ਅਫ਼²ਰੀਦੀ ਨੇ ਅਪਣੀ ਫ਼ਾਊਂਡੇਸ਼ਨ ਨੂੰ ਬੱਲਾ ਭੇਂਟ ਕਰਨ 'ਤੇ ਕੋਹਲੀ ਦਾ ਕੀਤਾ ਧਨਵਾਦ
Published : Aug 1, 2017, 5:43 pm IST
Updated : Mar 31, 2018, 6:14 pm IST
SHARE ARTICLE
Afridi and Kohli
Afridi and Kohli

ਪਾਕਿਸਤਾਨ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਅਪਣੀ ਫ਼ਾਊਂਡੇਸ਼ਨ 'ਸ਼ਾਹਿਦ ਅਫ਼ਰੀਦੀ ਫ਼ਾਊਂਡੇਸ਼ਨ' ਨੂੰ ਬੱਲਾ ਭੇਂਟ ਕਰਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਧਨਵਾਦ ਕੀਤਾ ਹੈ।

 

ਨਵੀਂ ਦਿੱਲੀ, 1 ਅਗੱਸਤ: ਪਾਕਿਸਤਾਨ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਅਪਣੀ ਫ਼ਾਊਂਡੇਸ਼ਨ 'ਸ਼ਾਹਿਦ ਅਫ਼ਰੀਦੀ ਫ਼ਾਊਂਡੇਸ਼ਨ' ਨੂੰ ਬੱਲਾ ਭੇਂਟ ਕਰਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਧਨਵਾਦ ਕੀਤਾ ਹੈ।
ਬੱਲੇ ਦੀ ਤਸਵੀਰ ਦੇ ਨਾਲ ਅਫ਼ਰੀਦੀ ਨੇ ਅਪਣੇ ਟਵਿਟਰ ਹੈਂਡਲ 'ਤੇ ਲਿਖਿਆ, ''ਏ.ਐਸ.ਏ. ਫ਼ਾਊਂਡੇਸ਼ਨ ਦੇ ਸਮਰਥਨ ਲਈ ਤੁਹਾਡਾ ਧਨਵਾਦ ਏ.ਆਈ.ਐੱਮ.ਵੀ.ਕੋਹਲੀ। ਤੁਹਾਡੇ ਜਿਹੇ ਦੋਸਤ ਅਤੇ ਸਮਰਥਕ ਯਕੀਨੀ ਤੌਰ 'ਤੇ ਇਹ ਪੱਕਾ ਕਰਦੇ ਹਨ ਕਿ ਸਾਰਿਆਂ ਲਈ ਉਮੀਦ ਜ਼ਿੰਦਾ ਰਹੇ।''
ਜ਼ਿਕਰਯੋਗ ਹੈ ਕਿ ਅਫ਼ਰੀਦੀ ਨੇ ਜਦੋਂ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲਿਆ ਸੀ ਤਾਂ ਭਾਰਤੀ ਟੀਮ ਨੇ ਕੋਹਲੀ ਦੀ ਸ਼ਰਟ ਉਨ੍ਹਾਂ ਨੂੰ ਭੇਂਟ ਕੀਤੀ ਸੀ ਜਿਸ 'ਚ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਦੇ ਦਸਤਖ਼ਤ ਸਨ। ਲੰਡਨ 'ਚ ਨਿਲਾਮੀ 'ਚ ਇਹ ਸ਼ਰਟ ਤਿੰਨ ਲੱਖ ਰੁਪਏ 'ਚ ਵਿਕੀ ਸੀ ਜਿਸ 'ਚ ਟੀਮ ਇੰਡੀਆ ਦੇ ਕਪਤਾਨ ਕੋਹਲੀ ਨੇ ਸੰਦੇਸ਼ ਦਿਤਾ ਸੀ, ''ਸ਼ਾਹਿਦ ਭਰਾ ਲਈ ਸ਼ੁੱਭਕਾਮਨਾਵਾਂ, ਤੁਹਾਡੇ ਵਿਰੁਧ ਖੇਡਣਾ ਹਮੇਸ਼ਾ ਸੁਖਦ ਰਿਹਾ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement