
ਭਾਰਤੀ ਹਾਕੀ ਟੀਮ ਕਾਮਨਵੈਲਥ ਗੇਮਸ ਲਈ ਟੀਮ ਗੋਲਡ ਕੋਸਟ ਵਿਚ ਪਹੁੰਚ ਚੁਕੀ ਹੈ। ਟੀਮ ਕਪਤਾਨ ਰਾਮੀ ਰਾਮਪਾਲ ਦੀ ਅਗਵਾਈ ਵਿਚ ਕਾਮਨਵੈਲਥ...
ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਕਾਮਨਵੈਲਥ ਗੇਮਸ ਲਈ ਟੀਮ ਗੋਲਡ ਕੋਸਟ ਵਿਚ ਪਹੁੰਚ ਚੁਕੀ ਹੈ। ਟੀਮ ਕਪਤਾਨ ਰਾਮੀ ਰਾਮਪਾਲ ਦੀ ਅਗਵਾਈ ਵਿਚ ਕਾਮਨਵੈਲਥ ਗੇਮਸ ਵਿਚ ਖੇਡੇਗੀ। ਇਥੇ ਪੰਜ ਅਪ੍ਰੈਲ ਨੂੰ ਭਾਰਤ ਦਾ ਪਹਿਲਾ ਮੁਕਾਬਲਾ ਵੇਲਸ ਦੇ ਨਾਲ ਹੋਵੇਗਾ । ਕਾਮਨਵੈਲਥ ਵਿਚ ਅਪਣੇ ਪ੍ਰਦਰਸ਼ਨ ਨੂੰ ਲੈ ਕੇ ਰਾਨੀ ਰਾਮਪਾਲ ਪੂਰੀ ਤਰ੍ਹਾਂ ਆਸਵੰਦ ਹੈ। ਕੋਚ ਹਰਿੰਦਰ ਹਾਲਾਂਕਿ ਪਹਿਲਾਂ ਹੀ ਦਾਅਵਾ ਕਰ ਚੁਕੇ ਹਨ ਕਿ ਉਨ੍ਹਾਂ ਨੂੰ ਕਾਮਨਵੈਲਥ ਵਿਚ ਜਿੱਤ ਨਸੀਬ ਹੋਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਟੀਮ ਵਿਚ ਹਰ ਹਾਲਾਤ ਵਿਚ ਬਿਹਤਰ ਖੇਡ ਵਿਖਾਉਣ ਦਾ ਮੂਲ ਤੱਤ ਹੈ। ਅਸੀਂ ਕਾਮਨਵੈਲਥ ਵਿਚ ਸੋਨ ਤਮਗੇ ਲਈ ਹੀ ਜਾਵਾਂਗੇ।
woman hockey team
ਇਸ ਦੇ ਲਈ ਲੜਕੀਆਂ ਬੀਤੇ ਕਈ ਮਹੀਨਿਆਂ ਤੋਂ ਮਿਹਨਤ ਕਰ ਰਹੀਆਂ ਹਨ। ਜਦਕਿ, ਰਾਨੀ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਦੇ ਪੂਲ ਵਿਚ ਮਲੇਸ਼ੀਆ ਅਤੇ ਇੰਗਲੈਂਡ ਵਰਗੀਆਂ ਮਜਬੂਤ ਟੀਮਾਂ ਹਨ। ਇਸ ਦੇ ਲਈ ਇਨ੍ਹਾਂ ਦੇ ਵਿਰੁਧ ਪੂਰੀ ਤਿਆਰੀ ਨਾਲ ਉਤਰਨਾ ਹੋਵੇਗਾ। ਸਾਡੀਆਂ ਲੜਕੀਆਂ ਆਤਮਵਿਸ਼ਵਾਸ ਨਾਲ ਭਰੀਆਂ ਹੋਈਆਂ ਹਨ। ਕੋਸ਼ਿਸ਼ ਕਰਾਂਗੇ ਕਿ ਜਿੱਤ ਸਾਨੂੰ ਹੀ ਪ੍ਰਾਪਤ ਹੋਵੇ।
woman hockey team
ਭਾਰਤ ਦੇ ਲੀਗ ਮੈਚ
ਪੰਜ ਅਪ੍ਰੈਲ ਨੂੰ ਵੇਲਸ ਦੇ ਵਿਰੁਧ
ਛੇ ਅਪ੍ਰੈਲ ਨੂੰ ਮਲੇਸ਼ੀਆ ਦੇ ਵਿਰੁਧ
ਅੱਠ ਅਪ੍ਰੈਲ ਨੂੰ ਇੰਗਲੈਂਡ ਦੇ ਵਿਰੁਧ
10 ਅਪ੍ਰੈਲ ਨੂੰ ਦੱਖਣੀ ਅਫਰੀਕਾ ਦੇ ਵਿਰੁਧ
woman hockey team
ਭਾਰਤੀ ਮਹਿਲਾ ਹਾਕੀ ਟੀਮ : ਰਾਨੀ ਰਾਮਪਾਲ (ਕਪਤਾਨ), ਸਵਿਤਾ, ਰਜਨੀ ਇਤੀਮਾਰਪੂ, ਦੀਪਿਕਾ, ਸੁਨੀਤਾ ਲਾਕੜਾ, ਦੀਪ ਗਰੇਸ ਏਕਾ, ਸੁਸ਼ੀਲਾ ਚਾਨੂੰ, ਮੋਨਿਕਾ, ਨਮਿਤਾ ਟੋੱਪੋ, ਨਿੱਕੀ ਪ੍ਰਧਾਨ, ਨੇਹਾ ਗੋਇਲ, ਲੀਲਿਮਾ ਮਿੰਜ, ਵੰਦਨਾ ਕਟਾਰੀਆ, ਲਾਲਰੇਮਿਸਿਮੀ, ਨਵਨੀਤ ਕੌਰ, ਨਵਜੋਤ ਕੌਰ, ਗੁਰਜੀਤ ਕੌਰ ਅਤੇ ਪੂਨਮ ਰਾਣੀ ।