
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ‘ਤੇ ਬੀਸੀਸੀਆਈ ਨੇ 8 ਮਹੀਨਿਆਂ ਲਈ ਪਾਬੰਧੀ ਲਗਾ ਦਿੱਤੀ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ‘ਤੇ ਬੀਸੀਸੀਆਈ ਨੇ 8 ਮਹੀਨਿਆਂ ਲਈ ਪਾਬੰਧੀ ਲਗਾ ਦਿੱਤੀ ਹੈ। ਬੀਸੀਸੀਆਈ ਨੇ ਐਂਟੀ ਡੋਪਿੰਗ ਨਿਯਮ ਦੇ ਉਲੰਘਣ ਦੇ ਚਲਦਿਆਂ ਉਹਨਾਂ ਨੂੰ ਬੈਨ ਕੀਤਾ ਹੈ। ਇਸ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਕਿਹਾ ਕਿ ਇਸ ਬੈਨ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਇਸ ਝਟਕੇ ਨਾਲ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਨਗੇ।
BCCI
ਟੀਮ ਇੰਡੀਆ ਲਈ 2 ਟੈਸਟ ਖੇਡ ਚੁੱਕੇ ਇਸ ਨੌਜਵਾਨ ਬੱਲੇਬਾਜ਼ ਨੇ ਟਵੀਟ ਕਰ ਕੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਇਲਾਜ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ, ਚਾਹੇ ਦਵਾਈ ਕਾਊਂਟਰ ‘ਤੇ ਹੀ ਉਪਲਬਧ ਕਿਉਂ ਨਾ ਹੋਵੇ। ਸਾਨੂੰ ਹਮੇਸ਼ਾਂ ਪ੍ਰਟੋਕੋਲ ਦਾ ਪਾਲਣ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਨਾਲ ਖੇਡ ਵਿਚ ਦੂਜਿਆਂ ਨੂੰ ਵੀ ਪ੍ਰੇਰਣਾ ਮਿਲੇਗੀ।
Prithvi Shaw
ਉਹਨਾਂ ਕਿਹਾ ਕਿ ਕ੍ਰਿਕਟ ਉਹਨਾਂ ਦੀ ਜ਼ਿੰਦਗੀ ਹੈ ਅਤੇ ਉਹਨਾਂ ਲਈ ਭਾਰਤ ਅਤੇ ਮੁੰਬਈ ਲਈ ਖੇਡਣ ਤੋਂ ਵੱਡਾ ਕੋਈ ਮਾਣ ਨਹੀਂ ਹੈ ਅਤੇ ਉਹ ਇਸ ਨਾਲ ਤੇਜ਼ ਅਤੇ ਮਜ਼ਬੂਤ ਬਣਨਗੇ। ਸ਼ਾਅ ਨੇ 22 ਫਰਵਰੀ 2019 ਨੂੰ ਸਈਦ ਮੁਸ਼ਤਾਕ ਅਲੀ ਟ੍ਰਾਫੀ ਦੌਰਾਨ ਅਪਣਾ ਯੂਰੀਨ ਸੈਂਪਲ ਦਿੱਤਾ ਸੀ। ਉਹਨਾਂ ਦੇ ਸੈਂਪਲ ਦੀ ਜਾਂਚ ਹੋਈ, ਜਿਸ ਵਿਚ ਟਰਬੋਟਲਾਈਨ ਹਿੱਸੇ ਪਾਏ ਗਏ ਸਨ।
Prithvi Shaw
ਪ੍ਰਿਥਵੀ ਸ਼ਾਅ ਨੇ ਕਿਹਾ ਕਿ ਉਹਨਾਂ ਨੇ ਅਣਜਾਣੇ ਵਿਚ ਕਿਸੇ ਅਜਿਹੇ ਪਦਾਰਥ ਦਾ ਸੇਵਨ ਕੀਤਾ ਹੈ ਜੋ ਸਹੀ ਨਹੀਂ ਸੀ। ਅਜਿਹਾ ਉਸ ਸਮੇਂ ਹੋਇਆ ਜਦੋਂ ਫਰਵਰੀ ਵਿਚ ਇੰਦੋਰ ‘ਚ ਸਈਦ ਅਲੀ ਟੂਰਨਾਮੈਂਟ ਖੇਡਦੇ ਸਮੇਂ ਉਹਨਾਂ ਨੂੰ ਗੰਭੀਰ ਖਾਂਸੀ ਅਤੇ ਜ਼ੁਕਾਮ ਹੋਇਆ ਸੀ। ਖੇਡਣ ਦੇ ਚਾਅ ਵਿਚ ਉਹਨਾਂ ਨੇ ਕਫ਼ ਸਿਰਪ ਲੈਣ ਸਮੇਂ ਪ੍ਰਟੋਕੋਲ ਦਾ ਪਾਲਣ ਨਹੀਂ ਕੀਤਾ।
Prithvi Shaw
ਬੀਸੀਸੀਆਈ ਨੇ ਕਿਹਾ ਕਿ ਮੁੰਬਈ ਕ੍ਰਿਕਟ ਐਸੋਸੀਏਸ਼ਨ ਨਾਲ ਰਜਿਸਟਰ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ ਬੈਨ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਿਥਵੀ ਨੇ ਅਜਿਹੇ ਪਦਾਰਥ ਦਾ ਸੇਵਨ ਕੀਤਾ ਸੀ, ਜੋ ਆਮ ਤੌਰ ‘ਤੇ ਖਾਂਸੀ ਦੀ ਦਵਾਈ ਵਿਚ ਪਾਇਆ ਜਾਂਦਾ ਹੈ। ਬੀਸੀਸੀਆਈ ਨੇ ਪ੍ਰਿਥਵੀ ਸ਼ਾਅ ਨੂੰ 15 ਨਵੰਬਰ ਤੱਕ ਬੈਨ ਕਰ ਦਿੱਤਾ ਹੈ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ