
ਉਲੰਪਿਕ ਖੇਡਾਂ ਵਿਚ 9ਵੇਂ ਦਿਨ ਵਿਸ਼ਵ ਦੇ ਨੰਬਰ-1 ਮੁੱਕੇਬਾਜ਼ ਅਮਿਤ ਪੰਘਲ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਹਰ ਗਏ।
ਟੋਕੀਉ: ਉਲੰਪਿਕ ਖੇਡਾਂ ਵਿਚ 9ਵੇਂ ਦਿਨ ਵਿਸ਼ਵ ਦੇ ਨੰਬਰ-1 ਮੁੱਕੇਬਾਜ਼ ਅਮਿਤ ਪੰਘਲ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਹਰ ਗਏ। ਉਹਨਾਂ ਨੂੰ ਕੋਲੰਬੀਆ ਦੇ ਯੂਬੇਰਜਨ ਰਿਵਾਸ ਨੇ 4-1 ਨਾਲ ਹਰਾਇਆ। ਅਮਿਤ ਨੇ ਪਹਿਲਾ ਰਾਊਂਡ ਅਸਾਨੀ ਨਾਲ ਜਿੱਤਿਆ ਪਰ ਦੂਜੇ ਅਤੇ ਤੀਜੇ ਰਾਊਂਡ ਵਿਚ ਉਹ ਅਪਣੀ ਲੈਅ ਨੂੰ ਕਾਇਮ ਨਹੀਂ ਰੱਖ ਸਕੇ।Amit Panghal
ਹੋਰ ਪੜ੍ਹੋ: ਸ਼ਹੀਦ ਊਧਮ ਸਿੰਘ ਦੀ ਯਾਦਗਾਰ ਅੱਜ ਹੋਵੇਗੀ ਲੋਕ ਅਰਪਿਤ, ਕਈ ਸ਼ਖ਼ਸੀਅਤਾਂ ਕਰਨਗੀਆਂ ਸ਼ਰਧਾਂਜਲੀ ਭੇਂਟ
ਤੀਰਅੰਦਾਜ਼ੀ ਵਿਚ ਅਤਨੂ ਦਾਸ ਹਾਰੇ
ਉਧਰ ਤੀਰਅੰਦਾਜ਼ੀ ਵਿਚ ਅਤਨੂਦਾਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਨੇ 6-4 ਨਾਲ ਹਰਾਇਆ। ਅਤਨੂ ਪਹਿਲੀ ਸੀਰੀਜ਼ ਵਿਚ 27-25 ਨਾਲ ਹਾਰ ਗਏ। ਉਹਨਾਂ ਨੇ 9,8,8 ਅੰਕ ਬਣਾਏ। ਦੂਜੀ ਸੀਰੀਜ਼ ਵਿਚ ਦੋਵਾਂ ਵਿਚਾਲੇ ਮੁਕਾਬਲਾ 28-28 ਨਾਲ ਬਰਾਬਰ ਰਿਹਾ। ਅਤਨੂ ਨੇ ਦੂਜੀ ਸੀਰੀਜ਼ ਵਿਚ 10,9,9 ਅੰਕ ਬਣਾਏ। ਤੀਜੀ ਸੀਰੀਜ਼ ਵਿਚ ਅਤਨੂ ਨੇ 28-27 ਨਾਲ ਜਿੱਤ ਹਾਸਲ ਕੀਤੀ।
Atanu Das
ਹੋਰ ਪੜ੍ਹੋ: ਸੰਪਾਦਕੀ: ਗੋਆ ਵਿਚ ਬੱਚੀਆਂ ਨਾਲ ਬਲਾਤਕਾਰ ਅਤੇ ਮੁੱਖ ਮੰਤਰੀ ਦੀ ਨਸੀਹਤ
ਇਸ ਤੋਂ ਬਾਅਦ ਚੌਥਾ ਸੈੱਟ 28-28 ਨਾਲ ਬਰਾਬਰ ਰਿਹਾ। ਆਖਰੀ ਸੈੱਟ ਵਿਚ ਅਤਨੂ ਨੂੰ 26-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਤੋਂ ਇਲਾਵਾ ਅੱਜ ਭਾਰਤ ਦੀ ਪੀਵੀ ਸਿੰਧੂ ਮਹਿਲਾ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ਦਾ ਸੈਮੀਫਾਈਨਲ ਮੈਚ ਖੇਡੇਗੀ। ਸਿੰਧੂ ਦਾ ਸਾਹਮਣਾ ਚਾਈਨੀਜ਼ ਤਾਇਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਮੁੱਕੇਬਾਜ਼ੀ ਵਿਚ ਪੂਜਾ ਰਾਣੀ ਵੀ ਮੈਡਲ ਪੱਕਾ ਕਰਨ ਦੀ ਕੋਸ਼ਿਸ਼ ਵਿਚ ਉਤਰੇਗੀ।
ਹੋਰ ਪੜ੍ਹੋ: ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਪਾਕਿਸਤਾਨ, ਭਾਰਤ ਨਾਲੋਂ ਜ਼ਿਆਦਾ ਕਾਮਯਾਬ ਕਿਉਂ?