ਮਹਿਲਾ ਪਹਿਲਵਾਨਾਂ ਦੇ ਫ਼ੈਸਲੇ ’ਤੇ ਬੋਲੇ ਬ੍ਰਿਜ ਭੂਸ਼ਣ, “ਗੰਗਾ 'ਚ ਤਮਗ਼ੇ ਵਹਾਉਣ ਨਾਲ ਮੈਨੂੰ ਫਾਂਸੀ ਨਹੀਂ ਮਿਲੇਗੀ”
Published : May 31, 2023, 3:28 pm IST
Updated : May 31, 2023, 3:28 pm IST
SHARE ARTICLE
Brij Bhushan Singh Reacts to Wrestlers' Move to Immerse Medals In Ganga
Brij Bhushan Singh Reacts to Wrestlers' Move to Immerse Medals In Ganga

ਕਿਹਾ, ਖਿਡਾਰੀ ਗਏ ਤਾਂ ਸੀ ਗੰਗਾ ਵਿਚ ਮੈਡਲ ਵਹਾਉਣ ਪਰ ਗੰਗਾ ਜੀ ਦੀ ਜਗ੍ਹਾ ਨਰੇਸ਼ ਟਿਕੈਤ ਨੂੰ ਦੇ ਆ ਗਏ

 

ਨਵੀਂ ਦਿੱਲੀ: ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਜੇਕਰ ਉਹ ਗਲਤ ਪਾਏ ਗਏ ਤਾਂ ਉਹ ਖੁਦ ਫਾਂਸੀ ’ਤੇ ਚੜਨ ਲਈ ਤਿਆਰ ਹਨ। ਬੁਧਵਾਰ ਨੂੰ ਉਨ੍ਹਾਂ ਕਿਹਾ, "ਅੱਜ ਵੀ ਮੈਂ ਉਸੇ ਗੱਲ 'ਤੇ ਕਾਇਮ ਹਾਂ। ਚਾਰ ਮਹੀਨੇ ਹੋ ਗਏ ਹਨ, ਉਹ ਮੈਨੂੰ ਫਾਂਸੀ ਦੇਣਾ ਚਾਹੁੰਦੇ ਹਨ, ਸਰਕਾਰ ਮੈਨੂੰ ਫਾਂਸੀ ਨਹੀਂ ਦੇ ਰਹੀ, ਇਸ ਲਈ ਉਹ ਅਪਣੇ ਤਮਗ਼ੇ ਲੈ ਕੇ ਗੰਗਾ ਵਿਚ ਵਹਾਉਣ ਜਾ ਰਹੇ ਹਨ।"

ਇਹ ਵੀ ਪੜ੍ਹੋ: ਡਰੱਗ ਕੇਸ ਵਿਚ ਬਰਖਾਸਤ ਏਆਈਜੀ ਰਾਜਜੀਤ ਦੇ ਖ਼ਿਲਾਫ਼ ਈਡੀ ਦੀ ਕਾਰਵਾਈ ਸ਼ੁਰੂ, ਮੰਗੀ ਰਿਪੋਰਟ

ਉਨ੍ਹਾਂ ਕਿਹਾ ਕਿ ਖਿਡਾਰੀ ਗਏ ਤਾਂ ਸੀ ਗੰਗਾ ਵਿਚ ਮੈਡਲ ਵਹਾਉਣ ਪਰ ਗੰਗਾ ਜੀ ਦੀ ਜਗ੍ਹਾ ਨਰੇਸ਼ ਟਿਕੈਤ ਨੂੰ ਦੇ ਆਏ। ਜੇਕਰ ਉਹ ਮੈਡਲ ਵਹਾਉਣਾ ਹੀ ਚਾਹੁੰਦੇ ਹਨ ਤਾਂ ਇਹ ਉਹਨਾਂ ਦਾ ਅਪਣਾ ਫ਼ੈਸਲਾ ਹੈ, ਮੈਂ ਕੀ ਕਰ ਸਕਦਾ ਹਾਂ। ਇਕ ਰੈਲੀ 'ਚ ਭਾਸ਼ਣ ਦਿੰਦੇ ਹੋਏ ਉਨ੍ਹਾਂ ਕਿਹਾ, ''ਮੇਰੇ 'ਤੇ ਇਲਜ਼ਾਮ ਲਗਾਉਣ ਵਾਲਿਉ, ਗੰਗਾ 'ਚ ਤਮਗ਼ੇ ਵਹਾਉਣ ਨਾਲ ਬ੍ਰਿਜ ਭੂਸ਼ਣ ਨੂੰ ਫਾਂਸੀ ਨਹੀਂ ਦਿਤੀ ਜਾਵੇਗੀ, ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਜਾ ਕੇ ਪੁਲਿਸ ਨੂੰ ਦਿਉ ਅਤੇ ਜੇਕਰ ਅਦਾਲਤ ਨੇ ਮੈਨੂੰ ਫਾਂਸੀ 'ਤੇ ਲਟਕਾਇਆ, ਮੈਂ ਇਸ ਨੂੰ ਸਵੀਕਾਰ ਕਰਾਂਗਾ, ਮੈਂ ਫਾਂਸੀ ’ਤੇ ਚੜ੍ਹ ਜਾਵਾਂਗਾ”।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ 'ਚ ਭਾਰੀ ਬਾਰਿਸ਼ ਕਾਰਨ ਖਿਸਕੀ ਜ਼ਮੀਨ

ਉਨ੍ਹਾਂ ਕਿਹਾ ਕਿ ਇਹ ‘ਇਮੋਸ਼ਨਲ ਡਰਾਮਾ’ ਹੈ ਅਤੇ ਦਿੱਲੀ ਪੁਲਿਸ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ 28 ਮਈ ਨੂੰ ਜੰਤਰ-ਮੰਤਰ ਤੋਂ ਹਟਾਏ ਜਾਣ ਤੋਂ ਬਾਅਦ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਹਰਿਦੁਆਰ ਦੀ ਗੰਗਾ ਵਿਚ ਅਪਣੇ ਤਮਗ਼ੇ ਸੁੱਟਣ ਦਾ ਐਲਾਨ ਕੀਤਾ ਸੀ। ਪਰ ਮੰਗਲਵਾਰ ਸ਼ਾਮ ਨੂੰ ਕਿਸਾਨ ਆਗੂ ਨਰੇਸ਼ ਟਿਕੈਤ ਦੇ ਕਹਿਣ 'ਤੇ ਪਹਿਲਵਾਨਾਂ ਨੇ ਅਪਣਾ ਪ੍ਰੋਗਰਾਮ ਮੁਲਤਵੀ ਕਰ ਦਿਤਾ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement