
ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਣ ਨੂੰ ਏਸ਼ੀਆਈ ਖੇਡਾਂ ਵਿਚ ਬਰਾਂਜ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ
ਜਕਾਰਤਾ : ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਣ ਨੂੰ ਏਸ਼ੀਆਈ ਖੇਡਾਂ ਵਿਚ ਬਰਾਂਜ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ ਕਿਉਂਕਿ ਖੱਬੇ ਪਲਕ `ਤੇ ਸੱਟ ਲੱਗਣ ਦੇ ਕਾਰਨ ਉਨ੍ਹਾਂ ਨੂੰ ਸੈਮੀਫਾਈਨਲ ਖੇਡਣ ਤੋਂ ਮਨਾਂ ਕਰ ਦਿੱਤਾ ਗਿਆ।ਤੁਹਾਨੂੰ ਦਸ ਦਈਏ ਕਿ ਵਿਕਾਸ ਨੇ ਕਜਾਖਸਤਾਨ ਦੇ ਅਮਾਨਕੁਲ ਅਬਿਲਖਾਨ ਨਾਲ ਖੇਡਣਾ ਸੀ, ਪਰ ਸੱਟ ਦੇ ਕਾਰਨ ਉਨ੍ਹਾਂ ਨੂੰ ਬਾਹਰ ਰਹਿਣਾ ਹੋਵੇਗਾ।
#Boxing
— The Field (@thefield_in) August 31, 2018
JUST IN:
Boxer Vikas Krishan pulls out of #AsianGames semi-final as his eye injury gets worse: Report
Read more: https://t.co/x7RtSq9zQb pic.twitter.com/qxksHNo3Ev
ਉਨ੍ਹਾਂ ਨੂੰ ਪ੍ਰੀ ਕੁਆਟਰ ਫਾਈਨਲ ਵਿਚ ਸੱਟ ਲੱਗੀ ਸੀ ਅਤੇ ਕੁਆਟਰ ਫਾਈਨਲ ਵਿਚ ਉਨ੍ਹਾਂ ਦਾ ਜ਼ਖਮ ਗੰਭੀਰ ਹੋ ਗਿਆ। ਉਹ ਹਾਲਾਂਕਿ ਲਗਾਤਾਰ ਤਿੰਨ ਏਸ਼ੀਆਈ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ ਬਣ ਗਏ ਹਨ। ਉਨ੍ਹਾਂ ਨੇ ਗਵਾਂਗਝੂ ਵਿਚ 2010 ਵਿਚ 60 ਕਿੱਲੋ ਵਿਚ ਗੋਲਡ ਜਿੱਤਿਆ ਸੀ। ਇਸ ਦੇ ਬਾਅਦ 2014 ਵਿਚ ਇੰਚਯੋਨ `ਚ ਮਿਡਲਵੇਟ `ਚ ਬਰਾਂਜ ਮੈਡਲ ਜਿੱਤਿਆ।
Really upset for Vikas Krishan Yadav.3 Asian Games medals in a row.Knowing him he would have preferred to lose in the ring.Doctors categorical that he could not fight as he risked permanent damage to his retina @WIONews
— Digvijay Singh Deo (@DiggySinghDeo) August 31, 2018
ਤੁਹਾਨੂੰ ਦਸ ਦਈਏ ਕਿ ਮੁੱਕੇਬਾਜੀ ਇਕ ਅਜਿਹੀ ਖੇਡ ਹੈ ਜਿਸ ਵਿਚ ਭਾਰਤ ਨੂੰ ਜ਼ਿਆਦਾ ਤੋਂ ਜ਼ਿਆਦਾ ਤਮਗਿਆਂ ਦੀ ਉਂਮੀਦ ਸੀ। ਪਿਛਲੇ ਏਸ਼ੀਆਈ ਖੇਡਾਂ ਦੇ ਪਦਕਧਾਰੀਆਂ ਵਿਚ ਸਿਰਫ ਵਿਕਾਸ ਕ੍ਰਿਸ਼ਣ ਹੀ ਇਸ ਵਾਰ ਜਕਾਰਤਾ ਪੁੱਜੇ। ਉਨ੍ਹਾਂ ਨੇ ਪਿਛਲੀ ਵਾਰ ਬਰਾਂਜ ਮੈਡਲ `ਤੇ ਕਬਜਾ ਜਮਾਇਆ ਸੀ। 75 ਕਿੱਲੋਗ੍ਰਾਮ ਭਾਰ ਵਰਗ ਵਿਚ ਉਤਰਨ ਵਾਲੇ ਵਿਕਾਸ ਕ੍ਰਿਸ਼ਣਾ ਦੇ ਕੋਲ ਇਸ ਖੇਡਾਂ ਵਿੱਚ ਇੱਕ ਇਤਹਾਸ ਰਚਨ ਦਾ ਮੌਕਾ ਸੀ। ਪਰ ਉਹਨਾਂ ਦੇ ਲੱਗੀ ਸੱਟ ਦੇ ਕਾਰਨ ਉਹਨਾਂ ਦਾ ਇਹ ਸਪਨਾ ਚਕਨਾਚੂਰ ਹੋ ਗਿਆ।
Boxing: Indian #boxer Vikas Krishan has been forced to pull out of his semi-final bout due to an injury and will now settle for a bronze in the men's 75kg category.#AsianGames2018 #AsianGames pic.twitter.com/z68cSUuixn
— Doordarshan Sports (@ddsportschannel) August 31, 2018
ਇਸ ਟੋਮਨ ਪਹਿਲਾ ਦੱਖਣ ਕੋਰੀਆ ਦੇ ਇੰਚਯੋਨ ਵਿਚ 2014 ਵਿਚ ਖੇਡੇ ਗਏ ਪਿਛਲੇ ਏਸ਼ੀਆਈ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਕੁਲ 5 ਤਗਮੇ ਆਪਣੇ ਨਾਮ ਕੀਤੇ ਸਨ ਜਿਸ ਵਿਚੋਂ ਇੱਕ ਗੋਲਡ ਅਤੇ ਚਾਰ ਬਰਾਂਜ ਮੈਡਲ ਸਨ। ਮੈਰੀ ਕਾਮ ਨੇ 51 ਕਿੱਲੋਗ੍ਰਾਮ ਭਾਰ ਵਰਗ ਵਿਚ ਗੋਲਡ ਜਿੱਤਿਆ ਸੀ। ਹਾਲਾਂਕਿ , ਇਸ ਵਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਰਹੀ। ਦਸ ਦਈਏ ਕਿ 18ਵੇਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ 13 ਗੋਲਡ , 21 ਸਿਲਵਰ ਅਤੇ 25 ਬਰਾਂਜ ਮੈਡਲ ਜਿੱਤ ਲਏ ਹਨ। ਕੁਲ ਮਿਲਾ ਕੇ ਭਾਰਤ ਨੇ 59 ਮੈਡਲ ਆਪਣੇ ਨਾਮ ਕਰ ਲਏ ਹਨ।ਦਸਿਆ ਜਾ ਰਿਹਾ ਹੈ ਕਿ ਇਸ ਏਸ਼ੀਆਈ ਖੇਡਾਂ ਵਿਚ ਮੁੱਕੇਬਾਜੀ ਦੇ ਮੁਕਾਬਲੇ 1 ਸਤੰਬਰ ਤੱਕ ਖੇਡੇ ਜਾਣੇ ਹਨ।