
ਸਪੇਨ ਦੀ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਸੱਜੇ ਗੋਡੇ 'ਚ ਸੱਟ ਲੱਗਣ ਕਾਰਨ ਕਈ ਮਹੀਨਿਆਂ ਲਈ ਕੋਰਟ ਤੋਂ ਬਾਹਰ.......
ਮੈਡ੍ਰਿਡ : ਸਪੇਨ ਦੀ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਸੱਜੇ ਗੋਡੇ 'ਚ ਸੱਟ ਲੱਗਣ ਕਾਰਨ ਕਈ ਮਹੀਨਿਆਂ ਲਈ ਕੋਰਟ ਤੋਂ ਬਾਹਰ ਹੋ ਸਕਦੀ ਹੈ। ਤਿੰਨ ਵਾਰ ਦੀ ਵਿਸਵ ਚੈਂਪੀਅਨ ਅਤੇ ਓਲੰਪਿਕ ਚੈਂਪੀਅਨ 25 ਸਾਲਾ ਮਾਰਿਨ ਪਿਛਲੇ ਐਤਵਾਰ ਨੂੰ ਇੰਡੋਨੇਸ਼ੀਆ ਮਾਸਟਰਸ ਦੇ ਫਾਈਨਲ ਮੈਚ ਦੇ ਦੌਰਾਨ ਭਾਰਤ ਦੀ ਸਾਇਨਾ ਨੇਹਵਾਲ ਖਿਲਾਫ ਆਪਣੇ ਸੱਜੇ ਗੋਡੇ 'ਤੇ ਸੱਟ ਲਵਾ ਬੈਠੀ ਅਤੇ ਉਨ੍ਹਾਂ ਨੇ ਪਹਿਲੇ ਗੇਮ ਦੇ ਦਰਦ ਕਾਰਨ ਉਦੋਂ ਮੈਚ ਛੱਡ ਦਿੱਤਾ ਜਦੋਂ ਉਹ 10-4 ਨਾਲ ਅੱਗੇ ਸੀ।
ਸੱਟ ਲੱਗਣ ਦੇ ਬਾਅਦ ਉਨ੍ਹਾਂ ਦਾ ਸਪੇਨ 'ਚ ਸੋਮਵਾਰ ਨੂੰ ਟੈਸਟ ਕੀਤਾ ਗਿਆ ਜਿਸ 'ਚ ਉਸ ਦੇ ਸੱਜੇ ਪੈਰ ਦੇ ਗੋਡੇ 'ਚ ਲੱਗੀ ਗੰਭੀਰ ਸੱਟ ਦਾ ਪਤਾ ਲੱਗਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਆਪਰੇਸ਼ਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਮਹੀਨਿਆਂ ਤਕ ਰਿਹੈਬਲੀਟੇਸ਼ਨ ਤੋਂ ਗੁਜ਼ਰਨਾ ਹੋਵੇਗਾ। ਆਪਰੇਸ਼ਨ ਕਦੋਂ ਹੋਵੇਗਾ ਇਸ ਦੀ ਤਰੀਕ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ।