ਪ੍ਰਣਯ ਤੇ ਕਸ਼ਯਪ ਨਿਊਜ਼ੀਲੈਂਡ ਦੇ ਪ੍ਰੀ-ਕੁਆਰਟਰਫ਼ਾਈਨਲ 'ਚ ਪਹੁੰਚੇ
Published : Aug 2, 2017, 6:01 pm IST
Updated : Mar 31, 2018, 3:44 pm IST
SHARE ARTICLE
Pranay
Pranay

ਐਚ.ਐਸ. ਪ੍ਰਣਯ ਅਤੇ ਪਾਰੂਪੱਲੀ ਕਸ਼ਯਪ ਨੇ ਚੰਗੀ ਲੈਅ ਜਾਰੀ ਰਖਦਿਆਂ ਅੱਜ ਇੱਥੇ ਨਿਊਜ਼ੀਲੈਂਡ ਗ੍ਰਾਂ ਪ੍ਰੀ ਗੋਲਡ 'ਚ ਪੁਰਸ਼ ਸਿੰਗਲ ਮੁਕਾਬਲੇ 'ਚ ਸਿੱਧੇ ਗੇਮ 'ਚ ਜਿੱਤ ਦਰਜ...

ਆਕਲੈਂਡ, 2 ਅਗੱਸਤ : ਐਚ.ਐਸ. ਪ੍ਰਣਯ ਅਤੇ ਪਾਰੂਪੱਲੀ ਕਸ਼ਯਪ ਨੇ ਚੰਗੀ ਲੈਅ ਜਾਰੀ ਰਖਦਿਆਂ ਅੱਜ ਇੱਥੇ ਨਿਊਜ਼ੀਲੈਂਡ ਗ੍ਰਾਂ ਪ੍ਰੀ ਗੋਲਡ 'ਚ ਪੁਰਸ਼ ਸਿੰਗਲ ਮੁਕਾਬਲੇ 'ਚ ਸਿੱਧੇ ਗੇਮ 'ਚ ਜਿੱਤ ਦਰਜ ਕਰਦਿਆਂ ਪ੍ਰੀ ਕੁਆਰਟਰਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਪਿਛਲੇ ਮਹੀਨੇ ਕੈਲੀਫੋਰਨੀਆ 'ਚ ਯੂ.ਐੱਸ.ਓਪਨ ਜਿੱਤਣ ਵਾਲੇ 24 ਸਾਲਾ ਪ੍ਰਣਯ ਨੇ ਇੰਡੋਨੇਸ਼ੀਆ ਦੇ ਫਿਰਮਾਨ ਅਬਦੁਲ ਖੋਲਿਕ ਨੂੰ 23-21, 21-18 ਨਾਲ ਹਰਾਇਆ।
ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਕਸ਼ਯਪ ਨੇ ਨਿਊਜ਼ੀਲੈਂਡ ਦੇ ਆਸਕਰ ਗੁਓ 'ਤੇ 21-9, 21-8 ਨਾਲ ਜਿੱਤ ਦਰਜ ਕੀਤੀ, ਉਹ ਯੂ.ਐੱਸ. ਓਪਨ ਦੇ ਫ਼²ਾਈਨਲ 'ਚ ਵੀ ਪਹੁੰਚੇ ਸਨ। ਪ੍ਰਣਯ ਦਾ ਸਾਹਮਣਾ ਹੁਣ 10ਵਾਂ ਦਰਜਾ ਪ੍ਰਾਪਤ ਹਾਂਗਕਾਂਗ ਦੇ ਵੇਈ ਨਾਨ ਨਾਲ ਹੋਵੇਗਾ। ਜਦਕਿ 15ਵਾਂ ਦਰਜਾ ਪ੍ਰਾਪਤ ਕਸ਼ਯਪ ਦਾ ਸਾਹਮਣਾ ਹਮਵਤਨ ਅਤੇ ਸਤਵਾਂ ਦਰਜਾ ਪ੍ਰਾਪਤ ਸੌਰਭ ਵਰਮਾ ਨਾਲ ਹੋਵੇਗਾ।
7ਵਾਂ ਦਰਜਾ ਪ੍ਰਾਪਤ ਸੌਰਭ ਨੇ ਇੰਡੋਨੇਸ਼ੀਆ ਦੇ ਹੇਨਰਿਕੋ ਖੋ ਵਿਬੋਵੋ 'ਤੇ 21-16, 21-16 ਨਾਲ ਜਦਕਿ 16ਵਾਂ ਦਰਜਾ ਪ੍ਰਾਪਤ ਸਿਸਿਲ ਵਰਮਾ ਨੇ ਇਕ ਹੋਰ ਇੰਡੋਨੇਸ਼ੀਆਈ ਸਪੁਤਰਾ ਵਿਕੀ ਏਂਗਾ ਨੂੰ 21-14, 21-16 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਯੁਵਾ ਸ਼ਟਲਰ ਸਾਹਿਲ ਸਿਪਾਨੀ ਅਤੇ ਨੀਰਜ ਵਸ਼ਿਸ਼ਠ ਦਾ ਸਫ਼ਰ ਖ਼ਤਮ ਹੋ ਗਿਆ, ਉਨ੍ਹਾਂ ਨੂੰ ਦੂਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਹਿਲ ਚੀਨੀ ਤਾਏਪੇ ਦੇ 11ਵਾਂ ਦਰਜਾ ਪ੍ਰਾਪਤ ਯੁ ਸਿਏਨ ਨਾਲ 9-21, 8-21 ਨਾਲ ਜਦਕਿ ਨੀਰਜ ਆਸਟਰੇਲੀਆ ਦੇ ਐਂਥੋਨੀ ਜੋ ਤੋਂ 16-21, 13-21 ਨਾਲ ਹਾਰ ਗਏ। ਪ੍ਰਤੁਲ ਜੋਸ਼ੀ ਇਕ ਹੋਰ ਸਿੰਗਲ ਮੁਕਾਬਲੇ ਵਿਚ ਚੀਨੀ ਤਾਈਪੇ ਦੇ ਚੋਟੀ ਦਾ ਦਰਜਾ ਪ੍ਰਾਪਤ ਜੁ ਵੇਈ ਵਾਂਗ ਤੋਂ 13-21, 22-24 ਨਾਲ ਹਾਰ ਗਏ। ਸੰਯੋਗਿਤਾ ਘੋਰਪਾਡੇ ਅਤੇ ਪ੍ਰਾਜਕਤਾ ਸਾਵੰਤ ਮਹਿਲਾ ਡਬਲ਼ਜ਼ ਮੁਕਾਬਲੇ 'ਚ ਹਾਰ ਗਈਆਂ। ਉਨ੍ਹਾਂ ਨੂੰ ਅਯਾਕੋ ਸਾਕੁਰਮਾਤੋ ਅਤੇ ਯੁਕਿਕੋ ਤਾਕਾਹਾਟਾ ਦੀ ਜਾਪਾਨ ਦੀ ਚੌਥੀ ਦਰਜਾ ਜੋੜੀ ਨੇ 21-15, 21-18 ਨਾਲ ਹਰਾਇਆ।
ਮਿਕਸਡ ਡਬਲਜ਼ 'ਚ ਫਾਨ ਕਿਉਉਏ ਅਤੇ ਜੁਆਨਜੁਆਨ ਲਿਊ ਨੇ 21-13, 21-13 ਨਾਲ ਜਿੱਤ ਦਰਜ ਕਰ ਕੇ ਪ੍ਰਾਜਕਤਾ ਸਾਵੰਤ ਅਤੇ ਮਲੇਸ਼ੀਆ ਦੇ ਯੋਗੇਂਦ੍ਰਨ ਕ੍ਰਿਸ਼ਨਨ ਦੀ ਜੋੜੀ ਦਾ ਸਫ਼ਰ ਖ਼ਤਮ ਕੀਤਾ। (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement