ਨਾਲ ਜੁੜੇ ਪੇਪਰ ਜਮਾਂ ਕਰਨ ਲਈ ਕਿਹਾ ਗਿਆ ਹੈ। ਜੇਕਰ ਉਹ ਗਲਤ ਪਾਈ ਜਾਂਦੀ ਹੈ ਤਾਂ ਨੀਤੀਸ਼ ਰਾਣਾ ‘ਤੇ ਵੀ ਕਾਰਵਾਈ ਹੋ ਸਕਦੀ ਹੈ।