ਮੌਜੂਦਾ ਟੀਮ ਨੇ ਕਈ ਵੱਡੇ ਨਾਮਾਂ ਤੋਂ ਜ਼ਿਆਦਾ ਉੁਪਲਬਧੀਆਂ ਹਾਸਲ ਕੀਤੀਆਂ: ਸ਼ਾਸਤਰੀ
Published : Aug 1, 2017, 5:42 pm IST
Updated : Mar 31, 2018, 6:43 pm IST
SHARE ARTICLE
Shastri
Shastri

ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੌਜੂਦਾ ਟੀਮ ਨੇ ਪੁਰਾਣੀਆਂ ਟੀਮਾਂ ਤੋਂ ਜ਼ਿਆਦਾ ਉਪਲਬਧੀਆਂ ਹਾਸਲ ਕੀਤੀਆਂ ਹਨ..

 

ਕੋਲੰਬੋ, 1 ਅਗੱਸਤ: ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੌਜੂਦਾ ਟੀਮ ਨੇ ਪੁਰਾਣੀਆਂ ਟੀਮਾਂ ਤੋਂ ਜ਼ਿਆਦਾ ਉਪਲਬਧੀਆਂ ਹਾਸਲ ਕੀਤੀਆਂ ਹਨ ਜਿਨ੍ਹਾਂ ਵਿਚ ਵੱਡੇ-ਵੱਡੇ ਨਾਮ ਸ਼ਾਮਲ ਸਨ।
ਸ਼ਾਸਤਰੀ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਕਿਹਾ, ''ਇਹ ਭਾਰਤੀ ਟੀਮ ਦੋ ਸਾਲ ਤੋਂ ਨਾਲ ਹੈ ਅਤੇ ਹੁਣ ਕਾਫ਼ੀ ਤਜਰਬੇਕਾਰ ਹੋ ਚੁਕੀ ਹੈ। ਇਸ ਨੇ ਬਹੁਤ ਕੁੱਝ ਅਜਿਹਾ ਕਰ ਲਿਆ ਹੈ ਜੋ ਪੁਰਾਣੀਆਂ ਟੀਮਾਂ ਅਤੇ ਕਈ ਵੱਡੇ ਨਾਮ ਅਪਣੇ ਕਰੀਅਰ ਵਿਚ ਨਹੀਂ ਕਰ ਸਕੇ। ਜਿਵੇਂ ਸ੍ਰੀਲੰਕਾ ਵਿਚ 2015 ਵਿਚ ਲੜੀ ਜਿਤਣਾ।'' ਕੋਹਲੀ ਦੀ ਅਗਵਾਈ ਵਾਲੀ ਟੀਮ ਨੇ 2015 ਵਿਚ 22 ਸਾਲ ਬਾਅਦ ਇਥੇ ਟੈਸਟ ਲੜੀ ਜਿੱਤੀ ਸੀ।
ਸ਼ਾਸਤਰੀ ਨੇ ਕਿਹਾ, ''ਭਾਰਤ ਦੇ ਕਈ ਵੱਡੇ ਖਿਡਾਰੀ ਇਥੇ 20 ਸਾਲ ਤੋਂ ਖੇਡਦੇ ਜਾ ਰਹੇ ਹਨ ਅਤੇ ਕਈ ਵਾਰ ਸ੍ਰੀਲੰਕਾ ਆਏ ਹੋਣਗੇ ਪਰ ਕਦੇ ਇਥੇ ਲੜੀ ਨਹੀਂ ਜਿੱਤ ਸਕੇ। ਇਸ ਟੀਮ ਨੇ ਉਹ ਕਰ ਦਿਖਾਇਆ ਹੈ। ਇਸ ਟੀਮ ਨੇ ਅਜਿਹਾ ਬਹੁਤ ਕੁੱਝ ਕੀਤਾ ਹੈ ਜੋ ਪਹਿਲਾਂ ਕੋਈ ਭਾਰਤੀ ਟੀਮ ਨਹੀਂ ਕਰ ਸਕੀ ਅਤੇ ਉਹ ਵੀ ਵਿਦੇਸ਼ ਵਿਚ।''
ਸ਼ਾਸਤਰੀ ਦਾ ਇਹ ਬਿਆਨ ਹਾਲਾਂਕਿ ਵਿਵਾਦਤ ਹੈ ਕਿਉੁਂਕਿ ਰਾਹੁਤ ਦ੍ਰਾਵਿੜ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਇੰਗਲੈਂਡ ਨੂੰ 2007 ਵਿਚ ਇੰਗਲੈਂਡ ਵਿਚ 1-0 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਦੀ ਟੀਮ ਨੇ ਆਸਟ੍ਰੇਲੀਆ ਤੋਂ 2004 ਵਿਚ 1-1 ਨਾਲ ਡਰਾਅ ਖੇਡਿਆ ਸੀ। ਇਸ ਤੋਂ ਇਲਾਵਾ ਨਾਸਿਰ ਹੁਸੈਨ ਦੀ ਇੰਗਲੈਂਡ ਟੀਮ ਤੋਂ 2002 ਵਿਚ ਡਰਾਅ ਖੇਡਿਆ ਸੀ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਨੇ ਨਿਊਜ਼ੀਲੈਂਡ ਨੂੰ 2009 ਵਿਚ 1-0 ਨਾਲ ਹਰਾਇਆ ਅਤੇ ਦਖਣ ਅਫ਼ਰੀਕਾ ਤੋਂ 2001 ਤੋਂ 1-1 ਨਾਲ ਡਰਾਅ ਖੇਡਿਆ।
ਸ਼ਾਸਤਰੀ ਨੇ ਬਤੌਰ ਕਪਤਾਨ ਕੋਹਲੀ ਦੇ ਵਧਦੇ ਕੱਦ ਦੀ ਤਾਰਫ਼ੀ ਕਰਦੇ ਹੋਏ ਕਿਹਾ,''ਉਹ ਅਜੇ ਨੌਵਜਾਨ ਹੈ ਪਰ ਮੈਨੂੰ ਬਤੌਰ ਕਪਤਾਨ ਉਸ ਦੇ ਪਹਿਲੇ ਟੈਸਟ ਤੋਂ ਹੁਣ ਤਕ ਕਾਫ਼ੀ ਫ਼ਰਕ ਨਜ਼ਰ ਆ ਰਿਹਾ ਹੈ। ਜਦੋਂ ਉਸ ਨੇ ਐਡੀਲੇਡ ਵਿਚ ਪਹਿਲੇ ਟੈਸਟ ਵਿਚ ਕਪਤਾਨੀ ਕੀਤੀ ਸੀ ਉਦੋਂ ਮੈਂ ਉਥੇ ਸੀ ਅਤੇ ਹੁਣ ਤਕ 27 ਟੈਸਟਾਂ ਵਿਚ ਕਪਤਾਨੀ ਕਰ ਚੁਕਾ ਹਾਂ। ਫ਼ਰਕ ਤੁਸੀਂ ਵੇਖ ਸਕਦੇ ਹੋ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement